Video: ਯੂਪੀ 'ਚ ਵਰਦੀ ਹੋਈ ਸ਼ਰਮਸਾਰ, ਵਸੂਲੀ ਨੂੰ ਲੈ ਕੇ ਸੜਕ ਤੇ ਭਿੜੇ ਪੁਲਿਸ ਜਵਾਨ

ਸੂਤਰਾਂ ਮੁਤਾਬਿਕ ਇਹ ਸਾਰੀ ਕੁੱਟਮਾਰ ਇਲਾਕੇ ਦੀ ਵਸੂਲੀ ਨੂੰ ਲੈ ਕੇ ਹੋਈ ਸੀ ਜਿਸ ਤੋਂ ਬਾਅਦ ਇਕ ਸਿਪਾਹੀ ਅਤੇ ਇਕ ਹੋਮਗਾਰਡ ਆਪਸ 'ਚ ਭਿੜ ਗਏ।

ਯੂਪੀ ਦੇ ਜਾਲੋਨ ਪੁਲਿਸ ਨੇ ਇਕ ਵਾਰ ਫਿਰ ਪੁਲਿਸ ਵਰਦੀ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਜਵਾਨਾਂ ਦੀ ਇਕ ਹਰਕਤ ਕਾਫੀ ਵਾਇਰਲ ਹੋ ਰਹੀ ਹੈ। ਜਿਸ 'ਚ ਇੱਕ ਸਿਪਾਹੀ ਅਤੇ ਇੱਕ ਹੋਮਗਾਰਡ ਨੂੰ ਵਿਚਕਾਰ ਸੜਕ 'ਤੇ ਕੁੱਟਮਾਰ  ਕਰਦੇ ਦੇਖਿਆ ਗਿਆ ਹੈ। ਦੋਵੇਂ ਝਗੜੇ ਕਰਕੇ ਕਰਦੇ ਸੜਕ ਦੇ ਕਿਨਾਰੇ ਝਾੜਾਂ ਵਿੱਚ ਡਿੱਗ ਜਾਂਦੇ ਹਨ ਅਤੇ ਇੱਕ ਦੂਜੇ ਦੇ ਲੱਤਾ ਮੁੱਕੇ ਮਾਰਦੇ ਦਿਖਾਈ ਦਿੰਦੇ ਹਨ। ਜਦੋਂ ਇੱਕ ਸਿਪਾਹੀ ਦੋਨੋਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਸੂਤਰਾਂ ਮੁਤਾਬਿਕ ਇਹ ਸਾਰੀ ਕੁੱਟਮਾਰ ਇਲਾਕੇ ਦੀ ਵਸੂਲੀ ਨੂੰ ਲੈ ਕੇ ਹੋਈ ਸੀ ਜਿਸ ਤੋਂ ਬਾਅਦ ਇਕ ਸਿਪਾਹੀ ਅਤੇ ਇਕ ਹੋਮਗਾਰਡ ਆਪਸ 'ਚ ਭਿੜ ਗਏ।   

ਜਾਣਕਾਰੀ ਮੁਤਾਬਿਕ ਇਹ ਮਾਮਲਾ ਯੂਪੀ ਦੇ ਜਾਲੋਨ ਦਾ ਹੈ। ਵਾਇਰਲ ਵੀਡੀਓ 'ਚ ਜਿਥੇ ਸਿਪਾਹੀ ਅਤੇ ਹੋਮਗਾਰਡ ਦੇ ਵਿਚਕਾਰ ਕੁੱਟਮਾਰ ਹੋਈ, ਉਸ ਸੜਕ ਦੇ ਇੱਕ ਕਿਨਾਰੇ ਯੂਪੀ ਪੁਲਿਸ ਦੀ ਡਾਇਲ 100 ਗੱਡੀ ਵੀ ਖੜੀ ਹੋਈ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਇਕ ਸਿਪਾਹੀ ਅਤੇ ਹੋਮਗਾਰਡ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੱਲ ਮਾਰਪੀਟ ਤੱਕ ਪਹੁੰਚ ਜਾਦੀ ਹੈ। ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਨੂੰ ਟਵਿਟਰ ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਦੇਖ ਇਕ ਯੂਜਰ ਨੇ ਲਿਖਿਆ ਹੈ ਕਿ ਇਹ ਮੇਰੇ ਯੋਗੀ ਜੀ ਦੇ ਉੱਤਮ ਪ੍ਰਦੇਸ਼ ਵਿੱਚ ਕੀ ਹੋ ਰਿਹਾ ਹੈ, ਜਿਨ੍ਹਾਂ ਨੂੰ ਸਮਾਜ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਰੱਖਣ ਦੀ ਜ਼ਿੰਮੇਦਾਰੀ ਮਿਲੀ ਹੈ, ਉਹ ਇੱਕ-ਦੂਸਰੇ ਉੱਤੇ ਆਪਣਾ ਗੁੰਡਾਗਰਦੀ ਦਿਖਾ ਰਹੇ ਹਨ। 

Get the latest update about Jalaun, check out more about UP VIRAL VIDEO, UP JALAON VIRAL VIDEO, UP POLICE CLASH ON ROAD & UP POLICE VIRAL VIDEO

Like us on Facebook or follow us on Twitter for more updates.