ਵੀਡੀਓ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਾਨ ਬਚਾਉਣ ਵਾਲੇ ਨੂੰ ਲੋਕ ਦੱਸ ਰਹੇ ਨੇ ਫ਼ਰਿਸ਼ਤਾ ....

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਹੌਰ ਤੋਂ ਇਸਲਾਮਾਬਾਦ ਤੱਕ ਦਾ ਮਾਰਚ ਕੱਢ ਰਹੇ ਸਨ |ਜਿਸ ਦੌਰਾਨ ਓਹਨਾ ਤੇ ਵਜੀਰਾਬਾਦ ਕਸਬੇ ਦੇ ਨੇੜੇ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਕ ਹਮਲਾਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।  ਹਮਲੇ ਦੌਰਾਨ ਚਾਰ ਲੋਕ ਜਖਮੀ ਹੋਏ ਹਨ ਅਤੇ ਗੋਲੀਬਾਰੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੇ ਵੀ ਸਜੀ ਲੱਤ ਤੇ ਸੱਟ ਲੱਗੀ ਹੈ ,ਹਮਲੇ  ਤੋਂ ਬਾਅਦ ਇਮਰਾਨ ਖਾਨ ਨੂੰ ਹਸਪਤਾਲ ਲਿਜਾਇਆ ਗਿਆ| 

ਦਰਅਸਲ ਜਦੋਂ ਹਮਲਾਵਰ ਗੋਲੀਬਾਰੀ ਕਰ ਰਿਹਾ ਸੀ ਤਾਂ ਉਸੇ ਵਿਅਕਤੀ ਨੇ ਉਸ ਦੀ ਬੰਦੂਕ ਫੜ ਕੇ ਹੇਠਾਂ ਰੱਖ ਦਿੱਤੀ, ਜਿਸ ਕਾਰਨ ਉਹ ਆਪਣਾ ਨਿਸ਼ਾਨਾ ਖੁੰਝ ਗਿਆ ਅਤੇ ਭੱਜਣਾ ਪਿਆ। ਗੋਲੀਬਾਰੀ ਕਰਨ ਤੋਂ ਬਾਅਦ ਵੀ ਵਿਅਕਤੀ ਨੇ ਹਮਲਾਵਰ ਤੋਂ ਹਾਰ ਨਹੀਂ ਮੰਨੀ ਅਤੇ ਉਸ ਨੂੰ ਫੜਨ ਲਈ ਭੱਜ ਗਿਆ।ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਸ ਕੰਟੇਨਰ 'ਤੇ ਇਮਰਾਨ ਖਾਨ ਹੋਰ ਨੇਤਾਵਾਂ ਨਾਲ ਖੜ੍ਹੇ ਸਨ, ਹਮਲਾਵਰ ਨੇ ਉਸੇ ਕੰਟੇਨਰ ਦੀ ਸਾਈਡ ਤੋਂ ਗੋਲੀਬਾਰੀ ਵੀ ਕੀਤੀ।
 ਇਮਰਾਨ ਖਾਨ ਨੇ ਕਿਹਾ ਕਿ ਮੈਂ ਹੌਸਪੀਟਲ ਤੋਂ ਵਾਪਿਸ ਆ ਕਿ ਫਿਰ ਮਾਰਚ ਕਰਾਂਗਾ ,ਸਮਰਥਕਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦੀ ਜਾਨ ਬਚਾਉਣ ਵਾਲੇ ਵਿਅਕਤੀ ਨੇ ਜੋ ਕੀਤਾ ਉਸ ਤੋਂ ਬਾਅਦ ਉਹ ਕਿਸੇ ਹੀਰੋ ਤੋਂ ਘੱਟ ਨਹੀਂ ਹੈ। ਇਸ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਖਾਸ ਤੌਰ 'ਤੇ ਇਮਰਾਨ ਖਾਨ ਦੇ ਸਮਰਥਕ ਨੌਜਵਾਨ ਦੀ ਤਾਰੀਫ਼ ਕਰ ਰਹੇ ਹਨ।

ਫਿਲਹਾਲ ਹਮਲਾ ਕਰਨ ਵਾਲੇ ਦੀ ਪਹਿਚਾਣ ਹੋ ਚੁਕੀ ਹੈ |ਓਹਨਾ ਦੀ ਪਾਰਟੀ ਦੇ ਮੰਤਰੀ ਨੇ ਕਿਹਾ ਹੈ ਕਿ ਇੱਹ ਹਮਲਾ ਇਮਰਾਨ ਖਾਨ ਦੀ ਜਾਨ ਲੈਣ ਦੇ ਤੋਰ ਤੇ ਕੀਤਾ ਗਿਆ, ਹੈ ਜਿਸ ਦੀ ਵੀ ਇੱਹ ਸਾਜਿਸ ਹੈ ਉਸ ਨੂੰ ਬਕਸਹਿਯਾ ਨਹੀਂ ਜਾਵੇਗਾ |


Get the latest update about pakistan prime minister attackd, check out more about imrankhan on rushdie attack imran khan attack

Like us on Facebook or follow us on Twitter for more updates.