VIDEO: ਪੀਐੱਮ ਮੋਦੀ ਨੇ ਖਾਸ ਢੰਗ ਨਾਲ ਮਨਾਇਆ ਤਿਉਹਾਰ, PMO ਕਰਮਚਾਰੀਆਂ ਦੀਆਂ ਧੀਆਂ ਨੇ PM ਨੂੰ ਬੰਨ੍ਹੀ ਰੱਖੜੀ

ਇਸ ਖਾਸ ਰੱਖੜੀ 'ਚ ਪੀਐਮ ਮੋਦੀ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਵਾਲੀਆਂ ਕੁੜੀਆਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ, ਚਪੜਾਸੀ, ਮਾਲੀ, ਡਰਾਈਵਰ ਆਦਿ ਦੀਆਂ ਧੀਆਂ ਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਰੱਖੜੀ ਦਾ ਤਿਉਹਾਰ ਖਾਸ ਢੰਗ ਨਾਲ ਮਨਾਇਆ। ਇਸ ਖਾਸ ਰੱਖੜੀ 'ਚ ਪੀਐਮ ਮੋਦੀ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਵਾਲੀਆਂ ਕੁੜੀਆਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ, ਚਪੜਾਸੀ, ਮਾਲੀ, ਡਰਾਈਵਰ ਆਦਿ ਦੀਆਂ ਧੀਆਂ ਸਨ। ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 
ਅਧਿਕਾਰੀਆਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਪੀਐਮਓ ਦੇ ਸਵੀਪਰਾਂ, ਸਹਾਇਕਾਂ, ਮਾਲੀਆਂ ਅਤੇ ਡਰਾਈਵਰਾਂ ਦੀਆਂ ਧੀਆਂ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹਦੇ ਹੋਏ ਦਿਖਾਈ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਰੱਖੜੀ ਦੀ ਵਧਾਈ ਦਿੱਤੀ ਸੀ। ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਵਜੋਂ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਦੇਸ਼ ਭਰ ਵਿੱਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਜਾਂਦਾ ਹੈ।

Get the latest update about RAKSHA BANDHAN, check out more about RAKHI 2022, PMO RAKHI, RAKHI CELEBRATION & PM MODI RAKHI

Like us on Facebook or follow us on Twitter for more updates.