Video: UkraineRussiaWar, ਮਿਜ਼ਾਈਲ ਹਮਲੇ ਨਾਲ ਮੁੜ ਸਹਿਮੀ ਰਾਜਧਾਨੀ ਕੀਵ

ਕੁਝ ਮਹੀਨਿਆਂ ਤੋਂ ਬਾਅਦ ਫਿਰ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਮਿਜ਼ਾਈਲ ਹਮਲੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਅੱਜ 10 ਅਕਤੂਬਰ ਨੂੰ ਮੀਡੀਆ ਰਿਪੋਰਟਾਂ ਮੁਤਾਬਿਕ ਕੇਂਦਰੀ ਖੇਤਰਾਂ ਵਿੱਚ ਇਹ ਹਮਲੇ ਕੀਤੇ ਗਏ ਹਨ...

ਕੁਝ ਮਹੀਨਿਆਂ ਤੋਂ ਬਾਅਦ ਫਿਰ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਮਿਜ਼ਾਈਲ ਹਮਲੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਅੱਜ 10 ਅਕਤੂਬਰ ਨੂੰ ਮੀਡੀਆ ਰਿਪੋਰਟਾਂ ਮੁਤਾਬਿਕ ਕੇਂਦਰੀ ਖੇਤਰਾਂ ਵਿੱਚ ਇਹ ਹਮਲੇ ਕੀਤੇ ਗਏ ਹਨ। ਸੂਤਰਾਂ ਮੁਤਾਬਿਕ ਦੇਸ਼ ਭਰ ਵਿੱਚ ਕਈ ਹੋਰ ਥਾਵਾਂ 'ਤੇ ਧਮਾਕਿਆਂ ਦੀ ਖਬਰ ਮਿਲੀ ਹੈ, ਜੰਗ ਦੇ ਸ਼ੁਰੂਆਤੀ ਹਫ਼ਤਿਆਂ ਤੋਂ ਬਾਅਦ ਹੁਣ ਫਿਰ ਰੂਸੀ ਹਮਲਿਆਂ ਦਾ ਸਭ ਤੋਂ ਵੱਧ ਵਿਆਪਕ ਰੂਪ ਦੇਖਣ ਨੂੰ ਮਿਲਣ ਵਾਲਾ ਹੈ। 
ਜਾਣਕਾਰੀ ਮਿਲੀ ਹੈ ਕਿ ਮੱਧ ਕੀਵ ਵਿੱਚ ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਘੱਟੋ-ਘੱਟ ਦੋ ਧਮਾਕੇ ਸੁਣੇ ਗਏ ਅਤੇ ਇਸ ਤੋਂ ਬਾਅਦ ਕਈ ਥਾਵਾਂ ਤੇ ਹੋਰ ਵੀ ਧਮਾਕੇ ਸੁਣੇ ਗਏ। ਰਾਜਧਾਨੀ ਵਿੱਚ ਹੋਏ ਇਹ ਧਮਾਕੇ ਦੱਖਣੀ ਸ਼ਹਿਰ ਜ਼ਪੋਰਿਝਜ਼ੀਆ ਅਤੇ ਨਿਪ੍ਰੋਪੇਤ੍ਰੋਵਸਕ ਖੇਤਰ ਵਿੱਚ ਰਾਤੋ ਰਾਤ ਹੋਰ ਹਮਲਿਆਂ ਤੋਂ ਬਾਅਦ ਹੋਏ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਪੋਰਿਝਜ਼ੀਆ 'ਤੇ ਰਾਤੋ ਰਾਤ ਹੋਏ ਹੋਰ ਮਿਜ਼ਾਈਲ ਹਮਲਿਆਂ ਵਿਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਦਰਜਨਾਂ ਲੋਕ ਮਾਰੇ ਗਏ ਹਨ।
ਜ਼ਪੋਰੀਝਜ਼ੀਆ ਖੇਤਰੀ ਗਵਰਨਰ ਓਲੇਕਸੈਂਡਰ ਸਟਾਰੁਖ ਨੇ ਸੋਸ਼ਲ ਸਾਈਟ ਤੇ ਇਕ ਰਾਹੀਂ  ਕਿਹਾ ਕਿ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਫਿਰ ਤਬਾਹ ਹੋ ਗਈ। ਇੱਥੇ ਪੀੜਤ ਵੀ ਹਨ, ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚੀਆਂ ਹਨ। 
ਯੂਕਰੇਨ ਦੇ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਹਮਲੇ ਯੂਕਰੇਨੀਆਂ ਨੂੰ ਲੜਾਈ ਤੋਂ ਨਹੀਂ ਰੋਕ ਸਕਣਗੇ ਹਮਲਿਆਂ ਦੀ ਇਹ ਲਹਿਰ ਰੂਸ ਨੂੰ ਕਬਜ਼ੇ ਵਾਲੇ ਕ੍ਰੀਮੀਆ ਨਾਲ ਜੋੜਨ ਵਾਲੇ ਇਕਲੌਤੇ ਪੁਲ ਦੇ ਧਮਾਕੇ ਵਿਚ ਨੁਕਸਾਨੇ ਜਾਣ ਤੋਂ ਦੋ ਦਿਨ ਬਾਅਦ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਕ੍ਰੀਮੀਅਨ ਪੁਲ 'ਤੇ ਹੋਏ ਧਮਾਕੇ 'ਤੇ ਚਰਚਾ ਕਰਨ ਲਈ ਆਪਣੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਨ ਵਾਲੇ ਹਨ।