VIDEO: ਮੈਡੀਕਲ ਦੀ ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ

ਇਹ ਘਟਨਾ ਬੁੱਧਵਾਰ ਸ਼ਾਮ ਨੂੰ ਮੇਰਠ ਦੇ ਸੁਭਾਰਤੀ ਮੈਡੀਕਲ ਕਾਲਜ ਚ ਵਾਪਰੀ ਹੈ ਜਿਥੇ ਦੀ ਬੀਡੀਐਸ ਦੀ ਇੱਕ ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ...

ਇਹ ਘਟਨਾ ਬੁੱਧਵਾਰ ਸ਼ਾਮ ਨੂੰ ਮੇਰਠ ਦੇ ਸੁਭਾਰਤੀ ਮੈਡੀਕਲ ਕਾਲਜ ਚ ਵਾਪਰੀ ਹੈ ਜਿਥੇ ਦੀ ਬੀਡੀਐਸ ਦੀ ਇੱਕ ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਜਿਸ ਚ ਲੜਕੀ ਕਾਲਜ ਦੀ ਲਗਭਗ 60 ਦੂਤ ਉੱਚੀ ਮੰਜ਼ਿਲ ਤੋਂ ਛਾਲ ਮਾਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਲੜਕੀ ਛਾਲ ਮਾਰਨ ਤੋਂ ਦੋ-ਤਿੰਨ ਘੰਟੇ ਪਹਿਲਾਂ ਮੋਬਾਈਲ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ।

ਸਾਥੀ ਵਿਦਿਆਰਥੀਆਂ ਨੇ ਦੱਸਿਆ ਕਿ ਉਸ ਲੜਕੀ ਨੇ ਉਨ੍ਹਾਂ ਨੂੰ ਛੱਤ ਤੇ ਜਾਨ ਤੋਂ ਪਹਿਲਾਂ ਕਿਹਾ ਕਿ ਉਹ ਫੋਟੋ ਖਿੱਚਣ ਲਈ ਛੱਤ ਤੇ ਜਾ ਰਹੀ ਹੈ ਇਸ ਤੋਂ ਬਾਅਦ ਉਹ ਅਚਾਨਕ ਬਾਊਂਡਰੀ 'ਤੇ ਖੜ੍ਹ ਗਈ। ਇਸ ਦੌਰਾਨ ਹੇਠਾਂ ਖੜ੍ਹੇ ਵਿਦਿਆਰਥੀਆਂ ਨੇ ਛਾਲ ਨਾ ਮਾਰੋ ਆਵਾਜ਼ ਲਗਾਈਆਂ ਪਰ ਵਿਦਿਆਰਥਣ ਨੇ ਕਿਸੇ ਦੀ ਨਾ ਸੁਣੀ ਅਤੇ ਉਸ ਨੇ ਉਥੋਂ ਛਾਲ ਮਾਰ ਦਿੱਤੀ। ਕਾਲਜ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਛਾਲ ਮਾਰਨ ਤੋਂ ਪਹਿਲਾਂ ਉਸ ਦੀ ਇਕ ਦੋਸਤ ਨਾਲ ਫੋਨ 'ਤੇ ਲੜਾਈ ਹੋ ਗਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਵਿਦਿਆਰਥਣ ਲਿਸਾਡੀਗੇਟ ਇਲਾਕੇ ਦੇ ਰਸ਼ੀਦਨਗਰ ਵਿੱਚ ਰਹਿੰਦੀ ਹੈ। ਉਹ ਸੁਭਾਰਤੀ ਮੈਡੀਕਲ ਕਾਲਜ ਵਿੱਚ ਬੀਡੀਐਸ ਦੂਜੇ ਸਾਲ ਵਿੱਚ ਪੜ੍ਹਦੀ ਹੈ। ਜਾਣਕਾਰੀ ਮੁਤਾਬਿਕ ਇਹ ਲੜਕੀ ਜਿਵੇ ਹੀ ਹੇਠਾਂ ਡਿੱਗੀ ਤਾਂ ਜ਼ਮੀਨ ਕੱਚੀ ਹੋਣ ਕਰਕੇ ਲੜਕੀ ਦੀ ਰੀੜ੍ਹ ਦੀ ਹੱਡੀ ਵਿਚ ਫਰੈਕਚਰ ਆ ਗਿਆ ਅਤੇ ਇੱਕ ਲੱਤ 'ਤੇ ਸੱਟ ਲੱਗੀ ਹੈ ਪਰ ਉਸ ਦੀ ਜਾਨ ਬੱਚ ਗਈ ਹੈ।  

ਵਿਦਿਆਰਥਣ ਵੱਲੋਂ ਛੱਤ ਤੋਂ ਛਾਲ ਮਾਰਨ ਦੀ ਸੂਚਨਾ 'ਤੇ ਪਰਿਵਾਰ ਵਾਲੇ ਹਸਪਤਾਲ ਪਹੁੰਚ ਗਏ ਹਨ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਵਿਦਿਆਰਥੀ ਨਾਲ ਮੋਬਾਈਲ 'ਤੇ ਗੱਲ ਕੀਤੀ ਸੀ, ਪਰ ਕੁਝ ਨਹੀਂ ਦੱਸਿਆ। ਪੁਲਿਸ ਹੁਣ ਵਿਦਿਆਰਥਣ ਦੇ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ। ਪਰਿਵਾਰ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ। ਕਾਲਜ ਪ੍ਰਸ਼ਾਸਨ ਅਤੇ ਦੋਸਤਾਂ ਤੋਂ ਪੁੱਛਗਿੱਛ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

Get the latest update about MEERUT POLICE, check out more about TRY TON ATTEMPT SUICIDE, SUICIDE, MEERUT MEDICAL STUDENT & MEERUT

Like us on Facebook or follow us on Twitter for more updates.