Video: ਦਿੱਲੀ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ, 100 ਮਜਦੂਰਾਂ ਦਾ ਰੈਸਕਿਓ ਜਾਰੀ

ਦਿੱਲੀ 'ਚ ਅੱਜ ਇਹ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਦੀ ਫੁਟਵੇਅਰ ਫੈਕਟਰੀ ਕੰਪਨੀ ਵਿਚ ਅੱਗ ਲੱਗਣ ਕਰਨ 2 ਮਜਦੂਰਾਂ ਦੀ ਮੌਤ ਹੋ ਗਈ ਹੈ। ਜਦਕਿ ਹੁਣ ਤੱਕ 20 ਦੇ ਕਰੀਬ ਮਜ਼ਦੂਰਾਂ ਨੂੰ ਫੈਕਟਰੀ 'ਚੋ ਬਾਹਰ ਕੱਢਿਆ ਗਿਆ ਹੈ...

ਦਿੱਲੀ 'ਚ ਅੱਜ ਇਹ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਦੀ ਫੁਟਵੇਅਰ ਫੈਕਟਰੀ ਕੰਪਨੀ ਵਿਚ ਅੱਗ ਲੱਗਣ ਕਰਨ 2 ਮਜਦੂਰਾਂ ਦੀ ਮੌਤ ਹੋ ਗਈ ਹੈ। ਜਦਕਿ ਹੁਣ ਤੱਕ 20 ਦੇ ਕਰੀਬ ਮਜ਼ਦੂਰਾਂ ਨੂੰ ਫੈਕਟਰੀ 'ਚੋ ਬਾਹਰ ਕੱਢਿਆ ਗਿਆ ਹੈ ਜਿਨ੍ਹਾਂ ਨੂੰ ਅੱਗ ਵਿਚ ਝੁਲਸਣ ਦੇ ਕਾਰਨ ਹਸਪਤਾਲ ਦਾਖਿਲ ਕਰਵਾਇਆ ਗਿਆ। ਜਦੋ ਫੈਕਟਰੀ 'ਚ ਅੱਗ ਲੱਗੀ ਤਾਂ ਉਸ ਦੌਰਾਨ 100 ਦੇ ਕਰੀਬ ਮਜਦੂਰ ਕੰਮ ਕਰ ਰਹੇ ਸਨ।  ਇਸ ਹਾਦਸੇ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚ ਗਈਆਂ ਅਤੇ ਰੈਸਕਿਓ ਅਪ੍ਰੇਸ਼ਨ ਹਜੇ ਵੀ ਜਾਰੀ ਹੈ।   
ਜਾਣਕਾਰੀ ਦੇਂਦਿਆਂ ਪੁਲਿਸ ਨੇ ਦੱਸਿਆ ਕਿ ਅੱਗ ਫੈਕਟਰੀ ਮਸ਼ੀਨ 'ਚ ਧਮਾਕੇ ਕਾਰਨ ਲੱਗੀ ਸੀ। ਦਰਅਸਲ ਫੈਕਟਰੀ ਦੇ ਅੰਦਰ ਇੱਕ ਪੌਲੀਯੂਰੀਥੇਨ ਮਸ਼ੀਨ ਸੀ। ਜਿਸਨੂੰ ਚਲਾਉਂਦੇ ਸਮੇਂ ਇਹ ਫਟ ਗਈ। ਜਦੋਂ ਫੈਕਟਰੀ ਚ ਇਹ ਅੱਗ ਲੱਗੀ, ਉੱਥੇ 100 ਮਜ਼ਦੂਰ ਕੰਮ ਕਰ ਰਹੇ ਸਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ 20 ਦੇ ਕਰੀਬ ਮਜ਼ਦੂਰਾਂ ਨੂੰ ਪੌੜੀਆਂ ਤੋਂ ਬਚਾਇਆ ਗਿਆ। ਬਹੁਤ ਸਾਰੇ ਮਜ਼ਦੂਰ ਅਜੇ ਵੀ ਅੰਦਰ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਠੰਡਾ ਹੋਣ 'ਚ 2-3 ਘੰਟੇ ਦਾ ਸਮਾਂ ਲੱਗੇਗਾ।

Get the latest update about plastic factory, check out more about Delhi news, plastic factory, video viral & Delhi fire

Like us on Facebook or follow us on Twitter for more updates.