Video: ਲੰਡਨ 'ਚ ਪਾਕਿਸਤਾਨ ਦੀ ਮੰਤਰੀ ਮਰੀਅਮ ਦੀ ਕੌਫੀ ਸ਼ਾਪ 'ਚ ਹੋਈ ਬੇਇੱਜ਼ਤੀ, 'ਚੋਰਨੀ-ਚੋਰਨੀ' ਦੇ ਲਗੇ ਨਾਅਰੇ

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਹਾਲ੍ਹੀ 'ਚ ਕਾਫੀ ਅਪਮਾਨ ਸਹਿਣ ਕਰਨਾ ਪਿਆ ਕਿਉਂਕਿ ਲੰਡਨ ਦੇ ਇੱਕ ਕੌਫੀ ਸ਼ਾਪ ਉਸ ਨੇ ਆਪਣੇ ਹੀ ਦੇਸ਼ ਦੇ ਲੋਕਾਂ ਵਲੋਂ ਚੋਰਨੀ ਚੋਰਨੀ ਦੇ ਨਾਅਰੇ ਸੁਣਨ ਨੂੰ ਮਿਲੇ...

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਹਾਲ੍ਹੀ 'ਚ ਕਾਫੀ ਅਪਮਾਨ ਸਹਿਣ ਕਰਨਾ ਪਿਆ ਕਿਉਂਕਿ ਲੰਡਨ ਦੇ ਇੱਕ ਕੌਫੀ ਸ਼ਾਪ ਉਸ ਨੇ ਆਪਣੇ ਹੀ ਦੇਸ਼ ਦੇ ਲੋਕਾਂ ਵਲੋਂ ਚੋਰਨੀ ਚੋਰਨੀ ਦੇ ਨਾਅਰੇ ਸੁਣਨ ਨੂੰ ਮਿਲੇ। ਇਹ ਘਟਨਾ ਉਸ ਵੇਲੇ ਵਾਪਰੀ ਜਦੋ ਮਰੀਅਮ ਲੰਦਨ ਦੀ ਇੱਕ ਕੌਫੀ ਸ਼ਾਪ 'ਤੇ ਕੌਫੀ ਲੈਣ ਪਹੁੰਚੀ ਸੀ, ਇਸ ਦੌਰਾਨ ਉੱਥੇ ਮੌਜੂਦ ਪਾਕਿਸਤਾਨੀਆਂ ਨੇ ਹੀ ਚੋਰਨੀ-ਚੋਰਨੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਜਿਕਰਯੋਗ ਹੈ ਕਿ ਪਾਕਿਸਤਾਨ ਦੇ ਮੌਜੂਦਾ ਹਾਲਾਤਾਂ ਮੁਤਾਬਿਕ ਆਮ ਲੋਕਾਂ ਦੀ ਜਿੰਦਗੀ ਕਾਫੀ ਬਦਤਰ ਹੋ ਗਈ ਹੈ , ਇੱਕ ਪਾਸੇ ਜਿਥੇ ਆਮ ਲੋਕ ਖਾਣੇ ਨੂੰ ਤਰਸ ਰਹੇ ਹਨ ਓਥੇ ਹੀ ਇਸ ਦੇਸ਼ ਦੇ ਮੰਤਰੀ ਵਿਦੇਸ਼ ਦੌਰਿਆਂ ਦੇ ਨਾਲ-ਨਾਲ ਮਹਿੰਗਾ ਖਰਚ ਕਰ ਰਹੇ ਹਨ।ਇਸੇ ਦੇ ਚਲਦਿਆ ਲੰਡਨ 'ਚ ਰਹਿਣ ਵਾਲੇ ਪਾਕਿਸਤਾਨੀਆਂ ਨੇ ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਦੀ ਇਸ ਗੱਲ ਲਈ ਆਲੋਚਨਾ ਕੀਤੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਕੋਈ ਹੋਰ ਨਹੀਂ ਸਗੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਕ ਸੀ।
ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨੀ ਮੂਲ ਦੇ ਲੋਕ ਸੂਚਨਾ ਮੰਤਰੀ ਦੇ ਆਲੇ-ਦੁਆਲੇ ਘੁੰਮ ਰਹੇ ਹਨ ਅਤੇ ਸਖਤ ਟਿੱਪਣੀਆਂ ਕਰ ਰਹੇ ਹਨ। ਕੌਫੀ ਸ਼ਾਪ 'ਚ ਮਰੀਅਮ ਔਰੰਗਜ਼ੇਬ ਦਾ ਪਿੱਛਾ ਕਰ ਰਹੇ ਪਾਕਿਸਤਾਨੀਆਂ ਨੇ 'ਚੋਰਨੀ, ਚੋਰਨੀ' ਦੇ ਨਾਅਰੇ ਲਾਏ। ਇਸ ਤੋਂ ਇਲਾਵਾ ਕੁਝ ਲੋਕ ਉਸ ਨੂੰ 'ਬੇਗੈਰਤ' (ਬੇਸ਼ਰਮ) ਕਹਿੰਦੇ ਵੀ ਦੇਖੇ ਗਏ।  ਹਾਲਾਂਕਿ ਮਰੀਅਮ ਨੇ ਲੋਕਾਂ ਦੀ ਕਿਸੇ ਵੀ ਟਿੱਪਣੀ ਦਾ ਜਵਾਬ ਨਹੀਂ ਦਿੱਤਾ। ਇਸ ਘਟਨਾ ਦੌਰਾਨ ਉਹ ਚੁੱਪ ਰਹੀ। ਉਸਨੇ ਲੋਕਾਂ ਤੋਂ ਬਚਣ ਲਈ ਕੌਫੀ ਸ਼ਾਪ ਤੋਂ ਬਾਹਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਥੇ ਕਈ ਮੰਤਰੀਆਂ ਨੇ ਮਰੀਅਮ ਦੇ ਸੰਜਮ ਦੀ ਸ਼ਲਾਘਾ ਕੀਤੀ ਅਤੇ ਬਚਾਅ ਕੀਤਾ ਅਤੇ ਕਿਹਾ, "ਉਸਨੇ ਸੰਜਮ ਅਤੇ ਧੀਰਜ ਨਾਲ ਸਥਿਤੀ ਨੂੰ ਸੰਭਾਲਿਆ