Video: ਅਵਾਰਡ ਨਾਈਟ 'ਚ ਵੇਟਲਿਫਟਰ ਮੀਰਾਬਾਈ ਚਾਨੂ ਨੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੂੰ ਗੋਦ 'ਚ ਚੁੱਕ ਦਿਖਾਇਆ ਜ਼ੋਰ

ਵੇਟਲਿਫਟਰ ਮੀਰਾਬਾਈ ਹਾਲ੍ਹੀ 'ਚ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਚ ਬਣੀ ਹੋਈ ਹੈ। ਮੀਰਾਬਾਈ ਚਾਨੂ ਨੇ ਹਾਲ੍ਹੀ ਚ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਹਰ ਕੋਈ ਉਸ ਦੀ ਤਾਕਤ ਨੂੰ ਦੇਖਦਾ ਰਹੀ ਗਿਆ...

ਵੇਟਲਿਫਟਰ ਮੀਰਾਬਾਈ ਹਾਲ੍ਹੀ 'ਚ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਚ ਬਣੀ ਹੋਈ ਹੈ। ਮੀਰਾਬਾਈ ਚਾਨੂ ਨੇ ਹਾਲ੍ਹੀ ਚ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਹਰ ਕੋਈ ਉਸ ਦੀ ਤਾਕਤ ਨੂੰ ਦੇਖਦਾ ਰਹੀ ਗਿਆ। ਵੀਡੀਓ 'ਚ ਮੀਰਾਬਾਈ ਚਾਨੂ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੂੰ ਆਸਾਨੀ ਨਾਲ ਚੁੱਕਦੀ ਨਜ਼ਰ ਆ ਰਹੀ ਹੈ। ਇਹ ਵੀਡੀਓ 'TOI ਸਪੋਰਟਸ ਅਵਾਰਡਸ ਨਾਈਟ' 'ਚ ਬਣਾਈ ਗਈ ਹੈ ਜਿਥੇ ਮੀਰਾਬਾਈ ਚਾਨੂ ਨੂੰ 2022 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਅਚਿੰਤਾ ਸ਼ੂਲੀ ਦੇ ਨਾਲ 'ਬੈਸਟ ਇੰਡੀਅਨ ਵੇਟਲਿਫਟਰ 2021' ਦਾ ਖਿਤਾਬ ਦਿੱਤਾ ਗਿਆ। 


ਅਵਾਰਡ ਸਮਾਰੋਹ ਵਿੱਚ, ਟੋਕੀਓ ਓਲੰਪਿਕ 2020 ਦੀ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਨੇ ਆਪਣੇ ਮਜ਼ੇਦਾਰ ਪੱਖ ਅਤੇ ਆਪਣੇ ਵੇਟਲਿਫਟਿੰਗ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਅਪਾਰਸ਼ਕਤੀ ਖੁਰਾਣਾ ਨੂੰ ਆਸਾਨੀ ਨਾਲ ਉਠਾ ਲਿਆ, ਉਸ ਨੇ ਇੰਸਟਾਗ੍ਰਾਮ ਹੈਂਡਲ ਤੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਪ੍ਰਸੰਸ਼ਾ ਕਰ ਰਹੇ ਹਨ। 
 
18 ਅਕਤੂਬਰ ਨੂੰ ਤਸਵੀਰਾਂ ਸਾਂਝੀਆਂ ਕਰਦੇ ਹੋਏ ਮੀਰਾਬਾਈ ਚਾਨੂ ਨੇ ਮਜ਼ਾਕ ਵਿੱਚ ਲਿਖਿਆ- ਅਪਾਰਸ਼ਕਤੀ ਸਰ, ਜਦੋਂ ਅਸੀਂ ਅਗਲੀ ਵਾਰ ਮਿਲਾਂਗੇ ਤਾਂ ਅਸੀਂ ਇਸਨੂੰ ਪੂਰੀ ਤਰ੍ਹਾਂ ਪੇਸ਼ੇਵਰ (ਕਲੀਨ ਐਂਡ ਜਰਕ) ਤਰੀਕੇ ਨਾਲ ਕਰਾਂਗੇ। 

Get the latest update about aparshakti khurana, check out more about Weightlifter Mirabai award, Weightlifter Mirabai viseo, Weightlifter Mirabai channu & Weightlifter Mirabai liffed aparshakti khurana

Like us on Facebook or follow us on Twitter for more updates.