ਗੋਆ ਪੁਲਿਸ ਨੇ ਬੀਜੇਪੀ ਨੇਤਾ ਅਤੇ ਅਭਿਨੇਤਰੀ ਸੋਨਾਲੀ ਫੋਗਾਟ ਦੇ ਕਤਲ ਦੇ ਮਾਮਲੇ ਵਿੱਚ ਅੱਜ ਇੱਕ ਨਸ਼ਾ ਤਸਕਰ ਅਤੇ ਇੱਕ ਰੈਸਟੋਰੈਂਟ ਮਾਲਕ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਪੁਸ਼ਟੀ ਇੱਕ ਉੱਚ ਅਧਿਕਾਰੀ ਨੇ ਕੀਤੀ ਹੈ। ਫੋਗਾਟ ਦੇ ਨਿੱਜੀ ਸਹਾਇਕ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਇਹ ਗ੍ਰਿਫਤਾਰੀ ਹੋਈ ਹੈ। ਇਸ ਦੇ ਨਾਲ ਹੀ ਸੋਨਾਲੀ ਫੋਗਾਟ ਦੀ 15 ਸਾਲਾਂ ਬੇਟੀ ਨੇ ਵੀ ਆਪਣੀ ਮਾਂ ਦੇ ਕਤਲ ਲਈ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਕਿਹਾ, "ਮੇਰੀ ਮਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸਹੀ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"
ਪੁਲਿਸ ਦੇ ਡਿਪਟੀ ਸੁਪਰਡੈਂਟ ਜੀਵਬਾ ਡਾਲਵੀ ਨੇ ਆਈਏਐਨਐਸ ਨੂੰ ਦੱਸਿਆ ਕਿ ਅੱਜ ਸਵੇਰੇ, ਅਸੀਂ ਇਸ ਮਾਮਲੇ ਵਿੱਚ ਕਰਲੀਜ਼ ਰੈਸਟੋਰੈਂਟ ਦੇ ਮਾਲਕ ਅਤੇ ਇੱਕ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲਿਆ ਹੈ। ਅਸੀਂ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਾਂ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਕੈਬ ਡਰਾਈਵਰਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਨੂੰ ਸਾਂਗਵਾਨ ਅਤੇ ਫੋਗਾਟ ਨੇ ਅੰਜੁਨਾ ਦੇ ਰੈਸਟੋਰੈਂਟ ਅਤੇ ਹੋਰ ਸਥਾਨਾਂ ਤੇ ਜਾਣ ਲਈ ਕਿਰਾਏ 'ਤੇ ਲਿਆ ਸੀ।
ਪੁਲਿਸ ਦੇ ਇੰਸਪੈਕਟਰ ਜਨਰਲ ਓਮਵੀਰ ਸਿੰਘ ਬਿਸ਼ਨੋਈ ਨੇ ਕਿਹਾ ਸੀ ਕਿ ਸਾਂਗਵਾਨ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਹੈ ਕਿ ਗੋਆ ਪਹੁੰਚ ਕੇ ਉਹ ਸੁਖਵਿੰਦਰ ਨਾਲ ਫੋਗਾਟ ਨੂੰ ਪਾਰਟੀ ਕਰਨ ਦੇ ਬਹਾਨੇ ਕਰਲੀਜ਼ ਲੈ ਗਿਆ ਅਤੇ ਉਸ ਨੇ ਪੀਣ ਵਾਲੇ ਪਾਣੀ 'ਚ ਕੋਈ ਨਸ਼ੀਲਾ ਪਦਾਰਥ ਮਿਲਾਇਆ ਅਤੇ ਪੀੜਤਾ ਨੂੰ ਇਹ ਪੀਣ ਲਈ ਮਜ਼ਬੂਰ ਕੀਤਾ।
ਇਹ ਵੀ ਪੜ੍ਹੋ:- ਅੰਬਾਲਾ: ਪਰਿਵਾਰ ਦੇ 2 ਮਾਸੂਮ ਬੱਚਿਆਂ ਸਮੇਤ 5 ਜੀਆਂ ਦੀ ਹੱਤਿਆ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੀਤੀ ਆਤਮਹੱਤਿਆ
ਉਸ ਨੇ ਸੰਬੋਧਨ ਕਰਦਿਆਂ ਕਿਹਾ, "ਪਾਣੀ ਪੀਣ ਤੋਂ ਬਾਅਦ ਉਹ ਰੈਸਟੋਰੈਂਟ ਵਿੱਚ ਬੇਚੈਨ ਅਤੇ ਬਿਮਾਰ ਮਹਿਸੂਸ ਕਰਨ ਲੱਗੀ। ਬਾਅਦ ਵਿੱਚ ਉਸਨੂੰ ਸਾਂਗਵਾਨ ਅਤੇ ਸੁਖਵਿੰਦਰ ਇੱਕ ਹੋਟਲ ਲੈ ਗਏ, ਜਿੱਥੇ ਉਹ ਠਹਿਰੇ ਹੋਏ ਸਨ ਅਤੇ ਫਿਰ ਸੇਂਟ ਐਂਟਨੀ ਹਸਪਤਾਲ, ਅੰਜੁਨਾ ਲੈ ਗਏ, ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।"
ਜਿਰਕਰਯੋਗ ਹੈ ਕਿ ਸੋਨਾਲੀ ਫੋਗਾਟ 22 ਅਗਸਤ ਨੂੰ ਗੋਆ ਆਈ ਸੀ ਅਤੇ ਅੰਜੁਨਾ ਦੇ ਇੱਕ ਹੋਟਲ ਵਿੱਚ ਠਹਿਰੀ ਸੀ। ਸੋਮਵਾਰ ਰਾਤ ਨੂੰ ਉਸ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਅਗਲੀ ਸਵੇਰ ਉਸ ਨੂੰ ਅੰਜੁਨਾ ਦੇ ਸੇਂਟ ਐਂਥਨੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Get the latest update about sonali phogat murder, check out more about sonali phogat viral video, sonali phogat & sonali phogat murder case
Like us on Facebook or follow us on Twitter for more updates.