Video: ਈਰਾਨ 'ਚ ਸ਼ੀਆ ਮਸਜਿਦ 'ਚ ਹੋਈ ਗੋਲੀਬਾਰੀ, 15 ਲੋਕਾਂ ਦੀ ਮੌਤ, ISIS ਨੇ ਹਮਲੇ ਦੀ ਲਈ ਜਿੰਮੇਵਾਰੀ

ਬੁੱਧਵਾਰ ਨੂੰ ਈਰਾਨ 'ਚ ਇਹ ਦਰਦਨਾਕ ਘਟਨਾ ਵਾਪਰੀ, ਜਿੱਥੇ ਸ਼ੀਆ ਮਸਜਿਦ 'ਤੇ ਸਮੂਹਿਕ ਗੋਲੀਬਾਰੀ ਤੋਂ ਬਾਅਦ 15 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ 40 ਤੇ ਕਰੀਬ ਲੋਕ ਜ਼ਖਮੀ ਹੋ ਗਏ...

ਬੁੱਧਵਾਰ ਨੂੰ ਈਰਾਨ 'ਚ ਇਹ ਦਰਦਨਾਕ ਘਟਨਾ ਵਾਪਰੀ, ਜਿੱਥੇ ਸ਼ੀਆ ਮਸਜਿਦ 'ਤੇ ਸਮੂਹਿਕ ਗੋਲੀਬਾਰੀ ਤੋਂ ਬਾਅਦ 15 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ 40 ਤੇ ਕਰੀਬ ਲੋਕ ਜ਼ਖਮੀ ਹੋ ਗਏ। ਆਈਆਰਐਨਏ ਦੁਆਰਾ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ, ਤਿੰਨ ਵਿਅਕਤੀ ਮਸਜਿਦ ਦੇ ਅੰਦਰ ਆਏ ਅਤੇ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਏ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਹਮਲਾਵਰਾਂ ਬਾਰੇ ਸਿਰਫ਼ ਇਹੀ ਜਾਣਕਾਰੀ ਮਿਲੀ ਸੀ ਕਿ ਉਹ ਈਰਾਨ ਦੇ ਨਾਗਰਿਕ ਨਹੀਂ ਸਨ। 
ਜਾਣਕਾਰੀ ਮੁਤਾਬਿਕ ਤਿੰਨ ਹਥਿਆਰਬੰਦ ਵਿਅਕਤੀ ਮਸਜਿਦ ਵਿਚ ਦਾਖਲ ਹੋਏ ਅਤੇ ਲੋਕਾਂ 'ਤੇ ਗੋਲੀਆਂ ਚਲਾਈਆਂ, ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਕੁਝ ਦੇਰ ਬਾਅਦ, ਅੱਤਵਾਦੀ ਸੰਗਠਨ ਆਈਐਸਆਈ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ। ਬਿਆਨ ਵਿੱਚ ਲਿਖਿਆ ਹੈ, “ਮਸਜਿਦ ਵਿੱਚ ਖੁੱਲ੍ਹੀ ਗੋਲੀਬਾਰੀ। 15 ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਦੱਸਿਆ ਜਾ ਰਿਹਾ ਹੈ ਕਿ ਮਸਜਿਦ 'ਚ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਨਮਾਜ਼ ਅਦਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਇਸ ਬਾਰੇ ਜਾਣਕਾਰੀ ਦੇਂਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤੀਜਾ ਅਜੇ ਵੀ ਫਰਾਰ ਹੈ। ਮ੍ਰਿਤਕਾਂ ਵਿੱਚ ਇੱਕ ਔਰਤ ਅਤੇ 2 ਬੱਚੇ ਸ਼ਾਮਲ ਹਨ। ਇਹ ਹਮਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਦੇ ਕੁਝ ਦਿਨ ਬਾਅਦ ਹੋਇਆ ਹੈ। ਇਸ ਸਮੂਹਿਕ ਗੋਲੀਬਾਰੀ ਨੇ ਈਰਾਨ ਦੀ ਸੁਰੱਖਿਆ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਦੇਸ਼ 'ਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਪਹਿਲਾਂ ਹੀ ਸਾਰੇ ਪੁਲਸ ਬਲ ਤਾਇਨਾਤ ਕੀਤੇ ਜਾਣ ਦੇ ਬਾਵਜੂਦ ਅਜਿਹੀ ਘਟਨਾ ਵਾਪਰੀ ਹੈ।

Get the latest update about LATEST WORLD NEWS, check out more about IRAN, WORLD NEWS, WORLD NEWS TODAY & WORLD NEWS HEADLINES

Like us on Facebook or follow us on Twitter for more updates.