VIDEO: ਹਸਪਤਾਲ 'ਚ ਤਾਂਤਰਿਕ ਕਰ ਰਹੇ ਮਰੀਜ਼ਾਂ ਦਾ ਇਲਾਜ, ਡਾਕਟਰਾਂ ਕੋਲ ਨਹੀਂ ਕੋਈ ਜਵਾਬ

ਜ਼ਹਿਰੀਲੇ ਕੀੜਿਆਂ, ਸੱਪਾਂ ਅਤੇ ਬਿੱਛੂਆਂ ਦੇ ਡੰਗਣ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਬਜਾਏ ਤਾਂਤਰਿਕਾਂ ਵੱਲੋਂ ਕੀਤਾ ਜਾ ਰਿਹਾ ਹੈ.....

ਜਿੱਥੇ ਇਸ ਸਮੇਂ ਸਰਕਾਰ ਹਸਪਤਾਲਾਂ ਨੂੰ ਆਧੁਨਿਕ ਬਣਾਉਣ ਵਿੱਚ ਲੱਗੀ ਹੋਈ ਹੈ। ਉਥੇ ਹੀ ਯੂਪੀ ਦੇ ਮਹੋਬਾ ਤੋਂ ਚੌਂਕਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਤਾਂਤਰਿਕ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਮਹੋਬਾ ਦੇ ਜ਼ਿਲ੍ਹਾ ਹਸਪਤਾਲ ਹੁਣ ਤੰਤਰ-ਮੰਤਰਾਂ ਦਾ ਅੱਡਾ ਬਣਦੇ ਲੱਗ  ਰਹੇ ਹਨ। ਜ਼ਹਿਰੀਲੇ ਕੀੜਿਆਂ, ਸੱਪਾਂ ਅਤੇ ਬਿੱਛੂਆਂ ਦੇ ਡੰਗਣ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਬਜਾਏ ਤਾਂਤਰਿਕਾਂ ਵੱਲੋਂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਂਤਰਿਕਾਂ ਵੱਲੋਂ ਇੱਕ ਔਰਤ ਅਤੇ ਬਜ਼ੁਰਗ ਵਿਅਕਤੀ ਦੀ ਝਾੜ-ਫੂਖ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਸਰਕਾਰ ਦੀਆਂ ਸਾਰੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਮੁੱਖ ਮੈਡੀਕਲ ਅਫ਼ਸਰ ਹੱਥ ਉਤੇ ਹੱਥ ਰੱਖ ਕੇ ਬੈਠੇ ਹਨ। ਇਹੀ ਕਾਰਨ ਹੈ ਕਿ ਇੱਥੇ ਡਾਕਟਰ ਨਹੀਂ ਬਲਕਿ ਤਾਂਤਰਿਕ ਹੀ ਇਲਾਜ ਕਰਦੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਚੁੱਪ ਧਾਰੀ ਬੈਠੇ ਹਨ। ਦਰਅਸਲ, ਕੁਲਪਹਾੜ ਦੇ ਦਰਿਆਰ ਸਿੰਘ ਖੁੱਡਾ ਵਾਸੀ ਗੁਲਾਬ ਸਿੰਘ ਦੀ 22 ਸਾਲਾ ਧੀ ਸੰਧਿਆ ਯਾਦਵ ਨੂੰ ਖੇਤਾਂ 'ਚ ਕੰਮ ਕਰਦੇ ਸਮੇਂ ਬਿੱਛੂ ਨੇ ਡੰਗ ਲਿਆ। ਰਿਸ਼ਤੇਦਾਰਾਂ ਵੱਲੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਇਕ ਤਾਂਤਰਿਕ ਨੇ ਲੜਕੀ ਦਾ ਇਲਾਜ ਸ਼ੁਰੂ ਕਰ ਦਿੱਤਾ।

ਇਸ ਨੂੰ ਦੇਖ ਕੇ ਹਸਪਤਾਲ 'ਚ ਇਲਾਜ ਅਧੀਨ ਮਰੀਜ਼ ਹੈਰਾਨ ਰਹੇ ਗਏ। ਦੂਜੇ ਪਾਸੇ ਸ੍ਰੀਨਗਰ ਥਾਣਾ ਖੇਤਰ ਦੇ ਪਿੰਡ ਦੇ ਰਾਮਦਾਸ ਨੂੰ ਵੀ ਬਿੱਛੂ ਨੇ ਡੰਗ ਲਿਆ। ਜਿਸ ਦਾ ਇੱਕ ਬਜ਼ੁਰਗ ਤਾਂਤਰਿਕ ਐਮਰਜੈਂਸੀ ਵਾਰਡ ਦੇ ਫਰਸ਼ 'ਤੇ ਬੈਠ ਕੇ ਇਲਾਜ ਕਰ ਰਿਹਾ ਹੈ। ਪਰ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਬੈਠਾ ਹੈ। ਮੈਡੀਕਲ ਅਫਸਰ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

Get the latest update about uttar pradesh news, check out more about mahoba district hospital, emergency ward of mahoba hospital, truescoop news & tantrik treating patients instead of doctor

Like us on Facebook or follow us on Twitter for more updates.