ਟੈਕਸ ਚੋਰੀ ਨੂੰ ਲੈ ਕੇ ਜੀਐਸਟੀ ਵਿਭਾਗ 'ਤੇ ਕਈ ਦੋਸ਼ ਲੱਗੇ ਹਨ ਜਿਸ ਕਾਰਨ ਹੁਣ ਸਰਕਾਰ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 21 ਜਨਵਰੀ 2023 ਨੂੰ ਜੀਐਸਟੀ ਅਤੇ ਟੈਕਸ ਚੋਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਆਪ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਨੈਸ਼ਨਲ ਹਾਈਵੇਅ ਤੇ ਲਗਭਗ 15-16 ਟਰੱਕ ਫੜੇ ਜਿਨ੍ਹਾਂ ਕੋਲ ਸਰਕਾਰ ਨੂੰ ਦਿਖਾਉਣ ਲਈ ਢੁਕਵੇਂ ਦਸਤਾਵੇਜ਼ ਅਤੇ ਬਿੱਲ ਨਹੀਂ ਸਨ। ਇਸ ਦੇ ਆਧਾਰ 'ਤੇ ਉਨ੍ਹਾਂ ਤਰਕ ਮਾਲਕਾਂ ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਹੈ।
ਜੀਐਸਟੀ ਅਤੇ ਟੈਕਸ ਚੋਰੀ ਵਿਰੁੱਧ ਪੰਜਾਬ ਸਰਕਾਰ ਵੱਲੋਂ ਇਸ ਨੂੰ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਜੀਐਸਟੀ ਵਿਭਾਗ 'ਤੇ ਕਈ ਦੋਸ਼ ਲੱਗ ਚੁੱਕੇ ਹਨ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਵੀ ਜੀਐਸਟੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਰਪਾਲ ਚੀਮਾ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਸਨੇ ਦੱਸਿਆ ਕਿ ਸੂਤਰਾਂ ਦੁਆਰਾ ਮਿਲੀ ਜਾਣਕਾਰੀ ਦੇ ਅਧਾਰ 'ਤੇ ਉਨ੍ਹਾਂ ਦੀ ਟੀਮ ਨੂੰ ਨੈਸ਼ਨਲ ਹਾਈਵੇਅ 'ਤੇ ਬਿਨਾਂ ਢੁਕਵੇਂ ਬਿੱਲਾਂ ਦੇ ਕੁਝ ਵਾਹਨਾਂ ਬਾਰੇ ਪਤਾ ਲੱਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਹੀ ਟੀਮ ਨੂੰ ਸੂਹ ਮਿਲੀ, ਉਹ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਹੁੰਚ ਗਏ ਅਤੇ ਸਫਲ ਛਾਪੇਮਾਰੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਕਾਰਵਾਈਆਂ ਰਾਹੀਂ ਸੂਬੇ ਵਿੱਚ ਜੀਐਸਟੀ ਅਤੇ ਟੈਕਸ ਚੋਰੀ ਦੀ ਸਮੱਸਿਆ ਨੂੰ ਨੱਥ ਪਾਵੇਗੀ।
Get the latest update about RAID AT NATIONAL HIGHWAY, check out more about LATEST PUNJAB NEWS, PUNJAB NEWS TODAY, PUNJAB NEWS AAP PUNJAB & GST RAID
Like us on Facebook or follow us on Twitter for more updates.