VIDEO: ''ਹੁਣ ਬਣੀ ਨਾ ਗੱਲ'' ਦੀਵਾਲੀ ਪਾਰਟੀ ਦੌਰਾਨ ਇਕੱਠੇ ਦਿਖੇ ਸ਼ਹਿਨਾਜ਼ ਗਿੱਲ ਤੇ ਵਿੱਕੀ ਕੌਸ਼ਲ

ਇਸ ਪਾਰਟੀ ਦੀਆ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸਾਹਮਣੇ ਆਇਆ ਹਨ ਪਰ ਸ਼ਹਿਨਾਜ਼ ਗਿੱਲ ਦੁਆਰਾ ਸ਼ੇਅਰ ਕੀਤੀਆ ਫੋਟੋਆਂ ਨੇ ਸਭ ਦਾ ਧਿਆਨ ਆਪਣੇ ਵਲ ਖਿੱਚਿਆ....

ਬਿਗ ਬੌਸ ਫੇਮ ਸ਼ਹਿਨਾਜ਼ ਗਿੱਲ ਨੂੰ ਹਾਲ ਹੀ ਵਿੱਚ ਫਿਲਮ ਨਿਰਮਾਤਾ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ਵਿੱਚ ਦੇਖਿਆ ਗਿਆ ਸੀ। ਇਸ ਪਾਰਟੀ ਵਿੱਚ ਵਿੱਕੀ ਕੌਸ਼ਲ-ਕੈਟਰੀਨਾ ਕੈਫ ਅਤੇ ਰਿਤੇਸ਼ ਦੇਸ਼ਮੁਖ-ਜੇਨੇਲੀਆ ਅਤੇ ਤਾਪਸੀ ਪੰਨੂ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਇਸ ਪਾਰਟੀ ਦੀਆ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸਾਹਮਣੇ ਆਇਆ ਹਨ ਪਰ ਸ਼ਹਿਨਾਜ਼ ਗਿੱਲ ਦੁਆਰਾ ਸ਼ੇਅਰ ਕੀਤੀਆ ਫੋਟੋਆਂ ਨੇ ਸਭ ਦਾ ਧਿਆਨ ਆਪਣੇ ਵਲ ਖਿੱਚਿਆ। 

ਸ਼ਹਿਨਾਜ਼ ਨੇ ਇਸ ਪਾਰਟੀ ਦੀਆ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿੱਥੇ ਉਹ ਵਿੱਕੀ ਕੌਸ਼ਲ ਨਾਲ ਗਲੇ ਲੱਗਦੀ ਅਤੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਫੋਟੋਆਂ ਸ਼ੇਅਰ ਕਰਦੇ ਹੋਏ, ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, “ਹੁਣ ਬਣੀ ਨਾ ਗੱਲ … 2 ਪੰਜਾਬੀ ਇੱਕ ਫਰੇਮ ਵਿੱਚ ਵਿੱਕੀ ਕੌਸ਼ਲ” ਜਿਸਦੇ ਨਾਲ ਇੱਕ ਲਾਲ ਦਿਲ ਦਾ ਇਮੋਜੀ ਜੋੜਿਆ ਹੈ।

ਸ਼ਹਿਨਾਜ਼ ਦੇ ਫੈਨਸ ਉਸਦੇ ਲਈ ਬਹੁਤ ਖੁਸ਼ ਹਨ ਅਤੇ ਉਸਦੀ ਪੋਸਟ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦਸ ਦੇਈਏ ਕਿ ਸ਼ਹਿਨਾਜ਼ ਪਹਿਲੀ ਵਾਰ ਵਿੱਕੀ ਨੂੰ ਬਿਗ ਬੌਸ ਦੇ ਘਰ ਵਿੱਚ ਮਿਲੀ ਸੀ ਅਤੇ ਹੁਣ ਇਸ ਦੀਵਾਲੀ ਪਾਰਟੀ 'ਚ ਉਹਨਾਂ ਦੀ ਦੁਬਾਰਾ ਮੁਲਾਕਾਤ ਹੋਈ ਹੈ। ਇਸਦੇ ਨਾਲ ਹੀ ਸ਼ਹਿਨਾਜ਼ ਗਿੱਲ ਦੀ ਐਂਟਰੀ ਅਤੇ PAPRAZI ਨੂੰ ਪੋਜ਼ ਦਿੰਦੀ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋਈ ਹੈ।   

Get the latest update about vicky katrina in diwali party, check out more about vicky kaushal, diwali party 2022, shehnaaz gill & ramesh torani diwali party 2022

Like us on Facebook or follow us on Twitter for more updates.