Video: ਪੰਜਾ ਸਾਹਿਬ ਪਾਕਿਸਤਾਨ 'ਚ ਨਿਯਮਾਂ ਦੀ ਬੇਅਦਬੀ, ਫਿਲਮ ਸ਼ੂਟਿੰਗ ਦੌਰਾਨ ਗੁਰਦੁਆਰੇ ਅੰਦਰ ਜੁੱਤੀਆਂ ਪਾ ਘੁੰਮਦੀ ਰਹੀ ਸਟਾਰ ਕਾਸਟ

ਕਈ ਅਦਾਕਾਰਾਂ ਨੇ ਤਾਂ ਸਿਰ ਵੀ ਨਹੀਂ ਢੱਕਿਆ ਹੋਇਆ ਸੀ ਅਤੇ ਪਵਿੱਤਰ ਸਥਾਨ ’ਤੇ ਖੁੱਲ੍ਹੇਆਮ ਘੁੰਮ ਰਹੇ ਸਨ। ਸ਼ਰਧਾਲੂਆਂ ਨੇ ਕਿਹਾ ਕਿ ਗੁਰਦੁਆਰਾ ਇੱਕ ਪਵਿੱਤਰ ਸਥਾਨ ਹੈ ਅਤੇ ਜੇਕਰ ਲੋਕ ਸਿੱਖ ਧਰਮ ਦੇ ਸਿਧਾਂਤਾਂ ਤੋਂ ਜਾਣੂ ਨਹੀਂ ਹਨ ਤਾਂ ਇਸ ਨੂੰ ਸ਼ੂਟਿੰਗ ਸਥਾਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ...

ਪਾਕਿਸਤਾਨ ਤੋਂ ਗੁਰਦੁਆਰੇ ਦੀ ਮਰਿਆਦਾ ਨੂੰ ਢਾਹ ਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਹਸਨ ਅੰਡਾਲ ਇਲਾਕੇ ਦੇ ਪੰਜਾ ਸਾਹਿਬ ਗੁਰਦੁਆਰੇ ਵਿੱਚ ਵਾਪਰੀ ਹੈ ਜਿਥੇ ਇਕ ਸ਼ਰਧਾਲੂ ਨੇ ਕੁਝ ਲੋਕਾਂ ਨੂੰ ਗੁਰਦੁਆਰੇ ਦੇ ਨਿਯਮਾਂ ਦੀ ਬੇਅਦਬੀ ਕਰਦੇ ਦੇਖਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨਾਲ ਉਸ ਵਿਅਕਤੀ ਦੀ ਬਹਿਸ ਹੋ ਗਈ, ਜਿਸ ਦੀ ਮੌਕੇ ਤੇ ਵੀਡੀਓ ਵੀ ਬਣਾ ਲਈ ਗਈ।

ਜਾਣਕਾਰੀ ਮੁਤਾਬਿਕ ਪੰਜ ਸਾਹਿਬ ਗੁਰਦੁਆਰਾ ਦੇ ਅੰਦਰ 'ਲਾਹੌਰ-ਲਾਹੌਰ ਏ' ਨਾਮ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਇਸ ਦੌਰਾਨ ਸਟਾਰ ਕਾਸਟ ਗੁਰਦੁਆਰੇ ਦੇ ਅੰਦਰ ਹੀ ਜੁੱਤੀਆਂ ਪਾ ਘੁੰਮਦੀ ਨਜ਼ਰ ਆਈ, ਜਿਸ ਦੀ ਗੁਰਦੁਆਰੇ ਦੇ ਅੰਦਰ ਮਨਾਹੀ ਹੈ। ਫਿਲਮ ਦੀ ਸ਼ੂਟਿੰਗ ਵਿੱਚ 10 ਤੋਂ ਵੱਧ ਕਲਾਕਾਰ ਸ਼ਾਮਲ ਸਨ ਜੋ ਮੁਸਲਮਾਨ ਸਨ। ਉਹ ਪੱਗਾਂ ਬੰਨ੍ਹ ਕੇ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ, ਪਰ ਜਦੋਂ ਉੱਥੇ ਮੌਜੂਦ ਲੋਕਾਂ ਨੇ ਦੇਖਿਆ ਕਿ ਕਲਾਕਾਰ ਨੇ ਜੁੱਤੀ ਪਾਈ ਹੋਈ ਸੀ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰੇ ਦੀ ਮਰਿਆਦਾ ਦੇ ਖਿਲਾਫ ਹੈ।
ਮੁਲਜ਼ਮਾਂ ਨੇ ਕਥਿਤ ਤੌਰ ’ਤੇ ਕਿਹਾ ਕਿ ਕਈ ਅਦਾਕਾਰਾਂ ਨੇ ਤਾਂ ਸਿਰ ਵੀ ਨਹੀਂ ਢੱਕਿਆ ਹੋਇਆ ਸੀ ਅਤੇ ਪਵਿੱਤਰ ਸਥਾਨ ’ਤੇ ਖੁੱਲ੍ਹੇਆਮ ਘੁੰਮ ਰਹੇ ਸਨ। ਸ਼ਰਧਾਲੂਆਂ ਨੇ ਕਿਹਾ ਕਿ ਗੁਰਦੁਆਰਾ ਇੱਕ ਪਵਿੱਤਰ ਸਥਾਨ ਹੈ ਅਤੇ ਜੇਕਰ ਲੋਕ ਸਿੱਖ ਧਰਮ ਦੇ ਸਿਧਾਂਤਾਂ ਤੋਂ ਜਾਣੂ ਨਹੀਂ ਹਨ ਤਾਂ ਇਸ ਨੂੰ ਸ਼ੂਟਿੰਗ ਸਥਾਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।
ਇਹ ਵਿਰੋਧ ਅਤੇ ਤਕਰਾਰ ਇਸ ਪੱਧਰ ਤੱਕ ਵਧ ਗਈ ਕਿ ਸਥਿਤੀ ਨੂੰ ਸ਼ਾਂਤ ਕਰਨ ਲਈ ਫਿਲਮ ਦੀ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ। ਅਜੇ ਤੱਕ ਇਸ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਕਮੇਟੀ ਦੇ ਮੈਂਬਰਾਂ ਨੇ ਸਿਰਫ਼ ਇੰਨਾ ਹੀ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਕੇ ਕੋਈ ਵੀ ਬਿਆਨ ਦੇਣਗੇ।

Get the latest update about viral video, check out more about panja sahib news, PANJA SAHIB GURUDWARA, WORLD NEWS TODAY & SHOOTING OF FILM AT GURUDWARA

Like us on Facebook or follow us on Twitter for more updates.