ਭਾਰਤ ਦੀ ਡਰਾਮਾ ਕੁਈਨ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਇੱਕ ਪਾਸੇ ਜਿਥੇ ਆਪਣੇ ਵਿਆਹ ਦੀ ਪੁਸ਼ਟੀ ਨੂੰ ਲੈ ਕੇ ਰਾਖੀ ਪਾਪਰਾਜ਼ੀ ਦੇ ਸਾਹਮਣੇ ਰੋਂਦੀ ਨਜ਼ਰ ਆ ਰਹੀ ਹੈ ਤਾਂ ਓਥੇ ਹੀ ਇੱਕ ਫੈਨ ਦੀ ਸੈਲਫੀ ਕਰਵਾਂਦੇ ਹੋਏ ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਇਕ ਵਿਅਕਤੀ ਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:- Video: ਭੋਜਪੁਰੀ ਗਾਣੇ ਤੇ ਸੋਨੂ ਸੂਦ ਦੇ ਠੁਮਕੇ, ਜੈਸਲਮੇਰ 'ਚ ਫੌਜੀਆਂ ਨਾਲ ਸਟੇਜ 'ਤੇ ਕੀਤਾ ਜ਼ਬਰਦਸਤ ਡਾਂਸ
ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਰਾਖੀ ਸਾਵੰਤ ਇਕ ਗੇਟ ਦੇ ਕੋਲ ਖੜ੍ਹੀ ਹੈ। ਅਚਾਨਕ ਇੱਕ ਵਿਅਕਤੀ ਰਾਖੀ ਦੇ ਨੇੜੇ ਆਉਂਦਾ ਹੈ, ਉਹ ਉਸਦੇ ਬਹੁਤ ਨੇੜੇ ਆ ਜਾਂਦਾ ਹੈ ਅਤੇ ਸੈਲਫੀ ਲੈਣ ਲੱਗ ਜਾਂਦਾ ਹੈ। ਇਹ ਦੇਖ ਰਾਖੀ ਭੜਕ ਜਾਂਦੀ ਹੈ ਤੇ ਵਿਅਕਤੀ ਨੂੰ ਦੂਰ ਹੋਣ ਲਈ ਕਹਿੰਦੀ ਹੈ।
ਵੀਡੀਓ 'ਚ ਰਾਖੀ ਵਿਅਕਤੀ ਨੂੰ ਕਹਿ ਰਹੀ ਹੈ ਕਿ: 'ਭਰਾ ਥੋੜੀ ਦੂਰੀ ਤੋਂ... ਹੁਣ ਮੇਰਾ ਵਿਆਹ ਹੋ ਗਿਆ ਹੈ। ਪਹਿਲਾਂ ਗੱਲ ਹੋਰ ਸੀ ਪਰ ਹੁਣ ਤੁਸੀਂ ਮੈਨੂੰ ਇਸ ਤਰ੍ਹਾਂ ਛੂਹ ਨਹੀਂ ਸਕਦੇ।
ਦਸ ਦਈਏ ਕਿ ਇਨ੍ਹਾਂ ਸਭ ਦੇ ਵਿਚਕਾਰ ਆਦਿਲ ਦੁਰਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਪੁਸ਼ਟੀ ਨੂੰ ਲੈ ਕੇ ਇੱਕ ਪੋਸਟ ਕੀਤੀ ਹੈ।
ਆਦਿਲ ਨੇ ਵਿਆਹ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਲਿਖਿਆ- 'ਆਖਿਰਕਾਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਰਾਖੀ ਸਾਵੰਤ ਨਾਲ ਵਿਆਹ ਕਰ ਲਿਆ ਹੈ। ਮੈਂ ਵਿਆਹ ਬਾਰੇ ਕਦੇ ਇਨਕਾਰ ਨਹੀਂ ਕੀਤਾ ਸੀ ਪਰ ਕੁਝ ਗੱਲਾਂ ਹਨ ਜੋ ਮੈਨੂੰ ਸੰਭਾਲਣੀਆਂ ਹਨ, ਇਸ ਲਈ ਮੈਂ ਚੁੱਪ ਸੀ। ਸਾਡੇ ਦੋਵਾਂ ਨੂੰ ਵਿਆਹ ਦੀਆਂ ਮੁਬਾਰਕਾਂ।
Get the latest update about adil, check out more about rakhi sawant & rakhi sawant fan selfie
Like us on Facebook or follow us on Twitter for more updates.