Video: ਪੰਜਾਬ ਪੁਲਿਸ ਦੇ 'ਨੋ ਪਾਰਕਿੰਗ' ਗੀਤ 'ਬੋਲੋ ਤਾਰਾ ਰਾ ਰਾ' ਨੇ ਜਿੱਤਿਆ ਸਭ ਦਾ ਦਿਲ, ਤੁਸੀਂ ਵੀ ਸੁਣੋ

ਵੈਸੇ ਤਾਂ ਪੰਜਾਬ ਪੁਲਿਸ ਆਪਣੇ ਕੰਮ ਕਰਕੇ ਹਮੇਸ਼ਾ ਹੀ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ ਹੈ ਪਰ ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਕਾਰਨ ਪੰਜਾਬ ਪੁਲਿਸ ਤੇ ਟੇਲੈਂਟ ਦੀ ਤਰੀਫ ਵੀ ਹੋ ਰਹੀ ਹੈ...

ਵੈਸੇ ਤਾਂ ਪੰਜਾਬ ਪੁਲਿਸ ਆਪਣੇ ਕੰਮ ਕਰਕੇ ਹਮੇਸ਼ਾ ਹੀ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ ਹੈ ਪਰ ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਕਾਰਨ ਪੰਜਾਬ ਪੁਲਿਸ ਤੇ ਟੇਲੈਂਟ ਦੀ ਤਰੀਫ ਵੀ ਹੋ ਰਹੀ ਹੈ। ਹਾਲ੍ਹੀ 'ਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ 'ਨੋ ਪਾਰਕਿੰਗ' ਜਾਗਰੂਕਤਾ ਮੁਹਿੰਮ ਵਿੱਚ ਦਲੇਰ ਮਹਿੰਦੀ ਦਾ ਗੀਤ ਗਾਉਂਦਾ ਹੋਇਆ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਹਾਲਾਂਕਿ ਇਹ ਹਜੇ ਸਪਸ਼ਟ ਨਹੀਂ ਹੈ ਕਿ ਇਹ ਵੀਡੀਓ ਕਿੱਥੇ ਫਿਲਮਾਇਆ ਗਿਆ ਸੀ, ਪਰ ਪੰਜਾਬ ਪੁਲਿਸ ਦੇ ਇਸ ਟੈਲੇੰਟ ਦੇ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਰੂਰ ਵਾਇਰਲ ਹੋ ਰਹੀ ਹੈ। 

ਵਾਇਰਲ ਹੋਈ ਵੀਡੀਓ ਮੁਤਾਬਿਕ ਪੰਜਾਬ ਪੁਲਿਸ ਨੇ 'ਨੋ ਪਾਰਕਿੰਗ' ਬਾਰੇ ਜਾਗਰੂਕਤਾ ਫੈਲਾਉਣ ਲਈ ਦਲੇਰ ਮਹਿੰਦੀ ਦੇ ਮਸ਼ਹੂਰ ਗੀਤ 'ਬੋਲੋ ਤਾਰਾ ਰਾਰਾ' ਨੂੰ ਰੀਕ੍ਰਿਏਟ ਕੀਤਾ ਜਿਸ ਨਾਲ ਉਹ ਟ੍ਰੈਫਿਕ ਨੂੰ ਕੰਟਰੋਲ ਤਾਂ ਕਰ ਰਹੇ ਹਨ ਨਾਲ ਹੀ ਜਾਗਰੂਕਤਾ ਦੇ ਨਾਲ ਲੋਕਾਂ ਦੇ ਮਨੋਰੰਜਨ ਦਾ ਵੀ ਕੰਮ ਕਰ ਰਹੇ ਹਨ। ਪੰਜਾਬ ਪੁਲਿਸ ਦੀ ਨੋ ਪਾਰਕਿੰਗ ਵਾਇਰਲ ਵੀਡੀਓ ਵਿੱਚ ਇੱਕ ਸਿਪਾਹੀ ਦਲੇਰ ਮਹਿੰਦੀ ਦਾ ਗੀਤ ‘ਬੋਲੋ ਤਾਰਾ ਰਾ ਰਾ’ ਗਾਉਂਦਾ ਦੇਖਿਆ ਜਾ ਸਕਦਾ ਹੈ।  ਪੰਜਾਬ ਪੁਲਿਸ ਨੂੰ ਦਲੇਰ ਮਹਿੰਦੀ ਦੇ ਗੀਤ ਦੇ ਧੁੰਨ ਤੇ ਨੋ ਪਾਰਕਿੰਗ ਗੀਤ ਨੂੰ ਇੱਕ ਵਿਅਸਤ ਸੜਕ 'ਤੇ ਮਾਈਕ ਵਿੱਚ ਗਾਉਂਦੇ ਅਤੇ ਮਜ਼ਾਕੀਆ ਢੰਗ ਨਾਲ ਜਾਗਰੂਕਤਾ ਫੈਲਾਉਂਦੇ ਦੇਖਿਆ ਜਾ ਸਕਦਾ ਹੈ। 
ਵੀਡੀਓ 'ਚ ਪੁਲਿਸ ਵਾਲੇ ਨੂੰ ਇਹ ਗਾਉਂਦੇ ਸੁਣਿਆ ਜਾ ਸਕਦਾ ਹੈ, ''ਮੈਂ ਆਸੇ ਪਾਸੇ ਵੇਖਾਂ ਮੇਰੀ ਗੱਡੀ ਕੌਣ ਲੈ ਗਿਆ.. ਖਾਲੀ ਹੱਥ ਵਿਚ ਮੇਰੀ ਚਾਬੀ ਰਹਿ ਗਈ... ਬੋਲੋ ਤਾਰਾ ਰਾ ਰਾ, ਗੱਡੀ ਨੂੰ ਕਰੇਨ ਲੈ ਗਈ ..ਨੋ ਪਾਰਕਿੰਗ ..ਨੋ ਪਾਰਕਿੰਗ ...''

ਜ਼ਿਕਰਯੋਗ ਹੈ ਕਿ 2019 'ਚ ਚੰਡੀਗੜ੍ਹ ਤੋਂ ਸੋਸ਼ਲ ਮੀਡੀਆ 'ਤੇ ਇਸੇ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਸੀ। ਦਰਅਸਲ, ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਵੀ ਚੰਡੀਗੜ੍ਹ ਦੇ ਇੱਕ ਸਿਪਾਹੀ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੇਧ ਦੇਣ ਲਈ ਆਪਣਾ ਹਿੱਟ ਗੀਤ ਗਾਉਂਦੇ ਹੋਏ ਮਜ਼ੇਦਾਰ ਵੀਡੀਓ ਟਵੀਟ ਕੀਤਾ ਸੀ। 

Get the latest update about PUNJAB NEWS, check out more about LATEST PUNJAB NEWS, PUNJAB NEWS TODAY, TOP PUNJAB NEWS & PUNJAB POLICE TRAFFIC CONTROL TRAFFIC SONG

Like us on Facebook or follow us on Twitter for more updates.