Video: ਲਾਖੀਮਪੁਰ 'ਚ ਘਰ ਦੇ ਬਾਹਰੋਂ ਅਗਵਾਹ ਹੋਈਆਂ 2 ਭੈਣਾਂ ਦੀ ਹੱਤਿਆ, ਦਰੱਖਤ ਨਾਲ ਲਟਕੀਆਂ ਮਿਲੀਆਂ ਲਾਸ਼ਾਂ

ਪੁਲੀਸ ਵਲੋਂ ਸ਼ੁਰੂਆਤੀ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਹੁਣ ਤੱਕ 6 ਲੋਕ ਗ੍ਰਿਫਤਾਰ ਹੋ ਚੁਕੇ ਹਨ। ਜਿਨ੍ਹਾਂ ਦੇ ਨਾਮ ਜੁਨੈਦ, ਸੋਹੇਲ, ਹਾਫਿਜ਼ੁਲ, ਕਰੀਮੂਦੀਨ, ਛੋਟੂ ਅਤੇ ਆਰਿਫ ਹਨ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਜੁਨੈਦ ਸੋਹੇਲ ਅਤੇ ਆਰਿਫ਼ ਹਨ...

ਲਾਖੀਮਪੁਰ 'ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜਿਸ ਕਰਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲੇ ਦੇ ਨਿਘਾਸਨ ਥਾਣਾ ਖੇਤਰ ਦੇ ਅਧੀਨ ਪੈਂਦੇ ਇਕ ਪਿੰਡ 'ਚ ਵਾਪਰੀ ਹੈ ਜਿੱਥੇ ਨਾਬਾਲਗ ਦਲਿਤ ਭੈਣਾਂ ਨੂੰ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਤੇ ਕੁਝ ਸਮਾਂ ਬਾਅਦ ਹੀ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ। ਇਸ ਘਟਨਾ ਬਾਰੇ ਜਾਣਕਾਰੀ ਮਿਲਦੀਆਂ ਹੀ ਸਾਰੇ ਪਿੰਡ 'ਚ ਇਕ ਖਬਰ ਫੈਲ ਗਈ। ਪੁਲਿਸ ਇਸ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਜਾਣਕਾਰੀ ਮੁਤਾਬਿਕ ਲਖੀਮਪੁਰ ਖੇੜੀ ਜ਼ਿਲੇ ਦੇ ਨਿਘਾਸਨ ਥਾਣਾ ਖੇਤਰ ਦੇ ਅਧੀਨ ਪੈਂਦੇ ਇਕ ਪਿੰਡ 'ਚ ਸ਼ਾਮ ਪੰਜ ਵਜੇ ਦੇ ਕਰੀਬ ਵਾਪਰੀ ਜਦੋਂ ਘਰ 'ਚ ਪੂਰਾ ਪਰਿਵਾਰ ਮੌਜੂਦ ਸੀ। ਇਸੇ ਦੌਰਾਨ ਘਰ ਦੀਆਂ ਦੋਵੇਂ ਨਾਬਾਲਗ ਭੈਣਾਂ ਘਰ ਦੇ ਬਾਹਰ ਲੱਗੀ ਚਾਰਾ ਮਸ਼ੀਨ 'ਤੇ ਚਾਰਾ ਕੱਟਣ ਗਈਆਂ ਤਾਂ ਤਿੰਨ ਨੌਜਵਾਨ ਬਾਈਕ 'ਤੇ ਆਏ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਬਾਈਕ 'ਤੇ ਬਿਠਾ ਲਿਆ। ਦੋਵੇਂ ਭੈਣਾਂ ਨੂੰ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਘਰ ਦੇ ਬਾਹਰੋਂ ਅਗਵਾ ਕਰ ਲਿਆ। ਇਹਨਾਂ ਦੋਵੇਂ ਭੈਣਾਂ ਵਿੱਚੋ ਵੱਡੀ ਭੈਣ 17 ਸਾਲ ਅਤੇ ਛੋਟੀ ਭੈਣ 14 ਸਾਲ ਦੀ ਸੀ। 
ਇਸ ਦੌਰਾਨ ਉਨ੍ਹਾਂ ਦੀ ਮਾਂ ਨੇ ਰੌਲਾ ਪਾਉਂਦੀ ਸ਼ੁਰੂ ਕਰ ਦਿੱਤਾ। ਹਾਲਾਂਕਿ ਮਾਂ ਨੇ ਬਾਈਕ ਸਵਾਰਾਂ ਦਾ ਪਿੱਛਾ ਵੀ ਕੀਤਾ ਪਰ ਉਦੋਂ ਤੱਕ ਉਹ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਸਨ। ਰੌਲਾ ਸੁਣ ਕੇ ਪਿੰਡ ਵਾਸੀ ਵੀ ਇਕੱਠੇ ਹੋ ਗਏ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਤਕਰੀਬਨ ਇੱਕ ਘੰਟੇ ਤੱਕ ਉਨ੍ਹਾਂ ਬੱਚੀਆਂ ਦੀ ਤਲਾਸ਼ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਦੇ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਪਿੰਡ ਵਾਲਿਆਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਪਹਿਲਾਂ ਨੌਜਵਾਨਾਂ ਦੀ ਕਾਰਵਾਈ ਹੋਣ ਦੀ ਗੱਲ ਕਹੀ। ਪਰਿਵਾਰ ਵਲੋਂ ਇਨ੍ਹਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਠਾਣੇ ਦੇ ਬਾਹਰ ਹੀ ਧਰਨਾ ਲਗਾਇਆ ਗਿਆ । 
ਪੁਲੀਸ ਵਲੋਂ ਸ਼ੁਰੂਆਤੀ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਹੁਣ ਤੱਕ 6 ਲੋਕ ਗ੍ਰਿਫਤਾਰ ਹੋ ਚੁਕੇ ਹਨ। ਜਿਨ੍ਹਾਂ ਦੇ ਨਾਮ ਜੁਨੈਦ, ਸੋਹੇਲ, ਹਾਫਿਜ਼ੁਲ, ਕਰੀਮੂਦੀਨ, ਛੋਟੂ ਅਤੇ ਆਰਿਫ ਹਨ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਜੁਨੈਦ ਸੋਹੇਲ ਅਤੇ ਆਰਿਫ਼ ਹਨ। ਜੁਨੈਦ ਨੂੰ ਪੁਲਿਸ ਐਨਕਾਉਂਟਰ 'ਚ ਗੋਲੀ ਵੀ ਲਗੀ ਹੈ।    
ਇਸ ਘਟਨਾ ਤੋਂ ਬਾਅਦ ਲਾਖੀਮਪੁਰ 'ਚ ਸਿਆਸਤ ਵੀ ਭਖਦੀ ਨਜ਼ਰ ਆ ਰਹੀ ਹੈ। ਇਨ੍ਹਾਂ ਦਲਿਤ ਬੱਚੀਆਂ ਦੀ ਹੱਤਿਆ ਤੋਂ ਬਾਅਦ ਲੋਕ ਦਾ ਗੁੱਸਾ ਹੋਰ ਵੀ ਭੜਕ ਗਿਆ ਹੈ। 

Get the latest update about lakhimpur kheri 2 sisters murder, check out more about latest news, lakhimpur kheri, lakhimpur kheri up & lakhimpur kheri murder

Like us on Facebook or follow us on Twitter for more updates.