Video: ਯੂਪੀ, ਲਖਨਊ ਦੇ ਹੋਟਲ 'ਚ ਲੱਗੀ ਭਿਆਨਕ ਅੱਗ, 4 ਦੀ ਮੌਤ, CM ਯੋਗੀ ਨੇ ਜ਼ਖਮੀਆਂ ਨਾਲ ਕੀਤੀ ਮੁਲਾਕਾਤ

ਜਾਣਕਾਰੀ ਮੁਤਾਬਿਕ ਲਖਨਊ ਦੇ ਹਜ਼ਰਤਗੰਜ ਸਥਿਤ ਲੇਵਾਨਾ ਹੋਟਲ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਸੀ। ਜਿਸ ਤੋਂ ਬਾਅਦ ਫਾਇਰ ਟੈਂਡਰ ਮੌਕੇ ਤੇ ਪਹੁੰਚ ਗਏ ਹਨ ਅਤੇ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਉੱਤਰ ਪ੍ਰਦੇਸ਼ ਦੇ ਲਖਨਊ 'ਚ ਅੱਜ ਸਵੇਰੇ ਇਕ ਹੋਟਲ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 7 ਦੇ ਕਰੀਬ ਲੋਕਾਂ ਗੰਭੀਰ ਰੂਪ 'ਚ ਜਖਮੀਂ ਹੋਏ ਹਨ। ਜਿਨ੍ਹਾਂ ਦਾ ਇਲਾਜ਼ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੱਗ ਵਿੱਚ ਜ਼ਖਮੀ ਹੋਏ ਲੋਕਾਂ ਦਾ ਢੁੱਕਵਾਂ ਇਲਾਜ ਕੀਤਾ ਜਾਵੇ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਿਕ ਲਖਨਊ ਦੇ ਹਜ਼ਰਤਗੰਜ ਸਥਿਤ ਲੇਵਾਨਾ ਹੋਟਲ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਸੀ। ਇਸ ਅੱਗ 'ਚ 30 ਕਮਰਿਆਂ ਵਿੱਚੋਂ 18 ਕਮਰੇ ਪੂਰੀ ਤਰ੍ਹਾਂ ਸੜ ਗਏ ਸਨ ਜਿਨ੍ਹਾਂ ਚ ਸੰਭਵ ਤੌਰ 'ਤੇ 35-40 ਲੋਕ ਮੌਜੂਦ ਸਨ। ਸੂਚਨਾ ਮਿਲਣ ਤੋਂ ਬਾਅਦਫਾਇਰ ਟੈਂਡਰ ਮੌਕੇ ਤੇ ਪਹੁੰਚੇ ਅਤੇ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ 18 ਲੋਕਾਂ ਨੂੰ ਹੋਟਲ ਤੋਂ ਬਾਹਰ ਕੱਢਿਆ ਗਿਆ ਹੈ, ਭਿਆਨਕ ਅੱਗ 'ਚ 4 ਲੋਕਾਂ ਦੀ ਮੌਤ ਹੋ ਚੁੱਕੀ ਅਤੇ  7 ਦੇ ਕਰੀਬ ਲੋਕਾਂ ਗੰਭੀਰ ਰੂਪ 'ਚ ਜਖਮੀਂ ਹੋਏ ਹਨ।
ਲਖਨਊ ਦੇ ਡੀਐਮ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਕੁੱਲ 30 ਕਮਰਿਆਂ ਵਿੱਚੋਂ 18 ਕਮਰੇ ਸੜ ਗਏ ਸਨ ਅਤੇ ਸੰਭਵ ਤੌਰ 'ਤੇ ਉੱਥੇ 35-40 ਲੋਕ ਸਨ। ਜੋ ਲੋਕ ਫਸੇ ਹੋਏ ਸਨ, ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।"

Get the latest update about levana hotel lucknow, check out more about hotel levana hazratganj lucknow, Lucknow hotel fire, Lucknow accident & up Lucknow fire

Like us on Facebook or follow us on Twitter for more updates.