Video: ਉੱਤਰਾਖੰਡ, ਪੌੜੀ ਗੜ੍ਹਵਾਲ 'ਚ ਖੱਡ 'ਚ ਡਿੱਗੀ 50 ਬਰਾਤੀਆਂ ਨਾਲ ਭਰੀ ਬੱਸ, 25 ਦੀ ਮੌਤ

ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਚ ਕੱਲ ਰਾਤ ਹੋਏ ਇਸ ਹਾਦਸੇ 'ਚ 25 ਲੋਕਾਂ ਦੀ ਮੌਤ ਹੋਣ ਗਈ ਹੈ,ਜਦਕਿ 21 ਹੋਰਾਂ ਨੂੰ ਐਸਡੀਆਰਐਫ ਦੀਆਂ ਟੀਮਾਂ ਅਤੇ ਸਥਾਨਕ ਲੋਕਾਂ ਨੇ ਬਚਾ ਲਿਆ ਹੈ...

ਇਹ ਦਰਦਨਾਕ ਹਾਦਸਾ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹੋਇਆ, ਜਿਸ 'ਚ ਲਗਭਗ 45-50  ਸਵਾਰੀਆਂ ਨਾਲ ਭਰੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਡੀਜੀਪੀ ਅਸ਼ੋਕ ਕੁਮਾਰ ਅਨੁਸਾਰ 21 ਹੋਰਾਂ ਨੂੰ ਬਚਾਇਆ ਗਿਆ ਹੈ।



ਜਾਣਕਾਰੀ ਮੁਤਾਬਿਕ ਮੰਗਲਵਾਰ ਨੂੰ ਪੌੜੀ ਗੜ੍ਹਵਾਲ ਜ਼ਿਲੇ ਦੇ ਬੀਰੋਖਲ ਬਲਾਕ ਦੇ ਪਿੰਡ ਸਿਮਦੀ ਨੇੜੇ ਇਹ ਬੱਸ ਵਿਆਹ ਲਈ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ, ਜਿਸ ਤੋਂ ਬਾਅਦ ਬੱਸ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖੱਡ 'ਚ ਡਿੱਗ ਗਈ। ਜਿਸ 'ਚ 25 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਬੱਸ ਲਾਲ ਢਾਂਗ ਤੋਂ ਕਡਤੱਲਾ ਜਾ ਰਹੀ ਸੀ ਜਦੋਂ ਬੀਰੋਖਾਲ ਦੇ ਸਿਮਦੀ ਬੰਦ ਨੇੜੇ ਡਰਾਈਵਰ ਨੇ ਤੇਜ਼ ਰਫਤਾਰ ਬੱਸ ਤੋਂ ਕੰਟਰੋਲ ਗੁਆ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਐਸਡੀਆਰਐਫ ਦੀਆਂ ਟੀਮਾਂ ਅਤੇ ਪੁਲਿਸ ਨੇ ਹੁਣ ਤੱਕ 21 ਲੋਕਾਂ ਨੂੰ ਬਚਾਇਆ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ
ਪੌੜੀ ਗੜ੍ਹਵਾਲ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਮੰਗਲਵਾਰ ਨੂੰ ਆਫ਼ਤ ਪ੍ਰਬੰਧਨ ਵਿਭਾਗ ਦੇ ਕੇਂਦਰ ਵਿੱਚ ਪੁੱਜੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰਾਖੰਡ ਵਿੱਚ ਪੌੜੀ ਗੜ੍ਹਵਾਲ ਬੱਸ ਹਾਦਸੇ ਨੂੰ ‘ਦਿਲ-ਦਹਿਲਾਉਣ ਵਾਲਾ’ ਕਰਾਰ ਦਿੰਦਿਆਂ ਇਸ ਘਟਨਾ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

Get the latest update about uttarakhand bus accident news, check out more about accident uttarakhand, uttarakhand bus gorge, uttarakhand bus accident & uttarakhand news

Like us on Facebook or follow us on Twitter for more updates.