VIDEO: 5000 ਫੁੱਟ ਦੀ ਉਚਾਈ 'ਤੇ SpiceJet ਵਿਮਾਨ 'ਚੋਂ ਅਚਾਨਕ ਨਿਕਲਣ ਲੱਗਾ ਧੂੰਆਂ, ਦਿੱਲੀ ਏਅਰਪੋਰਟ ਤੇ ਹੋਈ ਐਂਮਰਜੈਂਸੀ ਲੈਂਡਿੰਗ

ਜਾਣਕਾਰੀ ਮੁਤਾਬਿਕ ਦਿੱਲੀ-ਜਬਲਪੁਰ ਸਪਾਈਸ ਜੈੱਟ ਜਹਾਜ਼ (SG-2962) ਨੂੰ ਸ਼ਨੀਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਉਸ ਵੇਲੇ ਵਾਪਸੀ ਕਰਨੀ ਪਈ ਜਦੋਂ ਕੈਬਿਨ ਕਰੂ ਨੇ 5,000 ਫੁੱਟ ਦੀ ਉਚਾਈ 'ਤੇ ਉੱਡਦੇ ਹੋਏ ਜਹਾਜ਼ ਦੇ ਅੰਦਰ ਧੂੰਆਂ ਉੱਠਦਾ ਦੇਖਿਆ...

ਅੱਜ ਸਵੇਰੇ ਦਿੱਲੀ ਤੋਂ ਜਬਲਪੁਰ ਲਈ ਉਡਾਣ ਭਰਦੇ ਸਮੇਂ ਜਹਾਜ਼ ਦੇ ਕੈਬਿਨ 'ਚੋਂ ਧੂੰਆਂ ਉੱਠਦਾ ਦੇਖ ਕੇ ਵਿਮਾਨ 'ਚ ਸਵਾਰ ਘਬਰਾ ਗਿਆ। ਜਿਸ ਤੋਂ ਬਾਅਦ ਸਪਾਈਸਜੈੱਟ ਦੇ ਜਹਾਜ਼ ਪਾਇਲਟ ਨੇ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਸਪਾਈਸ ਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਦਿੱਲੀ-ਜਬਲਪੁਰ ਸਪਾਈਸ ਜੈੱਟ ਜਹਾਜ਼ (SG-2962) ਨੂੰ ਸ਼ਨੀਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਉਸ ਵੇਲੇ ਵਾਪਸੀ ਕਰਨੀ ਪਈ ਜਦੋਂ ਕੈਬਿਨ ਕਰੂ ਨੇ 5,000 ਫੁੱਟ ਦੀ ਉਚਾਈ 'ਤੇ ਉੱਡਦੇ ਹੋਏ ਜਹਾਜ਼ ਦੇ ਅੰਦਰ ਧੂੰਆਂ ਉੱਠਦਾ ਦੇਖਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਯਾਤਰੀ ਅਖ਼ਬਾਰਾਂ ਅਤੇ ਏਅਰਲਾਈਨ ਬੁੱਕਲੇਟਾਂ ਰਾਹੀਂ ਆਪਣੇ ਆਪ ਨੂੰ ਹਵਾ ਝੋਲਦੇ ਹੋਏ ਦਿਖਾਈ ਦੇ ਰਹੇ ਹਨ ਕਿਉਂਕਿ ਧੂੰਆਂ ਕੈਬਿਨ ਵਿੱਚ ਦਾਖਲ ਹੋਇਆ ਸੀ।
ਇਕ ਯਾਤਰੀ ਸੌਰਭ ਛਾਬੜਾ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ। ਨਾਲ ਹੀ ਲਿਖਿਆ ਕਿ ਅੱਜ ਸਵੇਰੇ ਉਸ ਨੂੰ ਇਸ ਘਟਨਾ ਦਾ ਸਾਹਮਣਾ ਕਰਨਾ ਪਿਆ। ਅਜਿਹਾ ਲਗਦਾ ਹੈ ਕਿ ਸਪਾਈਸਜੈੱਟ ਹੁਣ ਯਾਤਰਾ ਲਈ ਅਸੁਰੱਖਿਅਤ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸਪਾਈਸ ਜੈੱਟ ਦੇ ਜਹਾਜ਼ਾਂ 'ਚ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ 'ਤੇ ਵੀ ਸਵਾਲ ਉੱਠ ਰਹੇ ਹਨ। 19 ਜੂਨ ਨੂੰ ਪਟਨਾ ਹਵਾਈ ਅੱਡੇ 'ਤੇ ਦਿੱਲੀ ਲਈ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ 'ਚ ਅਚਾਨਕ ਅੱਗ ਲੱਗ ਗਈ। ਜਹਾਜ਼ ਨੇ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜਹਾਜ਼ ਨੂੰ ਅੱਗ ਲੱਗੀ ਤਾਂ ਉਸ ਵਿਚ 185 ਯਾਤਰੀ ਸਵਾਰ ਸਨ।

Get the latest update about spice jet, check out more about DELHI AIRPORT, EMERGENCY LANDING IN, FIRE IN spice jet & spice jet FIRE

Like us on Facebook or follow us on Twitter for more updates.