ਪਦਮਸ਼੍ਰੀ ਕਮਲਾ ਪੁਜਾਰੀ ਨੂੰ ਕਿਡਨੀ ਦੀ ਸਮੱਸਿਆ ਕਾਰਨ 21 ਅਗਸਤ ਨੂੰ ਕਟਕ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਕਮਲਾ ਨੂੰ ਬਿਮਾਰੀ ਦੀ ਹਾਲਤ 'ਚ ਹਸਪਤਾਲ ਵਿੱਚ ਡਾਂਸ ਲਈ ਮਜਬੂਰ ਕੀਤੇ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਕਮਲਾ ਨੂੰ ਡਾਂਸ ਕਰਨ ਲਈ ਕਿਹਾ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਡਾਂਸ ਤੋਂ ਬਾਅਦ ਕਮਲਾ ਦੀ ਹਾਲਤ ਹੋਰ ਵਿਗੜ ਗਈ ਸੀ। ਹੁਣ ਇਸ ਮਾਮਲੇ ਤੇ ਕਮਲਾ ਪੁਜਾਰੀ ਦਾ ਰੀਐਕਸ਼ਨ ਵੀ ਸਾਹਮਣੇ ਆਇਆ ਹੈ। ਕਮਲਾ ਨੇ ਦੱਸਿਆ ਕਿ ਉਸ ਦੇ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਮਮਤਾ ਬੇਹਰਾ ਨਾਂ ਦੀ ਸਮਾਜ ਸੇਵੀ ਨੇ ਉਸ ਨੂੰ ਡਾਂਸ ਕਰਨ ਲਈ ਮਜਬੂਰ ਕੀਤਾ।
ਕਮਲਾ ਨੇ ਕਿਹਾ ਹੈ- "ਮੈਂ ਉੱਥੇ ਨੱਚਣਾ ਨਹੀਂ ਚਾਹੁੰਦੀ ਸੀ, ਪਰ ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ। ਮੇਰੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ, ਉਸ (ਮਮਤਾ ਬੇਹੜਾ ਨਾਮ ਦੀ ਇੱਕ ਸਮਾਜ ਸੇਵੀ) ਨੇ ਮੇਰੀ ਗੱਲ ਨਹੀਂ ਸੁਣੀ, ਸਗੋਂ ਬਿਮਾਰ ਹੋਣ ਦੇ ਬਾਵਜੂਦ ਵੀ ਮੈਨੂੰ ਨੱਚਣਾ ਪਿਆ।ਨਤੀਜੇ ਵਜੋਂ, ਮੈਂ ਥੱਕ ਗਈ ਅਤੇ ਮੇਰੀ ਹਾਲਤ ਵਿਗੜ ਗਈ।"
ਇਸ ਮਾਮਲੇ ਦੇ ਬਾਅਦ ਐਸਸੀਬੀ ਹਸਪਤਾਲ ਦੇ ਮੈਡੀਕਲ ਵਿਭਾਗ ਦੇ ਮੁਖੀ ਪ੍ਰੋ. ਜਯੰਤ ਪਾਂਡਾ ਦੀ ਪ੍ਰਧਾਨਗੀ ਹੇਠ ਜਾਂਚ ਪ੍ਰਸ਼ਾਸਨਿਕ ਅਧਿਕਾਰੀ ਅਵਿਨਾਸ਼ ਰਾਉਤ ਅਤੇ ਪ੍ਰੋਫੈਸਰ ਬੀਕੇ ਬੇਹਰਾ ਦੇ ਨਾਲ ਪੈਨਲ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਉਹ ਕੋਰਾਪੁਟ ਤੋਂ ਹਸਪਤਾਲ ਦੀਆਂ ਨਰਸਾਂ, ਵਾਰਡ ਬੁਆਏ ਅਤੇ ਸਮਾਜ ਸੇਵਕਾਂ ਨੂੰ ਪੁੱਛਗਿੱਛ ਲਈ ਬੁਲਾਏਗੀ। ਜਾਂਚ ਤੋਂ ਬਾਅਦ ਰਿਪੋਰਟ ਹਸਪਤਾਲ ਦੇ ਸੁਪਰਡੈਂਟ ਨੂੰ ਸੌਂਪੀ ਜਾਵੇਗੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਮਤਾ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਇਸ ਪਿੱਛੇ ਉਸ ਦਾ ਕੋਈ ਮਾੜਾ ਇਰਾਦਾ ਨਹੀਂ ਸੀ। ਉਹ ਸਿਰਫ਼ ਪੁਜਾਰੀ ਦੀ ਆਲਸ ਨੂੰ ਦੂਰ ਕਰਨਾ ਚਾਹੁੰਦੇ ਸਨ। ਦਸ ਦਈਏ ਕਿ ਕਮਲਾ ਪੁਜਾਰੀ ਨੂੰ 2019 ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਝੋਨੇ ਸਮੇਤ ਕਈ ਫ਼ਸਲਾਂ ਦੇ 100 ਤੋਂ ਵੱਧ ਦੇਸੀ ਬੀਜਾਂ ਦੀਆਂ ਕਿਸਮਾਂ ਨੂੰ ਸੁਰੱਖਿਅਤ ਰੱਖਣ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਓਡੀਸ਼ਾ ਦੇ ਕੋਰਾਪੁਟ ਦੇ ਪਰਜਾ ਆਦਿਵਾਸੀ ਭਾਈਚਾਰੇ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਮਮਤਾ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ।
Get the latest update about kamla pujri viral video, check out more about padma kamala pujari dance video & padma shree kamla pujari
Like us on Facebook or follow us on Twitter for more updates.