Video: ਪੁਲਿਸ ਮੁਲਾਜ਼ਮ ਦੀ ਸਰਵਿਸ ਪਿਸਟਲ ਤੋਂ ਭੇਦ-ਭਰੇ ਹਾਲਾਤਾਂ 'ਚ ਚੱਲੀ ਗੋਲੀ, ਦੁਕਾਨਦਾਰ ਗੰਭੀਰ ਜਖ਼ਮੀ

ਸੂਤਰਾਂ ਮੁਤਾਬਿਕ ਪੁਲੀਸ ਮੁਲਾਜ਼ਮ ਕਿਸੇ ਕੰਮ ਕਰਕੇ ਉਸ ਦੁਕਾਨ ਤੇ ਗਿਆ ਸੀ। ਇਸ ਦੌਰਾਨ ਉਸ ਨੇ ਆਪਣੀ ਰਿਵਾਲਵਰ ਦੁਕਾਨ ਦੇ ਕਾਉਂਟਰ ਤੇ ਰੱਖ ਦਿੱਤੀ...

ਅੰਮ੍ਰਿਤਸਰ ਤੇ ਲਿਬਰਟੀ ਮਾਰਕੀਟ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਮੋਬਾਇਲ ਦੀ ਦੁਕਾਨ ਚਲਾਉਂਦੇ ਨੌਜਵਾਨ ਅੰਕੁਸ਼ ਨੂੰ ਛਾਤੀ ਵਿੱਚ ਗੋਲੀ ਲੱਗ ਗਈ। ਕਿਹਾ ਜਾ ਰਿਹਾ ਹੈ ਕਿ ਇਹ ਗੋਲੀ ਪੁਲਿਸ ਮੁਲਾਜ਼ਮ ਦੀ ਸਰਕਾਰੀ ਪਿਸਟਲ ਤੋਂ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਤੇ ਉਸ ਦਾ ਇਲਾਜ਼ ਇੱਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ।  

ਸੂਤਰਾਂ ਮੁਤਾਬਿਕ ਪੁਲੀਸ ਮੁਲਾਜ਼ਮ ਕਿਸੇ ਕੰਮ ਕਰਕੇ ਉਸ ਦੁਕਾਨ ਤੇ ਗਿਆ ਸੀ। ਇਸ ਦੌਰਾਨ ਉਸ ਨੇ ਆਪਣੀ ਰਿਵਾਲਵਰ ਦੁਕਾਨ ਦੇ ਕਾਉਂਟਰ ਤੇ ਰੱਖ ਦਿੱਤੀ। ਬਾਅਦ 'ਚ ਜਦੋਂ ਉਹ ਆਪਣੀ ਰਿਵਾਲਰ ਝੁਕਣ ਲੱਗਾ ਤੇ ਉਹਦੇ ਪਿਸਟਲ ਤੋਂ ਅਚਾਨਕ ਗੋਲੀ ਚੱਲ ਗਈ ਜੋ ਯੁਵਕ ਦੀ ਛਾਤੀ ਵਿਚ ਜਾ ਲੱਗੀ। ਜ਼ਖ਼ਮੀ ਯੁਵਕ ਨੂੰ ਉਸ ਪੁਲੀਸ ਮੁਲਾਜ਼ਮ ਨੇ ਹੀ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ। 

ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਥਾਣਾ ਸਿਵਿਲ ਅਤੇ ਪੁਲੀਸ ਅਧਿਕਾਰੀ ਅਮੋਲਕ ਸਿੰਘ ਨੇ ਕਿਹਾ ਕਿ ਪੁਲੀਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੀ ਘਟਨਾ ਕਿਵੇਂ ਹੋਈ ਉਸ ਦੀ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨੌਜਵਾਨ ਨੂੰ ਪੁਲੀਸ ਮੁਲਾਜ਼ਮ ਦੀ ਸਰਕਾਰੀ ਪਿਸਤੌਲ  ਤੋਂ ਗੋਲੀ ਲੱਗੀ ਹੈ। ਫਿਲਹਾਲ ਪੁਲੀਸ ਅਧਿਕਾਰੀ ਮੀਡੀਆ ਦੇ ਸਾਹਮਣੇ ਪੁਲੀਸ ਮੁਲਾਜ਼ਮ ਦਾ ਨਾਂ ਦੱਸਣ ਤੇ ਆਨਾਕਾਨੀ ਕਰ ਰਹੇ ਹਨ। 

Get the latest update about shot gun, check out more about police Punjab police, amritsarnews, gun & punjabnews

Like us on Facebook or follow us on Twitter for more updates.