Video: ਸਿੱਧੂ ਮੂਸੇਵਾਲ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ, ਕਿਹਾ- ਇੱਕ ਮਹੀਨੇ 'ਚ ਇਨਸਾਫ ਨਾ ਮਿਲਿਆ ਤਾਂ ਦੇਸ਼ ਛੱਡ ਦੇਣਗੇ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ ਹੈ ਕਿ 25 ਨਵੰਬਰ ਤੱਕ ਜੇਕਰ ਉਹਨਾਂ ਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਦੇਸ਼ ਛੱਡ ਦੇਣਗੇ ...

ਮਾਨਸਾ: ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਦੀ ਮੌਤ ਤੋਂ 5 ਮਹੀਨੇ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ ਹੈ ਕਿ 25 ਨਵੰਬਰ ਤੱਕ ਜੇਕਰ ਉਹਨਾਂ ਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਦੇਸ਼ ਛੱਡ ਦੇਣਗੇ ਅਤੇ ਇਸ ਦੇ ਨਾਲ ਹੀ ਆਪਣੇ ਪੁੱਤਰ ਦੇ ਕਤਲ ਮਾਮਲੇ ਦੀ ਐੱਫਆਈਆਰ ਵੀ ਵਾਪਸ ਲੈ ਲੈਣਗੇ। ਇਕ ਪਿਤਾ ਵੱਲੋਂ ਅਜਿਹੀ ਗੱਲ ਕਹਿਣ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਰਕਾਰਾਂ ਤੇ ਕਾਨੂੰਨ ਵਿਵਸਥਾ ਇਕ ਹਾਈਪ੍ਰੋਫਾਈਲ ਕੇਸ ਨੂੰ ਵੀ ਲਟਕਾ ਹੀ ਰਹੀ ਹੈ ਅਤੇ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਸਿੱਟੇ ਉੱਪਰ ਨਹੀਂ ਪਹੁੰਚਿਆ ਜਾ ਸਕਿਆ।


ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਸਾਨੂੰ ਇਨਸਾਫ਼ ਨਹੀਂ ਦੇ ਸਕੀ। ਸਿੱਧੂ ਦਾ ਆਈਫੋਨ ਵੀ ਖੋਲ੍ਹਿਆ ਗਿਆ ਸੀ ਪਰ ਲਾਰੈਂਸ ਬਿਸ਼ਨੋਈ ਦੀ ਬੀ ਟੀਮ ਅਜੇ ਵੀ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਾਂਚ ਦੇ ਨਾਂ ਤੇ ਸਿਰਫ ਦਿਨ ਲਗਾਏ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਕਰਕੇ ਉਹ ਦੁਖੀ ਹਨ ਅਤੇ ਹਾਰ ਕੇ ਹੀ ਉਹਨਾਂ ਨੇ ਇਹ ਫੈਸਲਾ ਲਿਆ ਹੈ। ਸਰਕਾਰ ਨੂੰਇੱਕ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ 25 ਨਵੰਬਰ ਤੱਕ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਹ ਕਦਮ ਚੁੱਕਣਗੇ।   
ਜਿਕਰਯੋਗ ਹੈ ਕਿ ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਪੰਜਾਬ ਤੇ ਦੇਸ਼-ਦੁਨੀਆ ਦੇ ਮਸ਼ਹੂਰ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਦਾ ਕਤਲ ਕਰ ਦਿੱਤੇ ਗਿਆ ਸੀ।  

Get the latest update about sidhu, check out more about balkaur sidhu, sidhu moosewala murder, true scoop & sidhu musewala case

Like us on Facebook or follow us on Twitter for more updates.