Video: ਧਾਰਮਿਕ ਟਿੱਪਣੀ ਤੋਂ ਬਾਅਦ ਵਿਵਾਦਾਂ ‘ਚ ਘਿਰੀ ਪੰਜਾਬੀ ਗਾਇਕਾਂ ਜਸਵਿੰਦਰ ਬਰਾੜ, ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਇਕ ਸਾਝੇ ਪ੍ਰੈੱਸ ਵਾਰਤਾ ਦੌਰਾਨ ਅਹੁਦੇਦਾਰ ਨੇ ਦੱਸਿਆ ਕਿ ਪੰਜਾਬੀ ਸਿੰਗਰ ਜਸਵਿੰਦਰ ਬਰਾੜ ਵੱਲੋ ਇੱਕ ਨਿੱਜੀ ਚੈੱਨਲ ਨਾਲ ਇੰਟਰਵਿਊ ਦੌਰਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਜੀ ਬਾਰੇ ਬਹੁਤ ਭੱਦੀ ਅਤੇ ਮਨਘੜ੍ਹਤ ਸ਼ਬਦਾਵਲੀ ਵਰਤੀ ਗਈ ਜੋ ਕਿ ਭਗਵਾਨ ਵਾਲਮੀਕਿ ਰਮਾਇਣ ਦੇ ਉਲਟ ਹੈ। ਜੋਕਿ ਪਵਿੱਤਰ ਗ੍ਰੰਥ ਰਮਾਇਣ ਦਾ ਅਪਮਾਨ ਹੈ

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਆਏ ਦਿਨ ਕੋਈ ਨਾ ਕੋਈ ਨਵੇਂ ਵਿਵਾਦ ਨਾਲ ਘਿਰੇ ਰਹਿੰਦੇ ਹਨ। ਨਵਾਂ ਮਾਮਲਾ ਪੰਜਾਬੀ ਗਾਇਕਾਂ ਜਸਵਿੰਦਰ ਬਰਾੜ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੰਜਾਬੀ ਸਿੰਗਰ ਜਸਵਿੰਦਰ ਬਰਾੜ ਵੱਲੋ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਜੀ ਬਾਰੇ ਬਹੁਤ ਭੱਦੀ ਅਤੇ ਮਨਘੜ੍ਹਤ ਸ਼ਬਦਾਵਲੀ ਵਰਤੀ ਗਈ ਹੈ,ਜਿਸ ਦਾ ਭਗਵਾਨ ਵਾਲਮੀਕਿ ਵੀਰ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਭਗਵਾਨ ਵਾਲਮੀਕਿ ਸ਼ਕਤੀ ਦਲ,ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਅਹੁਦੇਦਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ। ਜਿਸਦੇ ਰੋਸ਼ ਵੱਜੋਂ ਕੱਲ ਉਕਤ ਜਥੇਬੰਦੀਆਂ ਦਾ ਇੱਕ ਵਫਦ ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਨੂੰ ਮਿਲਿਆ ਅਤੇ ਉਕਤ ਗਾਇਕਾ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ। 


ਇਕ ਸਾਝੇ ਪ੍ਰੈੱਸ ਵਾਰਤਾ ਦੌਰਾਨ ਅਹੁਦੇਦਾਰ ਨੇ ਦੱਸਿਆ ਕਿ ਪੰਜਾਬੀ ਸਿੰਗਰ ਜਸਵਿੰਦਰ ਬਰਾੜ ਵੱਲੋ ਇੱਕ ਨਿੱਜੀ ਚੈੱਨਲ ਨਾਲ ਇੰਟਰਵਿਊ ਦੌਰਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਜੀ ਬਾਰੇ ਬਹੁਤ ਭੱਦੀ ਅਤੇ ਮਨਘੜ੍ਹਤ ਸ਼ਬਦਾਵਲੀ ਵਰਤੀ ਗਈ ਜੋ ਕਿ ਭਗਵਾਨ ਵਾਲਮੀਕਿ ਰਮਾਇਣ ਦੇ ਉਲਟ ਹੈ। ਜੋਕਿ ਪਵਿੱਤਰ ਗ੍ਰੰਥ ਰਮਾਇਣ ਦਾ ਅਪਮਾਨ ਹੈ। ਜਿਸ ਨਾਲ ਪੂਰੇ ਵਿਸ਼ਵ ਵਿੱਚ ਵੱਸਦੇ ਸਨਾਤਨ ਧਰਮ ਅਤੇ ਰਮਾਇਣ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਬਹੁਤ ਦੁੱਖ ਪਹੁੰਚਿਆ ਹੈ।  ਸਮਾਜ ਵਿਚ ਗੁੱਸੇ ਦੀ ਲਹਿਰ ਫੈਲ ਗਈ ਹੈ ਇਹ ਇੱਕ ਬਹੁਤ ਵੱਡੀ ਸਾਜਿਸ਼ ਤਹਿਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਪਾਵਨ ਗ੍ਰੰਥ ਰਮਾਇਣ ਅਤੇ ਮਹਾਂਪੁਰਖਾ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਅਸੀ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਗਾਇਕ ਜਸਵਿੰਦਰ ਬਰਾੜ ਉਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾ ਸਮਾਜ ਨੂੰ ਸਘੰਰਸ਼ ਦਾ ਰਸਤਾ ਅਪਨਾਉਣ ਪਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Get the latest update about jaswinder brar, check out more about jaswinder brar news, fir against jaswinder punjab, punjab news & news in punjabi punjab latest news

Like us on Facebook or follow us on Twitter for more updates.