Video: ਫਰਾਂਸ ਵਿੱਚ ਹੋਏ 'ਮਿਸ ਸੁਪਰ ਟੈਲੇਂਟ ਆਫ ਦ ਵਰਲਡ 2022' ਨੂੰ ਜਿੱਤ ਰੇਚਲ ਗੁਪਤਾ ਪਹੁੰਚੀ ਜਲੰਧਰ

ਦੇਸ਼ ਵਿੱਚ ਪਹਿਲੀ ਵਾਰ ਇਹ ਐਵਾਰਡ 1970 ਵਿੱਚ ਮਸ਼ਹੂਰ ਅਭਿਨੇਤਰੀ ਜ਼ੀਨਤ ਅਮਾਨ ਨੇ ਹਾਸਿਲ ਕੀਤਾ ਸੀ...

ਜਲੰਧਰ ਦੇ ਅਰਬਨ ਅਸਟੇਟ ਇਲਾਕੇ ਦੀ ਰਹਿਣ ਵਾਲੀ ਰੇਚਲ ਗੁਪਤਾ ਫਰਾਂਸ ਵਿੱਚ ਹੋਏ ਮਿਸ ਸੁਪਰ ਟੈਲੇਂਟ ਆਫ਼ ਦਾ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਅੱਜ ਜਲੰਧਰ ਪੁੱਜੀ। ਜਲੰਧਰ ਵਿਖੇ ਰੇਚਲ ਗੁਪਤਾ ਦਾ ਨਾ ਸਿਰਫ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਬਲਕਿ ਜਲੰਧਰ ਵਾਸੀਆਂ ਨੇ ਖੂਬ ਸੁਆਗਤ ਕੀਤਾ। ਰੇਚਲ ਗੁਪਤਾ ਅੱਜ ਜਿਵੇਂ ਹੀ ਜਲੰਧਰ ਪੁੱਜੀ ਢੋਲ ਧਮਾਕਿਆਂ ਨਾਲ ਲੋਕਾਂ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਗੱਡੀ ਦੇ ਅੱਗੇ ਪਿੱਛੇ ਢੋਲ ਵਜਾ ਕੇ ਉਸ ਨੂੰ ਉਸ ਦੇ ਘਰ ਤੱਕ ਲਿਜਾਇਆ ਗਿਆ।  
ਜ਼ਿਕਰਯੋਗ ਹੈ ਕਿ ਰੇਚਲ ਗੁਪਤਾ ਨੇ ਫਰਾਂਸ ਵਿੱਚ ਹੋਏ 'ਮਿਸ ਸੁਪਰ ਟੈਲੇੰਟ ਆਫ ਦ ਵਰਲਡ' ਵਿਚ ਹਿੱਸਾ ਲਿਆ। ਜਿਸ ਵਿੱਚ ਕਰੀਬ 60 ਦੇਸ਼ਾਂ ਦੀਆ 60 ਮਾਡਲਸ ਹੋਰ ਹਿੱਸਾ ਲੈ ਰਹੀਆਂ ਸਨ। ਇਸ ਪ੍ਰਤੀਯੋਗਿਤਾ ਵਿੱਚ ਰੇਚਲ ਗੁਪਤਾ ਨੇ ਇਸ ਐਵਾਰਡ ਨੂੰ ਪੋਲੈਂਡ ਦੀ ਮਾਡਲ ਵੇਰੋਨਿਕਾ ਨੋਵਾਕ ਨਾਲ ਸਾਂਝਾ ਕੀਤਾ ਕਿਉਂਕਿ ਪ੍ਰਤੀਯੋਗਤਾ ਵਿੱਚ ਦੋਨਾਂ ਦੇ ਅੰਕ ਬਰਾਬਰ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਇਹ ਐਵਾਰਡ 1970 ਵਿੱਚ ਮਸ਼ਹੂਰ ਅਭਿਨੇਤਰੀ ਜ਼ੀਨਤ ਅਮਾਨ ਨੇ ਹਾਸਿਲ ਕੀਤਾ ਸੀ।
ਅੱਜ ਜਲੰਧਰ ਪੁੱਜਣ ਤੇ ਰੇਚਲ ਗੁਪਤਾ ਨੇ ਕਿਹਾ ਕਿ ਉਹ ਆਪਣੇ ਇਸ ਖਿਤਾਬ ਦਾ ਸ਼ਰੇ ਆਪਣੇ ਮਾਤਾ ਪਿਤਾ ਨੂੰ ਦਿੰਦੀ ਹੈ। ਰੇਚਲ ਗੁਪਤਾ ਦੇ ਪਿਤਾ ਜਲੰਧਰ ਦੇ ਇੱਕ ਵੱਡੇ ਕਾਰੋਬਾਰੀ ਹਨ। ਉਸ ਦੇ ਮੁਤਾਬਕ ਇਸ ਖ਼ਿਤਾਬ ਨੂੰ ਜਿੱਤਣ ਲਈ ਉਸਦੇ ਮਾਤਾ ਪਿਤਾ ਦੀ ਪ੍ਰੇਰਨਾ ਦੇ ਨਾਲ ਨਾਲ ਮੁੰਬਈ ਦੀਆਂ ਰਹਿਣ ਵਾਲੀਆਂ ਅੰਜਲੀ ਰਾਵਤ ਤੇ ਅਲੀਸੀਆ ਰਾਵਤ ਵੀ ਹਨ। ਉਸ ਨੇ ਕਿਹਾ ਕਿ ਜਲੰਧਰ ਪਹੁੰਚਣ ਤੇ ਉਸਨੇ ਕਦੀ ਸੋਚਿਆ ਨਹੀਂ ਸੀ ਤੇ ਉਸਦਾ ਇਸ ਕਦਰ ਸਵਾਗਤ ਹੋਏਗਾ। ਅੱਜ ਉਸ ਦਾ ਜੋ ਸਵਾਗਤ ਹੋਇਆ ਹੈ ਉਸ ਲਈ ਉਹ ਜਲੰਧਰ ਵਾਸੀਆਂ ਦਾ ਧੰਨਵਾਦ ਕਰਦੀ ਹੈ। ਉਸ ਦੇ ਮੁਤਾਬਕ ਹੁਣ ਉਹ 2024 ਵਿੱਚ ਹੋਣ ਵਾਲੀ ਮਿਸ ਯੂਨੀਵਰਸ ਪ੍ਰਤੀਯੋਗਿਤਾ ਲਈ ਤਿਆਰੀ ਕਰੇਗੀ ਤਾਂ ਕਿ ਮਾਡਲਿੰਗ ਵਿੱਚ ਹੋਰ ਅੱਗੇ ਜਾ ਸਕੇ।