Video: ਗੁਰਾਇਆ 'ਚ ਬੇਖੌਫ ਲੁਟੇਰੇ, ਘਰ ਦੇ ਬਾਹਰ ਖੜੀ ਔਰਤ ਦੇ ਗਲ 'ਚੋ ਸੋਨੇ ਦੀ ਚੇਨ ਖੋਹ ਹੋਏ ਫ਼ਰਾਰ

ਗੁਰਾਇਆ ਇਲਾਕੇ ਵਿਚ ਦਿਨ ਦਿਹਾੜੇ ਲੁਟੇਰੇ ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹੀ ਜਾ ਰਹੀ ਹੈ

ਗੁਰਾਇਆ ਇਲਾਕੇ ਵਿਚ ਦਿਨ ਦਿਹਾੜੇ ਲੁਟੇਰੇ ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹੀ ਜਾ ਰਹੀ ਹੈ। ਗੁਰਾਇਆ ਦੇ ਵਾਰਡ ਨੰਬਰ 8 ਨਿਊ ਮਾਰਕੀਟ ਵਿਖੇ ਦਿਨ ਦਿਹਾੜੇ ਦੁਪਹਿਰ ਤਿੰਨ ਵਜੇ ਦੇ ਕਰੀਬ ਆਪਣੇ ਬੱਚੇ ਨੂੰ ਲੈ ਕੇ ਸਕੂਲੋਂ ਘਰ ਦੇ ਬਾਹਰ ਪਹੁੰਚੀ ਮਹਿਲਾ ਦੇ ਗਲ ਵਿਚ ਪਾਈ ਸੋਨੇ ਦੀ ਚੇਨ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ ।

ਇਸ ਸਬੰਧੀ ਪੀਡ਼ਤ ਰੀਨਾ ਬੱਤਰਾ ਪਤਨੀ ਰਵੀ ਬੱਤਰਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਲੈ ਕੇ ਘਰ ਆਏ ਸੀ। ਘਰ ਦੇ ਬਾਹਰ ਉਹ ਆਪਣੀ ਐਕਟਿਵਾ ਲਗਾ ਕੇ ਘਰ ਅੰਦਰ ਦਾਖਲ ਹੋਣ ਲਗੀ ਤਾਂ ਇਕ ਪਲਸਰ ਮੋਟਰਸਾਈਕਲ ਤੇ ਸਵਾਰ ਦੋ ਲੁਟੇਰੇ ਆਏ, ਜਿਨ੍ਹਾਂ ਨੇ ਉਸ ਦੇ ਗਲ ਵਿਚ ਪਾਈ ਸੋਨੇ ਦੀ ਚੇਨ ਖਿੱਚੀ। ਉਸ ਨੇ ਉਨ੍ਹਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਤਾਂ ਉਸ ਦੇ ਚੇਨ ਵਿੱਚ ਪਏ ਸੋਨੇ ਦਾ ਲਾਕੇਟ ਅਤੇ ਕੁੰਡੀ ਉਸ ਦੇ ਹੱਥ ਵਿੱਚ ਰਹਿ ਗਈ ਜਦਕਿ ਲੁਟੇਰੇ ਇਕ ਤੋਲੇ ਦੀ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਇਕ ਲੁਟੇਰੇ ਨੇ ਹੈਲਮਟ ਪਾਇਆ ਸੀ ਜਦਕਿ ਦੂਸਰੇ ਨੇ ਮਾਸਕ ਲਗਾ ਕੇ ਆਪਣਾ ਮੂੰਹ ਢਕਿਆ ਹੋਇਆ ਸੀ।

ਇਹ ਘਟਨਾ ਮੁਹੱਲੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ  ਗਈ ਹੈ। ਇਸ ਸੰਬੰਧੀ ਉਨ੍ਹਾਂ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਵਾਰਡ ਕੌਂਸਲਰ ਬਲਜਿੰਦਰ ਕਾਲਾ ਨੇ ਕਿਹਾ ਕਿ ਨਾ ਤਾਂ ਦੁਕਾਨਦਾਰ ਸੁਰੱਖਿਅਤ ਹਨ ਨਾ ਹੀ ਮੁਹੱਲੇ ਵਿਚ ਮਹਿਲਾਵਾਂ ਸੁਰੱਖਿਅਤ ਹਨ। ਦੁਕਾਨਦਾਰਾਂ ਦੇ ਦੁਕਾਨ ਦੇ ਬਾਹਰ ਖੜ੍ਹੀਆਂ ਗੱਡੀਆਂ ਚੋਰੀ ਕਰ ਕੇ ਚੋਰ ਫਰਾਰ ਹੋ ਰਹੇ ਹਨ ਅਤੇ ਘਰ ਦੇ ਬਾਹਰ ਖੜ੍ਹੀਆਂ ਔਰਤਾਂ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਗਲੇ 'ਚ ਪਈਆਂ ਚੈਨਾ ਖੋਹ ਕੇ ਲੁਟੇਰੇ ਫਰਾਰ ਹੋ ਰਹੇ ਹਨ।

Get the latest update about robbery, check out more about Latest News News, viral video, CCTV & Update

Like us on Facebook or follow us on Twitter for more updates.