ਸੋਨੂੰ ਸੂਦ ਦੀ ਜ਼ਖਮੀ ਨੌਜਵਾਨ ਨੂੰ ਗੋਦ 'ਚ ਲੈ ਕੇ ਸੜਕ 'ਤੇ ਦੌੜਦੇ ਦੀ ਵੀਡੀਓ ਹੋਈ ਵਾਇਰਲ, ਸਭ ਪਾਸੇ ਹੋ ਰਹੀ ਤਾਰੀਫ

ਫਿਲਮ ਅਭਿਨੇਤਾ ਸੋਨੂੰ ਸੂਦ ਆਪਣੇ ਸੋਸ਼ਲ ਵਰਕ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ

ਮੋਗਾ—  ਫਿਲਮ ਅਭਿਨੇਤਾ ਸੋਨੂੰ ਸੂਦ ਆਪਣੇ ਸੋਸ਼ਲ ਵਰਕ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਆਪਣੀ ਗੋਦ 'ਚ ਲੈ ਕੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੋਨੂੰ ਸੂਦ ਦੀ ਇਹ ਵੀਡੀਓ ਮੋਗਾ ਜ਼ਿਲ੍ਹੇ ਦੀ ਹੈ, ਮੰਗਲਵਾਰ ਰਾਤ ਨੂੰ ਜ਼ਿਲ੍ਹੇ ਦੇ ਕੋਟਕਪੂਰਾ ਬਾਈਪਾਸ 'ਤੇ ਕਾਰ ਹਾਦਸਾਗ੍ਰਸਤ ਹੋ ਗਈ ਸੀ। ਉਸੇ ਸਮੇਂ ਸੋਨੂੰ ਸੂਦ ਆਪਣੀ ਟੀਮ ਨਾਲ ਉਥੋਂ ਲੰਘ ਰਿਹਾ ਸੀ ਤਾਂ ਹਾਦਸਾ ਹੁੰਦਾ ਦੇਖ ਕੇ ਉਸ ਨੇ ਆਪਣੀ ਕਾਰ ਰੋਕ ਦਿੱਤੀ ਅਤੇ ਜ਼ਖਮੀਆਂ ਦੀ ਮਦਦ ਲਈ ਖੁਦ ਪਹੁੰਚ ਗਏ।

ਦੱਸ ਦੇਈਏ ਕਿ ਇਸ ਵਾਇਰਲ ਹੋ ਰਹੀ ਵੀਡੀਓ 'ਚ ਸੋਨੂੰ ਸੂਦ ਖੁਦ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਜ਼ਖਮੀ ਨੌਜਵਾਨ ਨੂੰ ਅੰਦਰੋਂ ਬਾਹਰ ਕੱਢ ਰਿਹਾ ਹੈ। ਨੌਜਵਾਨ ਨੂੰ ਆਪਣੀ ਗੋਦ 'ਚ ਲੈ ਕੇ ਉਹ ਤੇਜ਼ੀ ਨਾਲ ਉਸ ਨੂੰ ਆਪਣੀ ਕਾਰ 'ਚ ਬਿਠਾ ਕੇ ਇਲਾਜ ਲਈ ਹਸਪਤਾਲ ਲੈ ਜਾਂਦਾ ਹੈ। 2 ਮਿੰਟ ਦੀ ਇਸ ਵੀਡੀਓ ਨੂੰ ਗਗਨਦੀਪ ਸਿੰਘ (@Gagan4344) ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ ਦੇ ਅੰਤ 'ਚ ਸੋਨੂੰ ਸੂਦ ਹਸਪਤਾਲ 'ਚ ਜ਼ਖਮੀ ਨੌਜਵਾਨ ਨਾਲ ਨਜ਼ਰ ਆ ਰਹੇ ਹਨ।

Get the latest update about Sonu Sood, check out more about Moga, social work, Video & Film actor

Like us on Facebook or follow us on Twitter for more updates.