Video: ਪਠਾਨਕੋਟ ਸਿਵਿਲ ਹਸਪਤਾਲ ਦੀ ਸ਼ਰਮਸਾਰ ਕਰਨ ਵਾਲੀ ਘਟਨਾ, ਗਰਭਵਤੀ ਨੂੰ ਹਸਪਤਾਲ 'ਚ ਦਾਖਲ ਨਾ ਕੀਤਾ ਤਾਂ ਵਰਾਂਡੇ 'ਚ ਹੀ ਪੈਦਾ ਹੋਇਆ ਬੱਚਾ

ਜਾਣਕਾਰੀ ਮੁਤਾਬਿਕ ਇੱਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ ਜਿਥੇ ਇੱਕ ਗਰਭਵਤੀ ਮਹਿਲਾ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦੇਣ ਲਈ ਮਜ਼ਬੂਰ ਹੋ ਗਈ ਕਿਉਂਕਿ ਹਸਪਤਾਲ 'ਚ ਮੌਜੂਦ ਸਟਾਫ਼ ਨੇ ਲੇਬਰ ਪੇਨ ਹੋਣ ਤੋਂ ਬਾਅਦ ਵੀ ਹਸਪਤਾਲ 'ਚ ਦਾਖਲ ਨਹੀਂ ਕੀਤਾ...

ਪੰਜਾਬ ਦੇ ਸਿਵਲ ਹਸਪਤਾਲ ਕਿਥੇ ਪਹਿਲਾਂ ਹੀ ਆਪਣੇ ਕੰਮ ਦੇ ਤਰੀਕਿਆਂ ਕਰਕੇ ਚਰਚਾ 'ਚ ਰਹਿੰਦੇ ਹਨ ਹਾਲ੍ਹੀ 'ਚ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਰ ਸ਼ਰਮਸਾਰ ਹੋ ਗਏ ਹਨ। ਆਪਣੀ ਚੰਗੀ ਕਾਰਜ ਪ੍ਰਣਾਲੀ ਦੀਆਂ ਗੱਲਾਂ  ਕਰਨ ਵਾਲੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਵਾਇਰਲ ਹੋਈ ਇੱਕ ਵੀਡੀਓ 'ਚ ਪਠਾਨਕੋਟ ਸਿਵਲ ਹਸਪਤਾਲ ਚ ਇੱਕ ਗਰਭਵਤੀ ਮਹਿਲਾਂ ਨੂੰ ਹਸਪਤਾਲ ਦੇ ਵਰਾਂਡੇ ਵਿੱਚ ਹੀ ਬੱਚੇ ਨੂੰ ਜਨਮ ਦੇਣ ਲਈ ਮਜ਼ਬੂਰ ਹੋਣਾ ਪਿਆ। 

ਜਾਣਕਾਰੀ ਮੁਤਾਬਿਕ ਇੱਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ ਜਿਥੇ ਇੱਕ ਗਰਭਵਤੀ ਮਹਿਲਾ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦੇਣ ਲਈ ਮਜ਼ਬੂਰ ਹੋ ਗਈ ਕਿਉਂਕਿ ਹਸਪਤਾਲ 'ਚ ਮੌਜੂਦ ਸਟਾਫ਼ ਨੇ ਲੇਬਰ ਪੇਨ ਹੋਣ ਤੋਂ ਬਾਅਦ ਵੀ ਹਸਪਤਾਲ 'ਚ ਦਾਖਲ ਨਹੀਂ ਕੀਤਾ। ਮੰਗਲਵਾਰ ਨੂੰ ਇੱਕ ਔਰਤ ਆਪਣੀ ਡਿਲੀਵਰੀ ਕਰਵਾਉਣ ਲਈ ਪਠਾਨਕੋਟ ਸਿਵਲ ਹਸਪਤਾਲ ਆਈ ਸੀ ਪਰ ਬਿਨਾਂ ਕੋਈ ਮੈਡੀਕਲ ਚੈਕਅੱਪ ਕੀਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦਾ ਪਤੀ ਹਸਪਤਾਲ ਦੇ ਸਟਾਫ਼ ਨੂੰ ਉਸਦੀ ਜਾਂਚ ਕਰਨ ਲਈ ਤਰਲੇ ਕਰਦਾ ਰਿਹਾ, ਉਹ ਔਰਤ ਉਸ ਵੇਲੇ ਦਰਦ ਨਾਲ ਚੀਕਦੀ ਰੋਂਦੀ ਰਹੀਪਰ ਉਹ ਇਹ ਸਭ ਅਣਸੁਣਿਆ ਕਰ ਤਮਾਸ਼ਬੀਨ ਬਣ ਖੜ੍ਹੇ ਰਹੇ। 

ਕਰੀਬ 2 ਘੰਟੇ ਦੁਖਦਾਈ ਹਾਲਤ 'ਚੋਂ ਲੰਘਣ ਤੋਂ ਬਾਅਦ ਔਰਤ ਨੇ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ ਇੱਥੋਂ ਲੰਘ ਰਹੇ ਮਰੀਜ਼ਾਂ ਨੇ ਸਿਵਲ ਹਸਪਤਾਲ ਦੀ ਅਸਲੀਅਤ ਨੂੰ ਦਿਖਾਉਣ ਲਈ ਵੀਡੀਓ ਬਣਾ ਲਈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਘਟਨਾ ਬਾਰੇ ਜਾਣਕਾਰੀ ਦੇਂਦਿਆਂ ਮਹਿਲਾ ਦੇ ਪਤੀ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨਾਲ ਬਦਤਮੀਜ਼ੀ ਵਾਲਾ ਵਿਵਹਾਰ ਕੀਤਾ ਅਤੇ ਬਿਨਾ ਜਾਂਚ ਦੇ ਹੀ ਉਸ ਦੀ ਪਤਨੀ ਨੂੰ ਅੰਮ੍ਰਿਤਸਰ ਲੈ ਜਾਣ ਲਈ ਕਿਹਾ। ਜਿਸ ਤੋਂ ਬਾਅਦ ਇਹ ਸਭ ਵਾਪਰਿਆ। ਪੀੜਤਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਇਹ ਜੋੜੇ ਦਾ ਤੀਜਾ ਬੱਚਾ ਹੈ। ਪੀੜਤਾ ਦੇ ਪਤੀ ਨੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਵਿਵਹਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵੀ ਦੋਸ਼ ਹੈ ਕਿ ਸਟਾਫ ਨੇ ਜੋੜੇ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਹਸਪਤਾਲ ਤੋਂ ਬਾਹਰ ਨਹੀਂ ਨਿਕਲਦੇ ਤਾਂ ਉਹ ਪੁਲਿਸ ਨੂੰ ਬੁਲਾ ਲੈਣਗੇ। 

ਇਸ ਘਟਨਾ ਤੋਂ ਬਾਅਦ ਜਦੋਂ ਸੀਨੀਅਰ ਮੈਡੀਕਲ ਅਫਸਰ ਡਾ.ਸੁਨੀਲ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ “ਜਿਵੇਂ ਹੀ ਔਰਤ ਹਸਪਤਾਲ ਆਈ, ਹਸਪਤਾਲ ਸਟਾਫ ਨੇ ਉਸ ਨੂੰ ਆਪਣਾ ਮੈਡੀਕਲ ਟੈਸਟ ਕਰਵਾਉਣ ਲਈ ਕਿਹਾ ਗਿਆ, ਪਰ ਔਰਤ ਦੇ ਪਤੀ ਨੇ ਅਜਿਹਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਉਸਨੇ ਆਪਣੀ ਪਤਨੀ ਨੂੰ ਲੇਬਰ ਰੂਮ ਵਿੱਚ ਦਾਖਲ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ।”

ਪੀੜ੍ਹਤ ਮਹਿਲਾ ਦੀ ਉਮਰ 38 ਸਾਲ ਹੈ ਅਤੇ ਉਹ ਪਠਾਨਕੋਟ ਦੇ ਪਿਪਲੀ ਮੁਹਲਾ ਦੇ ਜੰਗੀ ਲਾਲ ਦੀ ਰਹਿਣ ਵਾਲੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਲੋਕਾਂ ਨੇ ਇਸ ਘਟਨਾ ਤੇ ਪ੍ਰੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਗਰੀਬ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਿਵਲ ਹਸਪਤਾਲ ਦੇ ਪ੍ਰਬੰਧਕਾਂ 'ਤੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸੱਚਾਈ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਜਾਂਚ ਕਰਵਾਈ ਜਾਵੇਗੀ ਜਾਂ ਨਹੀਂ।    

Get the latest update about PATHANKOT HOSPITAL VIRAL, check out more about HOSPITAL VIRAL VIDEO, PATHANKOT CIVIL HOSPITAL, WOMAN FORCED TO GIVE BIRTH & WOMAN DENIED ENTRY IN LABOUR ROOM

Like us on Facebook or follow us on Twitter for more updates.