Video: ਸਰਵਿਸ ਗੰਨ ਸਾਫ ਕਰਦਿਆਂ ਵਾਪਰਿਆ ਹਾਦਸਾ, ਗੰਨਮੈਨ ਦੀ ਲੱਤ 'ਚੋਂ ਆਰ ਪਾਰ ਹੋਈ ਗੋਲੀ

ਅੰਮ੍ਰਿਤਸਰ 'ਚ ਇਹ ਹਾਦਸਾ ਵਾਪਰਿਆ ਹੈ ਜਿਥੇ ਇੱਕ ਗੰਨਮੈਨ ਆਪਣੀ ਹੀ ਗੰਨ ਦੇ ਨਾਲ ਜਖਮੀ ਹੋਈ ਗਿਆ। ਇਸ ਹਾਦਸੇ 'ਚ ਦੁਰਗਿਆਣਾ ਮੰਦਿਰ ਦੇ ਸਾਬਕਾ ਪ੍ਰਧਾਨ ਦਾ ਗੰਨਮੈਨ ਜਖਮੀ ਹੋਇਆ ਹੈ...

ਅੰਮ੍ਰਿਤਸਰ 'ਚ ਇਹ ਹਾਦਸਾ ਵਾਪਰਿਆ ਹੈ ਜਿਥੇ ਇੱਕ ਗੰਨਮੈਨ ਆਪਣੀ ਹੀ ਸਰਵਿਸ ਗੰਨ ਦੇ ਨਾਲ ਜਖਮੀ ਹੋਈ ਗਿਆ। ਇਸ ਹਾਦਸੇ 'ਚ ਦੁਰਗਿਆਣਾ ਮੰਦਿਰ ਦੇ ਸਾਬਕਾ ਪ੍ਰਧਾਨ ਦਾ ਗੰਨਮੈਨ ਜਖਮੀ ਹੋਇਆ ਹੈ।  
ਜਾਣਕਾਰੀ ਮੁਤਾਬਿਕ ਇਹ ਗੰਨਮੈਨ ਡਿਊਟੀ ਦੇ ਵੇਲੇ ਆਪਣੀ ਸਰਵਿਸ ਗੰਨ ਸਾਫ ਕਰ ਰਿਹਾ ਸੀ, ਅਚਾਨਕ ਹੀ ਇਸ ਪੁਲਿਸ ਮੁਲਾਜ਼ਮ ਦੇ ਹੱਥੋਂ ਗੰਨ ਹੇਠਾਂ ਡਿੱਗ ਗਈ, ਜਿਸ ਨਾਲ ਗੋਲੀ ਚੱਲ ਗਈ। ਇਸ ਗੰਨ ਤੋਂ ਨਿਕਲੀ ਗੋਲੀ ਸਿੱਧਾ ਹੀ ਪੁਲਿਸ ਮੁਲਾਜ਼ਮ ਦੀ ਲੱਤ ਤੇ ਜਾ ਵੱਜੀ। ਜਿਸ ਨਾਲ ਉਹ ਜਖਮੀ ਹੋ ਗਿਆ। ਮੌਕੇ ਤੇ ਪੁਲਿਸ ਮੁਲਾਜ਼ਮ ਦੀ ਮਦਦ ਦੇ ਲਈ ਬਾਕੀ ਪੁਲਿਸ ਵਾਲੇ ਵੀ ਆ ਗਏ। ਇਹ ਸਾਰੀ ਘਟਨਾ ਉਸ ਵੇਲੇ ਇਲਾਕੇ 'ਚ ਲੱਗੇ CCTV ਚ ਕੈਦ ਹੋ ਗਈ।  

ਇਸ ਘਟਨਾ ਤੋਂ ਬਾਅਦ ਜ਼ਖਮੀ ਪੁਲਿਸ ਅਧਿਕਾਰੀ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ।  

Get the latest update about durgiana mandir, check out more about truescoop, Amritsar, video & truescoopnews

Like us on Facebook or follow us on Twitter for more updates.