ਇਹ ਵਾਇਰਲ ਹੋਈ ਵੀਡੀਓ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਤੋਂ ਸਾਹਮਣੇ ਆਈ ਹੈ ਜਿਥੇ ਮੰਗਲਵਾਰ ਨੂੰ ਰਿਵਰਸ ਆਟੋ ਰਿਕਸ਼ਾ ਡਰਾਈਵਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ। ਖਬਰਾਂ ਮੁਤਾਬਿਕ ਸੰਗਮੇਸ਼ਵਰ ਯਾਤਰਾ ਦੇ ਮੌਕੇ 'ਤੇ ਪਿੰਡ ਹਰੀਪੁਰ 'ਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਜਿਸ ਚ ਆਟੋ ਦ੍ਰਾਓਬਵਰਾਂ ਨੇ ਹੈਰਾਨੀਜਨਕ ਸਟੰਟ ਦਿਖਾ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਰਿਵਰਸ ਆਟੋ ਰਿਕਸ਼ਾ ਡਰਾਈਵਿੰਗ ਮੁਕਾਬਲੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ 'ਚ ਇੱਕ ਰਿਵਰਸ ਆਟੋ ਰਿਕਸ਼ਾ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ, ਜਦਕਿ ਡਰਾਈਵਰ ਆਟੋ ਰਿਕਸ਼ਾ ਬੜੇ ਆਰਾਮ ਨਾਲ ਇਸ ਨੂੰ ਕੰਟਰੋਲ ਕਰ ਰਿਹਾ ਹੈ।
ਇਹ ਵੀ ਪੜ੍ਹੋ:- Viral Video: ਟ੍ਰੈਫਿਕ ਤੋਂ ਬਚਣ ਦਾ ਜੁਗਾੜ, ਬੈਂਗਲੁਰੂ ਦੀਆਂ ਸੜਕਾਂ ਤੇ ਦੇਖੀ ਗਈ Velomobile ਨਾਮਕ ਅਨੌਖੀ ਕਾਰ
ਜਾਣਕਾਰੀ ਮੁਤਾਬਿਕ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਰਿਵਰਸ ਆਟੋ ਰਿਕਸ਼ਾ ਮੁਕਾਬਲੇ ਨੂੰ ਦੇਖਣ ਲਈ ਹਜ਼ਾਰਾਂ ਲੋਕ ਪਹੁੰਚੇ। ਪਿੰਡ ਹਰੀਪੁਰ 'ਚ ਕਰਵਾਏ ਜਾਣ ਵਾਲੇ ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਰਿਕਸ਼ਾ ਚਾਲਕ ਹਿੱਸਾ ਲੈਂਦੇ ਹਨ। ਇੱਕ ਪਾਸੇ ਜਿਥੇ ਲੋਕਾਂ ਨੂੰ ਇਸ ਕੰਪੀਟੀਸ਼ਨ ਦੌਰਾਨ ਹੈਰਾਨ ਕਰਨ ਵਾਲੇ ਸਟੰਟ ਦੇਖਣ ਨੂੰ ਮਿਲਦੇ ਹਨ ਓਥੇ ਹੀ ਇਹ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਰਿਵਰਸ ਆਟੋ ਰਿਕਸ਼ਾ ਮੁਕਾਬਲੇ 'ਚ ਵੀ ਹਾਦਸਾ ਵਾਪਰ ਗਿਆ ਹੈ। ਰਿਕਸ਼ਾ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਰਿਕਸ਼ਾ ਪਲਟ ਗਿਆ।
Get the latest update about Maharashtra, check out more about Maharashtra reverse rickshaw competition
Like us on Facebook or follow us on Twitter for more updates.