ਪਾਕਿਸਤਾਨ ਇਸ ਵੇਲੇ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ। ਦੇਸ਼ ਨੂੰ ਪਹਿਲਾਂ ਜਿਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਸਭ ਤੋਂ ਭਿਆਨਕ ਹੜ੍ਹ ਨੇ ਹੋਰ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪਾਕਿਸਤਾਨ ਦੀ ਅਰਥਵਿਵਸਥਾ ਇਸ ਸਮੇਂ ਬੁਰੀ ਤਰ੍ਹਾਂ ਡੁੱਬ ਰਹੀ ਹੈ, ਮਹਿੰਗਾਈ ਸਭ ਤੋਂ ਉੱਚੇ ਪੱਧਰ 'ਤੇ ਹੈ ਅਤੇ ਹੁਣ ਪਾਕਿਸਤਾਨ 'ਚ ਹੜ੍ਹ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਂਗ ਕੰਮ ਕਰ ਰਿਹਾ ਹੈ। ਪਾਕਿਸਤਾਨ ਵਿੱਚ ਫਲੈਸ਼ ਹੜ੍ਹ ਨੇ 900 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ ਲਗਭਗ 33 ਮਿਲੀਅਨ ਲੋਕ ਇਸ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਪਾਕਿਸਤਾਨ 'ਚ ਆਏ ਇਸ ਹੜ੍ਹ ਕਾਰਨ ਮਚੀ ਘਾਤਕ ਤਬਾਹੀਦੀ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ ।
ਪਾਕਿਸਤਾਨ ਵਿਚ ਹੜ੍ਹ ਦੀ ਵਾਇਰਲ ਵੀਡੀਓ 'ਚ ਇਕ ਪੂਰੀ ਇਮਾਰਤ ਨੂੰ ਰੁੜ੍ਹਿਆ ਹੋਇਆ ਦਿਖਾਇਆ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੀ ਤੇਜ਼ ਧਾਰਾ ਕਾਰਨ ਇਕ ਇਮਾਰਤ ਆਪਣੀਆਂ ਜੜ੍ਹਾਂ ਤੋਂ ਉਖੜਦੀ ਜਾ ਰਹੀ ਹੈ।
ਪਾਕਿਸਤਾਨ ਵਿੱਚ ਮਾਨਸੂਨ ਦੀ ਵੱਧ ਬਾਰਸ਼ ਕਾਰਨ ਹੜ੍ਹ ਆ ਗਿਆ ਸੀ। ਇਸ ਬਾਰਿਸ਼ ਨੇ ਅੱਧੇ ਤੋਂ ਵੱਧ ਦੇਸ਼ ਨੂੰ ਡੁਬੋ ਦਿੱਤਾ ਹੈ, ਜਿਸ ਨਾਲ 110 ਜ਼ਿਲ੍ਹਿਆਂ ਵਿੱਚ 5.7 ਮਿਲੀਅਨ ਤੋਂ ਵੱਧ ਲੋਕ ਆਸਰਾ ਅਤੇ ਭੋਜਨ ਤੋਂ ਬਿਨਾਂ ਰਹਿ ਗਏ ਹਨ। ਨਤੀਜੇ ਵਜੋਂ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਬਚਾਅ ਮੁਹਿੰਮ ਲਈ ਫੌਜ ਨੂੰ ਬੁਲਾਇਆ ਗਿਆ ਹੈ।
ਅਧਿਕਾਰਤ ਘੋਸ਼ਣਾ ਹੋਣ ਤੱਕ ਪੂਰੇ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ 982 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 45 ਲੋਕਾਂ ਦੀ ਮੌਤ ਹੋ ਗਈ ਹੈ।
Get the latest update about VIDEO OF FLOOD, check out more about PAKISTAN FLASH FLOOD VIRAL VIDEO, PAKISTAN LATEST NEWS, PAKISTAN FLASH FLOOD & PAKISTAN FLASH FLOOD VIDEO
Like us on Facebook or follow us on Twitter for more updates.