Video: ਸ਼ੈਰੀ ਮਾਨ ਨੇ ਇੰਸਟਾਗ੍ਰਾਮ ਲਾਈਵ ਤੇ ਪਰਮੀਸ਼ ਵਰਮਾ ਨੂੰ ਦਿੱਤੀ ਧਮਕੀ, ਤਾਂ ਲਾਡੀ ਚਾਹਲ ਨੇ ਦਿੱਤਾ ਕਰਾਰਾ ਜਵਾਬ

ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ 'ਚ ਚੱਲ ਰਿਹਾ ਝਗੜਾ ਇੱਕ ਵਾਰ ਫਿਰ ਜਗ ਜਾਹਿਰ ਹੋ ਗਿਆ ਹੈ। ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਲਾਈਵ ਆ ਕੇ ਇੱਕ ਵਾਰ ਫਿਰ ਪਰਮੀਸ਼ ਵਰਮਾ ਨੂੰ ਗਲਾ ਸੁਣਾਈਆ ਹਨ...

ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ 'ਚ ਚੱਲ ਰਿਹਾ ਝਗੜਾ ਇੱਕ ਵਾਰ ਫਿਰ ਜਗ ਜਾਹਿਰ ਹੋ ਗਿਆ ਹੈ। ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਲਾਈਵ ਆ ਕੇ ਇੱਕ ਵਾਰ ਫਿਰ ਪਰਮੀਸ਼ ਵਰਮਾ ਨੂੰ ਗਲਾ ਸੁਣਾਈਆ ਹਨ। ਲਾਈਵ ਦੌਰਾਨ ਸ਼ੈਰੀ ਮਾਨ ਨੇ ਧਮਕੀ ਭਰੇ ਅੰਦਾਜ਼ 'ਚ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾ ਕੇ ਆਪਣੇ ਪਰਮੀਸ਼ ਨੂੰ ਕਹਿ ਦਿਓ ਕਿ ਸ਼ੈਰੀ ਇੰਡੀਆ ਆ ਰਿਹਾ ਹੈ। ਇਸ ਲਾਈਵ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਮੀਸ਼ ਵਰਮਾ ਦੇ ਕਰੀਬੀ ਲਾਡੀ ਚਾਹਲ ਨੇ ਸ਼ੈਰੀ ਮਾਨ ਨੂੰ ਕਰਾਰ ਜਵਾਬ ਦਿੱਤਾ ਹੈ।  



ਸ਼ੈਰੀ ਮਾਨ ਆਪਣੇ ਲਾਈਵ 'ਚ ਧਮਕੀ ਭਰੇ ਅੰਦਾਜ਼ 'ਚ ਪਰਮੀਸ਼ ਨੂੰ ਕਿਹਾ ਕਿ ਜਦੋਂ ਮੈਂ ਇੰਡੀਆ ਆਵਾਂਗਾ ਤਾਂ ਦੇਖਾਂਗਾ ਕਿ ਉਹ ਕਿੱਥੇ ਆ ਕੇ ਮੈਨੂੰ ਮਿਲਣਾ ਚਾਹੁੰਦਾ ਹੈ। ਜੱਟ ਦਾ ਭਾਈ ਸੀ.ਐਮ. ਐ, ਜੱਟ ਨੂੰ ਸਿੱਧੀ ਸਿਕਿਓਰਿਟੀ ਮਿਲੇਗੀ, ਜੇ ਉਹ ਵੀ ਲੈਣਾ ਚਾਹੁੰਦਾ ਹੈ ਤਾਂ ਦੱਸ ਦਿਓ। ਸ਼ੈਰੀ ਨੇ ਕਿਹਾ ਕਿ ਜੇਕਰ ਪਰਮੀਸ਼ ਉਸ ਨਾਲ ਗੜਬੜ ਕਰਦਾ ਹੈ ਤਾਂ ਉਹ ਜਾਣਦਾ ਹੈ ਕਿ ਸ਼ੈਰੀ ਕੀ ਕਰ ਸਕਦੀ ਹੈ।

ਸ਼ੇਰੀ ਮਾਨ ਦੀ ਇਸ ਲਾਈਵ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਰਮੀਸ਼ ਵਰਮਾ ਦੇ ਭਰਾ ਮੰਨਿਆ ਜਾਂਦਾ ਲੇਖਕ ਅਤੇ ਸਿੰਗਰ ਲਾਡੀ ਚਾਹਲ ਹੁਣ ਪਰਮੀਸ਼ ਵਰਮਾ ਦੀ ਸੋਪੋਰ੍ਟ 'ਚ ਸਾਹਮਣੇ ਆਇਆ ਹੈ। ਲਾਡੀ ਚਾਹਲ ਨੇ ਇੱਕ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਸ਼ੈਰੀ ਮਾਨ ਨੂੰ ਖਰੀਆਂ ਖੋਟੀਆਂ ਸੁਣਾਈਆ ਹਨ। ਉਸ ਨੇ ‘Without Any Respect: To Sharry’. ਲਿਖ ਇੱਕ ਨੋਟ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਪਹਿਲਾਂ ਯਾਰ ਯਾਰ ਕਹਿ ਕੇ ਯਾਰੀ ਵੇਚ ਲਾਈ ਗਾਣਿਆਂ 'ਚ ਤੂੰ , ਹੁਣ ਗਾਣੇ ਚਲਦੇ ਨਹੀ ਤਾਂ ਤੂੰ ਏਨੇ ਸ਼ਿਟ ਲੈਵਲ ਤੇ ਗਿਰ ਗਿਆ ਓਏ? 1 ਸਾਲ ਹੋ ਗਿਆ ਤੈਨੂੰ ਸੋਸ਼ਲ ਮੀਡੀਆ ਤੇ ਬੋਲ ਬੋਲ ਕੇ ਗੰਧ ਪਾਉਂਦੇ ਨੂੰ...।



ਜਿਕਰਯੋਗ ਹੈ ਕਿ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਪਹਿਲਾ ਬਹੁਤ ਚੰਗੇ ਦੋਸਤ ਮੰਨੇ ਜਾਂਦੇ ਸਨ। ਪਰ ਇਨ੍ਹਾਂ ਦੋਵਾਂ ਦੇ ਵਿਚਕਾਰ ਇਸ ਤਕਰਾਰ ਦੀ ਸ਼ੁਰੂਆਤ ਲਗਭਗ ਇੱਕ ਸਾਲ ਪਹਿਲਾ ਪਰਮੀਸ਼ ਵਰਮਾਂ ਦੇ ਵਿਆਹ ਤੇ ਹੋਈ ਸੀ। ਜਦੋ ਵਿਆਹ 'ਚ ਪ੍ਰਫਾਰਮ ਕਰਨ ਦੇ ਨਾਮ ਤੇ ਇਹਨਾਂ ਦੋਨਾਂ ਦਾ ਝਗੜਾ ਕਾਫੀ ਵੱਧ ਗਿਆ ਸੀ। ਉਸ ਵੇਲੇ ਵੀ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਲਾਈਵ ਆ ਕੇ ਪਰਮੀਸ਼ ਵਰਮਾ ਨੂੰ ਖਰੀਆਂ ਖੋਟੀਆਂ ਸੁਣਾਈਆ ਸਨ ਤੇ ਇਸ ਵਾਰ ਵੀ ਸ਼ਰਾਬ ਦੇ ਨਸ਼ੇ 'ਚ ਸ਼ੈਰੀ ਨੇ ਲਾਈਵ 'ਚ ਇਨਾਂ ਬੋਲਿਆ ਹੈ।  

Get the latest update about Sharry Mann Live, check out more about controversy, Sharry Mann Parmish Verma controversy & Sharry Manns viral video

Like us on Facebook or follow us on Twitter for more updates.