Video: ਚਲਦੀ ਪ੍ਰੈੱਸ ਕਾਨਫਰੰਸ ਦੌਰਾਨ ਭੜ੍ਹਕੇ ਸਿਮਰਨਜੀਤ ਸਿੰਘ ਮਾਨ, ਆਪਣੇ ਹੀ ਪਾਰਟੀ ਵਰਕਰ ਨੂੰ ਕਿਹਾ 'Get out'

ਅਕਾਲੀ ਦਲ ਅੰਮ੍ਰਿਤਸਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅੱਜ ਚੱਲ ਰਹੀ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੀ ਹੀ ਪਾਰਟੀ ਵਰਕਰਾਂ ਤੇ ਭੜਕ ਗਏ

ਅਕਾਲੀ ਦਲ ਅੰਮ੍ਰਿਤਸਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅੱਜ ਚੱਲ ਰਹੀ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੀ ਹੀ ਪਾਰਟੀ ਵਰਕਰਾਂ ਤੇ ਭੜਕ ਗਏ। ਚਲਦੀ ਕਾਨਫਰੰਸ ਦੇ ਦੌਰਾਨ ਇੱਕ ਵਰਕਰ ਦੇ ਫੋਨ ਦੀ ਘੰਟੀ ਵੱਜਣ 'ਤੇ ਉਸ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਵਰਕਰ ਨੇ ਬਾਹਰ ਜਾਨ ਦਾ ਹੁਕਮ ਦੇ ਦਿੱਤਾ। 


ਜਾਣਕਾਰੀ ਮੁਤਾਬਿਕ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਂਫਰਸਨ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਵਰਕਰਾਂ ਨੂੰ ਕਿਹਾ ਕਿ ਜੇਕਰ ਦੁਬਾਰਾ ਫ਼ੋਨ ਵੱਜਿਆ ਤਾਂ ਉਹ ਉਸੇ ਸਮੇਂ ਪ੍ਰੈੱਸ ਕਾਨਫਰੰਸ ਬੰਦ ਕਰ ਦੇਣਗੇ। ਇਸ ਤੋਂ ਬਾਅਦ  ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਖੜ੍ਹੇ ਇਕ ਵਰਕਰ ਦੇ ਫੋਨ ਦੀ ਘੰਟੀ ਵੱਜੀ ਅਤੇ ਮਾਨ ਗੁੱਸੇ ਵਿਚ ਆ ਗਿਆ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਵਰਕਰ ਨੂੰ ਕਿਹਾ ਕਿ (Get Out) ਬਾਹਰ ਨਿਕਲੋ ਅਤੇ ਉਸਨੂੰ ਬਾਹਰ ਭੇਜ ਦਿਓ। ਇਸ ਤੋਂ ਬਾਅਦ ਉਨ੍ਹਾਂ ਚਲਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣੇ ਪਿੱਛੇ ਖੜ੍ਹੇ ਵਰਕਰਾਂ ਨੂੰ ਵੀ ਨਸੀਅਤ ਦਿੱਤੀ ਕਿ ਜੇਕਰ ਤੁਸੀਂ ਵੀ ਇੰਝ ਕਰਨਾ ਤਾਂ ਬਾਹਰ ਨਿਕਲ ਜਾਓ।  

Get the latest update about viral video, check out more about simranjit mann video, simranjit singh mann press conference & simranjit singh mann

Like us on Facebook or follow us on Twitter for more updates.