ਵੀਡੀਓ: ਵਿਰਾਟ ਕੋਹਲੀ ਦਾ ਫਿੱਟਨੈਸ ਡਾਂਸ, ਪੰਜਾਬੀ ਗਾਣੇ ਤੇ Exercise ਕਰਦੇ ਆਏ ਨਜ਼ਰ

ਭਾਰਤੀ ਕ੍ਰਿਕਟ ਟੀਮ ਫਿਲਹਾਲ ਵੈਸਟਇੰਡੀਜ਼ ਦੌਰੇ 'ਤੇ ਹੈ ਤੇ ਇਸ ਦੌਰੇ ਤੇ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਗਿਆ ਹੈ। ਹੁਣ ਉਹ ਅਗਸਤ 'ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ 'ਚ ਵਾਪਸੀ ਕਰ ਸਕਦੇ ਹਨ...

ਭਾਰਤੀ ਕ੍ਰਿਕਟ ਟੀਮ ਫਿਲਹਾਲ ਵੈਸਟਇੰਡੀਜ਼ ਦੌਰੇ 'ਤੇ ਹੈ ਤੇ ਇਸ ਦੌਰੇ ਤੇ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਗਿਆ ਹੈ। ਹੁਣ ਉਹ ਅਗਸਤ 'ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ 'ਚ ਵਾਪਸੀ ਕਰ ਸਕਦੇ ਹਨ। ਪਰ ਵਿਰਾਟ ਕੋਹਲੀ ਆਪਣੇ ਇਸ ਸਮੇਂ ਨੂੰ ਆਪਣੀ ਫਿੱਟਨੈੱਸ ਨੂੰ ਬਰਕਰਾਰ ਰੱਖਣ 'ਚ ਬਤੀਤ ਕਰ ਰਹੇ ਹਨ। ਵਿਰਾਟ ਕੋਹਲੀ ਨੇ ਹਾਲ੍ਹੀ 'ਚ ਇੰਸਟਾਗ੍ਰਾਮ 'ਤੇ ਆਪਣੀ ਕਸਰਤ ਦੀ ਰੀਲ ਪੋਸਟ ਕੀਤੀ ਹੈ। ਜਿਸ 'ਚ ਕੋਹਲੀ ਪੰਜਾਬੀ ਗੀਤ 'ਤੇ ਕਸਰਤ ਕਰਦੇ ਨਜ਼ਰ ਆ ਰਹੇ ਹਨ। ਕੋਹਲੀ ਦਾ ਇਹ ਫਿਟਨੈੱਸ ਡਾਂਸ ਵਾਇਰਲ ਹੋ ਗਿਆ ਹੈ। ਇਸ ਨੂੰ ਹੁਣ ਤੱਕ 25 ਲੱਖ ਲਾਈਕਸ ਮਿਲ ਚੁੱਕੇ ਹਨ।
ਕੋਹਲੀ ਨੇ ਰੀਲ ਪੋਸਟ ਕਰਦੇ ਹੋਏ ਲਿਖਿਆ ਕਿ ਇਹ ਲੰਬੇ ਸਮੇਂ ਤੋਂ ਪੈਂਡਿੰਗ ਸੀ, ਪਰ ਮੈਨੂੰ ਲੱਗਦਾ ਹੈ ਕਿ ਬਹੁਤ ਦੇਰ ਨਹੀਂ ਹੋਈ।

ਵਿਰਾਟ ਕੋਹਲੀ ਇੰਸਟਾ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਹਨ। ਉਸ ਦੇ 200 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਉਹ ਦੁਨੀਆ ਦਾ ਪਹਿਲਾ ਅਜਿਹਾ ਕ੍ਰਿਕਟਰ ਹੈ ਜਿਸ ਦੇ 20 ਕਰੋੜ ਫਾਲੋਅਰ ਹਨ। ਦੁਨੀਆ ਭਰ ਦੀਆਂ ਸਪੋਰਟਸ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਕੋਹਲੀ ਤੀਜੇ ਨੰਬਰ 'ਤੇ ਹਨ। ਉਸ ਤੋਂ ਜ਼ਿਆਦਾ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੇਸੀ ਦੇ ਫਾਲੋਅਰਸ ਹਨ। 

Get the latest update about virat kohli, check out more about virat kohli, viral kohli Instagram, sports & virat kohli dance

Like us on Facebook or follow us on Twitter for more updates.