Video: ਵਰੁਣ ਧਵਨ ਅਤੇ ਕ੍ਰਿਤੀ ਸੈਨਨ ਸਟਾਰਰ 'Bhediya' ਦਾ ਟ੍ਰੇਲਰ ਰਿਲੀਜ਼, ਸਸਪੈਂਸ ਅਤੇ ਧਮਾਕੇਦਾਰ ਥ੍ਰਿਲਰ ਨਾਲ ਭਰੀ ਹੈ ਫ਼ਿਲਮ

ਬਾਲੀਵੁੱਡ ਸਟਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਭੇੜੀਆ' ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਮਰ ਕੌਸ਼ਿਕ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੇ ਇਸ ਧਮਾਕੇਦਾਰ ਟ੍ਰੇਲਰ ਦੀ ਕਾਫੀ ਤਾਰੀਫ ਹੋ ਰਹੀ ਹੈ...

ਬਾਲੀਵੁੱਡ ਸਟਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ  ਸਟਾਰਰ ਫਿਲਮ 'ਭੇੜੀਆ' ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਮਰ ਕੌਸ਼ਿਕ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੇ ਇਸ ਧਮਾਕੇਦਾਰ ਟ੍ਰੇਲਰ ਦੀ ਕਾਫੀ ਤਾਰੀਫ ਹੋ ਰਹੀ ਹੈ। ਵਰੁਣ ਧਵਨ ਫਿਲਮ 'ਚ ਬਘਿਆੜ ਬਣਨ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਇਸ ਥ੍ਰਿਲਰ ਕਾਮੇਡੀ ਫਿਲਮ ਵਿੱਚ ਵਰੁਣ ਧਵਨ ਬਘਿਆੜ ਬਣ ਲੋਕਾਂ ਨੂੰ ਡਰਾ ਰਹੇ ਹਨ, ਉੱਥੇ ਹੀ ਕ੍ਰਿਤੀ ਸੈਨਨ ਇਸ ਫਿਲਮ ਵਿੱਚ ਡਾਕਟਰ ਦਾ ਕਿਰਦਾਰ ਨਿਭਾਅ ਰਹੀ ਹੈ। 
ਟ੍ਰੇਲਰ ਦੀ ਸ਼ੁਰੂਆਤ ਘਣੇ ਜੰਗਲ ਤੋਂ ਹੁੰਦੀ ਹੈ, ਜਿਸ 'ਚ ਇਕ ਭਿਆਨਕ ਬਘਿਆੜ ਦਿਖਾਈ ਦਿੰਦਾ ਹੈ। ਇਸ ਟ੍ਰੇਲਰ 'ਚ ਡਾਇਲਾਗ ਅਤੇ ਕਾਮੇਡੀ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੀਆਂ ਉਮੀਦ ਕਾਫੀ ਵੱਧ ਗਈਆਂ ਹਨ। ਭੇੜੀਆ ਫਿਲਮ 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਅਤੇ ਦਿਨੇਸ਼ ਵਿਜਾਨ ਨਿਰਮਾਤਾ ਹਨ। ਭੇੜੀਆ ਨੂੰ ਨਿਰੇਨ ਭੱਟ ਨੇ ਲਿਖਿਆ ਹੈ ਅਤੇ ਸੰਗੀਤ ਸਚਿਨ ਜਿਗਰ ਨੇ ਦਿੱਤਾ ਹੈ। ਫਿਲਮ ਦੇ ਗੀਤਾਂ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।

Get the latest update about BhediyaTrailer relrease, check out more about kriti senon, BhediyaTrailer, Bhediya film Trailer & varun dhawan

Like us on Facebook or follow us on Twitter for more updates.