Video: ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਖਾਣਾ ਖਾਂਦੇ ਵਿਗੜੀ ਬੱਚਿਆਂ ਦੀ ਹਾਲਤ

ਜਲੰਧਰ ਦੇ ਪਾਸ਼ ਇਲਾਕੇ ਮਾਡਲ ਟਾਊਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਮਾਡਲ ਟਾਊਨ ਸਥਿਤ ਵੈਨਕਾਮ ਨਾਮ ਦੇ ਮਸ਼ਹੂਰ ਰੈਸਟੋਰੈਂਟ ਦੇ ਉਪਰ ਬਣੇ ਰੈਸਟੋਰੈਂਟ ਚਾਰਕੌਲ ਵਿੱਚ ਇੱਕ ਘਟਨਾ ਵਾਪਰੀ ਹੈ। ਰੈਸਟੋਰੈਂਟ ਦੇ ਅੰਦਰ ਜਿਵੇਂ ਹੀ ਸਾਰੇ ਲੋਕ ਖਾਣਾ ਖਾ ਰਹੇ ਸਨ ਤਾਂ ਅਚਾਨਕ ਲੋਕਾਂ ਦੀ ਸਿਹਤ ਵਿਗੜਣ ਲੱਗੀ.....

ਜਲੰਧਰ ਦੇ ਪਾਸ਼ ਇਲਾਕੇ ਮਾਡਲ ਟਾਊਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਮਾਡਲ ਟਾਊਨ ਸਥਿਤ ਵੈਨਕਾਮ ਨਾਮ ਦੇ ਮਸ਼ਹੂਰ ਰੈਸਟੋਰੈਂਟ  ਦੇ ਉਪਰ ਬਣੇ ਰੈਸਟੋਰੈਂਟ ਚਾਰਕੌਲ ਵਿੱਚ ਇੱਕ ਘਟਨਾ ਵਾਪਰੀ ਹੈ। ਰੈਸਟੋਰੈਂਟ ਦੇ ਅੰਦਰ ਜਿਵੇਂ ਹੀ ਸਾਰੇ ਲੋਕ ਖਾਣਾ ਖਾ ਰਹੇ ਸਨ ਤਾਂ ਅਚਾਨਕ ਲੋਕਾਂ ਦੀ ਸਿਹਤ ਵਿਗੜਣ ਲੱਗੀ। ਜਿਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਇੱਕ ਔਰਤ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।    


ਦੱਸਿਆ ਜਾ ਰਿਹਾ ਹੈ ਕਿ ਅਮਿਤ ਭਗਤ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਸਮੇਤ ਕੱਲ ਰਾਤ ਰੈਸਟੋਰੈਂਟ 'ਚ ਆਇਆ ਸੀ। ਜਦੋਂ ਸਾਰੇ ਖਾਣਾ ਖਾ ਰਹੇ ਸਨ ਤਾਂ ਉਸ ਦਾ ਬੇਟਾ ਬੇਚੈਨ  ਮਹਿਸੂਸ ਕਰਨ ਲੱਗਾ। ਇਹ ਦੇਖ ਕੇ ਉਹ ਕਾਫੀ ਘਬਰਾ ਗਿਆ। ਜਿਸ ਤੋਂ ਬਾਅਦ ਓਥੇ ਮੌਜੂਦ ਬਾਕੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸੇ ਸਮੇਂ ਦੌਰਾਨ ਕੁਝ ਹੋਰ ਬੱਚਿਆਂ ਨੇ ਪੇਟ ਦਰਦ ਦੀ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਲੋਕ ਇਕੱਠਾ ਹੋ ਗਏ ਤੇ ਦਰਦ ਨਾਲ ਪੀੜ੍ਹਤ ਲੋਕਾਂ ਨੂੰ ਇਲਾਜ਼ ਲਈ ਨਿੱਜੀ ਹਸਪਤਾਲ ਵੀ ਪਹੁੰਚਾਇਆ ਗਿਆ।  
  

ਇਸ ਦੌਰਾਨ ਰੈਸਟੋਰੈਂਟ 'ਚ ਮੌਜੂਦ ਲੋਕਾਂ ਨੇ ਰੈਸਟੋਰੈਂਟ ਦੇ ਖਾਣੇ 'ਚ ਕਮੀ ਹੋਣ ਕਾਰਨ ਰੈਸਟੋਰੈਂਟ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਇਆ ਹੈ ਜਦਕਿ ਰੈਸਟੋਰੈਂਟ ਦੇ ਪ੍ਰਬੰਧਕਾਂ ਵਿੱਚੋਂ ਯਾਸਿਰ ਅਤੇ ਗੁਰਮਿੰਦਰ ਸਿੱਧੂ ਦਾ ਕਹਿਣਾ ਹੈ ਕਿ ਰੈਸਟੋਰੈਂਟ 'ਚ ਕਾਫੀ ਲੋਕ ਖਾਣਾ ਖਾਣ ਲਈ ਆਏ ਸਨ, ਜਿਸ ਕਾਰਨ ਆਕਸੀਜਨ ਦੀ ਕਮੀ ਹੋ ਗਈ ਤੇ ਦਮ ਘੁੱਟਣ ਨਾਲ ਲੋਕਾਂ ਦੀ ਸਿਹਤ ਵਿਗੜਨ ਲਗੀ ਤੇ ਇਹ ਹਾਦਸਾ ਹੋ ਗਿਆ। 

ਇਸੇ ਦੌਰਾਨ ਮੌਕੇ 'ਤੇ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਰੈਸਟੋਰੈਂਟ ਮਾਲਕ ਦਾ ਝਗੜਾ ਹੋ ਗਿਆ। ਇਲਜ਼ਾਮ ਹੈ ਕਿ ਰੈਸਟੋਰੈਂਟ ਦੇ ਮਾਲਕ ਨੇ ਪੱਤਰਕਾਰਾਂ 'ਤੇ ਆਪਣੀ ਕਾਰ ਚੜ੍ਹਾ ਦਿੱਤੀ। ਜਿਸ ਵਿੱਚ ਇੱਕ ਪੱਤਰਕਾਰ ਦੀ ਲੱਤ ਫਰੈਕਚਰ ਹੋ ਗਈ ਸੀ। ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।Get the latest update about jalandhar news, check out more about charcoal restaurant news, vanakkam restaurant, charcoal restaurant & vanakkam restaurant news

Like us on Facebook or follow us on Twitter for more updates.