Video: ਸਾਊਦੀ ਅਰਬ 'ਚ ਕਰੂਰਤਾ ਦੀਆਂ ਹੱਦਾਂ ਪਾਰ, ਪੁਲਿਸ ਨੇ ਔਰਤ ਨੂੰ ਵਾਲਾਂ ਤੋਂ ਫੜ੍ਹ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ

ਵਾਇਰਲ ਵੀਡੀਓ ਖਾਮਿਸ ਮੁਸ਼ਾਇਤ ਇਲਾਕੇ 'ਚ ਸਥਿਤ ਇਕ ਅਨਾਥ ਆਸ਼ਰਮ ਦਾ ਹੈ ਜੋ ਕਿ ਅਸੀਰ ਸੂਬੇ ਦਾ ਹਿੱਸਾ ਹੈ। ਇਹ ਰਾਜਧਾਨੀ ਰਿਆਦ ਤੋਂ 884 ਕਿਲੋਮੀਟਰ ਦੂਰ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਵਰਦੀ 'ਚ ਦਰਜਨਾਂ ਪੁਰਸ਼ ਪੁਲਿਸ ਕਰਮਚਾਰੀ ਇਕ ਔਰਤ ਦਾ ਪਿੱਛਾ ਕਰ ਰਹੇ ਹਨ...

ਸਾਊਦੀ ਅਰਬ ਆਪਣੇ ਸਖ਼ਤ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਨਿਖੇਦੀ ਲਈ ਪੂਰੀ ਦੁਨੀਆ ਵਿੱਚ ਬਦਨਾਮ ਹੈ। ਹੁਣ ਸਾਊਦੀ ਅਰਬ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਔਰਤ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਔਰਤ ਨੂੰ ਵਾਲਾਂ ਤੋਂ ਖਿੱਚਿਆ ਗਿਆ ਅਤੇ ਲੱਤਾਂ ਮਾਰੀਆਂ ਗਈਆਂ। ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੂਰੀ ਦੁਨੀਆ 'ਚ ਲੋਕ ਗੁੱਸੇ 'ਚ ਹਨ। ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਕ ਵਾਰ ਫਿਰ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਨਿਸ਼ਾਨੇ 'ਤੇ ਆ ਗਏ ਹਨ। 

ਵਾਇਰਲ ਵੀਡੀਓ ਰਾਜਧਾਨੀ ਰਿਆਦ ਤੋਂ 884 ਕਿਲੋਮੀਟਰ ਦੂਰ ਖਾਮਿਸ ਮੁਸ਼ਾਇਤ ਇਲਾਕੇ 'ਚ ਸਥਿਤ ਇਕ ਅਨਾਥ ਆਸ਼ਰਮ ਦਾ ਹੈ ਜੋ ਕਿ ਅਸੀਰ ਸੂਬੇ ਦਾ ਹਿੱਸਾ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਵਰਦੀ 'ਚ ਦਰਜਨਾਂ ਪੁਰਸ਼ ਪੁਲਿਸ ਕਰਮਚਾਰੀ ਇਕ ਔਰਤ ਦਾ ਪਿੱਛਾ ਕਰ ਰਹੇ ਹਨ। ਫਿਰ ਉਨ੍ਹਾਂ ਵਲੋਂ ਔਰਤ ਨੂੰ ਫੜ ਡੰਡਿਆਂ ਅਤੇ ਬੈਲਟਾਂ ਨਾਲ ਕੁੱਟਿਆ। ਇੱਕ ਹੋਰ ਪੁਲਿਸ ਮੁਲਾਜ਼ਮ ਔਰਤ ਨੂੰ ਬੈਲਟ ਨਾਲ ਮਾਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਊਦੀ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ ਪਹਿਲਾਂ ਟਵਿੱਟਰ 'ਤੇ ਇਕ ਔਰਤ ਦੁਆਰਾ ਪੋਸਟ ਕੀਤੀ ਗਈ ਸੀ ਜਿਸ ਨੇ ਹਮਲੇ ਦੀ ਰਿਕਾਰਡਿੰਗ ਕੀਤੀ ਸੀ। 
ਬੁੱਧਵਾਰ ਨੂੰ ਇਹ ਵੀਡੀਓ ਸਾਊਦੀ ਅਰਬ ਦੇ ਖਾਮਿਸ ਮੁਸੈਤ ਅਨਾਥ ਆਸ਼ਰਮ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਸੀ। ਇਸ ਦੌਰਾਨ ਸਾਊਦੀ ਅਰਬ ਵਿਚ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੀ ਬੇਰਹਿਮੀ ਦੀ ਸਖ਼ਤ ਨਿੰਦਾ ਕੀਤੀ ਹੈ। ਮਨੁੱਖੀ ਅਧਿਕਾਰ ਸੰਗਠਨਾਂਦਾ ਕਹਿਣਾ ਹੈ ਕਿ ਇਹ ਮੁਹੰਮਦ ਬਿਨ ਸਲਮਾਨ ਦੇ ਸ਼ਾਸਨਕਾਲ ਦੌਰਾਨ ਸਾਊਦੀ ਅਰਬ ਸਰਕਾਰ ਦੁਆਰਾ ਔਰਤਾਂ ਦੇ ਅਧਿਕਾਰਾਂ ਦੇ ਦਮਨ ਦੀ ਇੱਕ ਹੋਰ ਉਦਾਹਰਣ ਹੈ। 2017 ਵਿੱਚ ਸਾਊਦੀ ਅਰਬ ਦਾ ਅਘੋਸ਼ਿਤ ਮੁਖੀ ਬਣਨ ਤੋਂ ਬਾਅਦ, ਤਾਜ ਪ੍ਰਿੰਸ ਨੇ ਦੇਸ਼ ਵਿੱਚ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਕਈ ਕਾਰਵਾਈਆਂ ਕੀਤੀਆਂ ਹਨ ਜਦੋਂ ਕਿ ਉਹ ਇੱਕ ਸੁਧਾਰਵਾਦੀ ਹੋਣ ਦਾ ਦਾਅਵਾ ਕਰਦਾ ਹੈ। ਇਸ ਕਾਰਵਾਈ ਦੌਰਾਨ ਸਿਆਸੀ ਵਿਰੋਧੀਆਂ, ਸ਼ੀਆ ਅਤੇ ਮਹਿਲਾ ਕਾਰਕੁਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ। ਜਮਾਲ ਖਸ਼ੋਗੀ ਦੇ ਕਤਲ ਤੋਂ ਬਾਅਦ ਪ੍ਰਿੰਸ ਪਹਿਲਾਂ ਹੀ ਦੁਨੀਆ ਦੇ ਨਿਸ਼ਾਨੇ 'ਤੇ ਹਨ।

Get the latest update about Khamis Musait orphanage viral video, check out more about Saudi Arabia, Khamis Musait orphanage viral video, Khamis Musait orphanage & viral video

Like us on Facebook or follow us on Twitter for more updates.