VIDEO: ਅੰਮ੍ਰਿਤਸਰ ਦੇ ਗੁਰਦੁਆਰੇ ਦੇ ਬਾਹਰ ਭਿੜੇ ਦੋ ਗੁੱਟ, ਗ੍ਰੰਥੀ ਨੂੰ ਲੈ ਕੇ ਚਲੀਆਂ ਤਲਵਾਰਾਂ

ਅੰਮ੍ਰਿਤਸਰ 'ਚ ਗੁਰਦੁਆਰੇ ਦੇ ਗ੍ਰੰਥੀ ਦੇ ਕਾਰਨ ਕੱਲ੍ਹ ਦੋ ਗੁੱਟਾ 'ਚ ਖ਼ਤਰਨਾਕ ਲੜਾਈ ਹੋ ਗਈ ਜਿਸ 'ਚ ਦੋਨਾਂ ਗੁੱਟਾ ਦੇ ਲੋਕਾਂ ਨੇ ਇੱਕ ਦੂਜੇ ਉੱਪਰ ਤਲਵਾਰਾਂ ਅਤੇ ਗੰਡਾਸਿਆਂ ਨਾਲ ਵਾਰ ਕੀਤਾ। ਇਸ ਲੜਾਈ ਦੌਰਾਨ ਕੁੱਲ 12 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ.......

ਅੰਮ੍ਰਿਤਸਰ 'ਚ ਗੁਰਦੁਆਰੇ ਦੇ ਗ੍ਰੰਥੀ ਦੇ ਕਾਰਨ ਕੱਲ੍ਹ ਦੋ ਗੁੱਟਾ 'ਚ ਖ਼ਤਰਨਾਕ ਲੜਾਈ ਹੋ ਗਈ, ਜਿਸ 'ਚ ਦੋਨਾਂ ਗੁੱਟਾ ਦੇ ਲੋਕਾਂ ਨੇ ਇੱਕ ਦੂਜੇ ਉੱਪਰ ਤਲਵਾਰਾਂ ਅਤੇ ਗੰਡਾਸਿਆਂ ਨਾਲ ਵਾਰ ਕੀਤਾ। ਇਸ ਲੜਾਈ ਦੌਰਾਨ ਕੁੱਲ 12 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।  

ਇਹ ਪੂਰੀ ਘਟਨਾ ਪਿੰਡ ਵਡਾਲਾ ਦੇ ਬਾਬਾ ਜੀਵਨ ਸਿੰਘ ਗੁਰਦੁਆਰੇ 'ਚ ਵਾਪਰੀ ਹੈ। ਜਿਥੋਂ ਇਸ ਝੜਪ ਦੀ ਵਜ੍ਹਾ ਗ੍ਰੰਥੀ ਕ੍ਰਿਪਾਲ ਸਿੰਘ ਨੂੰ ਦਸਿਆ ਜਾ ਰਿਹਾ ਜੋ ਕਿ ਉਸ ਸਮੇਂ ਓਥੇ ਸੇਵਾ ਕਰ ਰਹੇ ਸਨ। ਜਾਣਕਾਰੀ ਮੁਤਾਬਿਕ ਪਿੰਡ ਦੇ ਦੋ ਗੁੱਟ ਜਿਹਨਾਂ ਵਿੱਚੋ ਗੁੱਟ ਭਿੰਦਰ, ਗ੍ਰੰਥੀ ਕ੍ਰਿਪਾਲ ਸਿੰਘ ਦੇ ਵਿਰੁੱਧ ਸੀ ਜਦਕਿ ਦੂਜਾ ਗੁੱਟ ਹਰਪਿੰਦਰ ਸਿੰਘ, ਗ੍ਰੰਥੀ ਕ੍ਰਿਪਾਲ ਦੇ ਹੱਕ 'ਚ ਸਨ। ਕਿਸੇ ਗੱਲ ਨੂੰ ਲੈ ਕੇ ਇਹਨਾਂ ਦੋਨਾਂ ਗੁੱਟਾਂ 'ਚ ਬਹਿਸ ਹੋ ਗਈ ਅਤੇ ਬਾਅਦ 'ਚ ਇਹ ਬਹਿਸ ਖ਼ਤਰਨਾਕ ਲੜਾਈ 'ਚ ਬਦਲ ਗਈ। ਲੜਾਈ ਇਸ ਹੱਦ ਤੱਕ ਵੱਧ ਗਈ ਕਿ ਦੋਨਾਂ ਗੁੱਟਾ ਨੇ ਇੱਕ ਦੂਜੇ ਤੇ ਤਲਵਾਰ ਅਤੇ ਗੰਡਾਸਿਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। 
ਜਾਣਕਾਰੀ ਮੁਤਾਬਿਕ ਇਸ ਲੜਾਈ 'ਚ ਦੋਨਾਂ ਗੁੱਟਾ ਦੇ ਲਗਭਗ 12 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹਨਾਂ ਸਭ ਦਾ ਇਲਾਜ ਗੁਰੂ ਨਾਨਕ ਹਸਪਤਾਲ 'ਚ ਚਲ ਰਿਹਾ ਹੈ। ਮਜੀਠਾ ਠਾਣੇ ਦੀ ਪੁਲਿਸ ਨੇ ਦੋਨਾਂ ਗੁੱਟਾਂ ਦੇ ਬਿਆਨ ਦਰਜ ਕਰ ਲਏ ਹਨ ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Get the latest update about FIGHT BETWEEN TWO GROUPS IN AMRITSAR, check out more about AMRITSAR GRANTHI NEWS, PUNJAB UPDATE & AMRITSAR NEWS

Like us on Facebook or follow us on Twitter for more updates.