Video: ਬੈਂਗਲੁਰੂ ਸਮਾਰਟ ਸਿਟੀ ਦੇ ਬੱਦਤਰ ਹਾਲਾਤ, ਭਾਰੀ ਬਾਰਿਸ਼ ਕਾਰਨ ਬਣੀ ਹੜ੍ਹ ਵਰਗੀ ਸਥਿਤੀ

ਬੈਂਗਲੁਰੂ 'ਚ ਪਿਛਲੇ ਇਕ ਹਫਤੇ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇੱਥੋਂ ਦੇ ਕਈ ਇਲਾਕਿਆਂ ਵਿੱਚ ਇੰਨਾ ਪਾਣੀ ਭਰ ਗਿਆ ਹੈ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਿਸ਼ਤੀਆਂ ਦੀ ਮਦਦ ਲਈ ਜਾ ਰਹੀ ਹੈ

ਬੈਂਗਲੁਰੂ 'ਚ ਪਿਛਲੇ ਇਕ ਹਫਤੇ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇੱਥੋਂ ਦੇ ਕਈ ਇਲਾਕਿਆਂ ਵਿੱਚ ਇੰਨਾ ਪਾਣੀ ਭਰ ਗਿਆ ਹੈ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਿਸ਼ਤੀਆਂ ਦੀ ਮਦਦ ਲਈ ਜਾ ਰਹੀ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਬੇਲੰਦੂਰ, ਸਰਜਾਪੁਰਾ ਰੋਡ, ਵ੍ਹਾਈਟਫੀਲਡ, ਆਉਟਰ ਰਿੰਗ ਰੋਡ ਅਤੇ ਬੀਈਐਮਐਲ ਲੇਆਉਟ ਸ਼ਾਮਲ ਹਨ। ਵਰਥੁਰ ਉਪਨਗਰ ਵਿੱਚ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। 
ਬੈਂਗਲੁਰੂ ਸਮਾਰਟ ਸਿਟੀ ਦੀਆਂ ਵਾਇਰਲ ਹੋ ਰਹੀਆਂ ਵੀਡੀਓ 'ਚ ਮਰਾਠਾਹੱਲੀ ਦੇ ਸਪਾਈਸ ਗਾਰਡਨ ਇਲਾਕੇ 'ਚ ਵ੍ਹਾਈਟਫੀਲਡ ਤੱਕ ਪਾਣੀ ਭਰ ਜਾਣ ਕਾਰਨਬੰਦ ਸੜਕਾਂ, ਦੋਪਹੀਆ ਵਾਹਨ ਪਾਣੀ 'ਚ ਤੈਰਦੇ ਦੇਖੇ ਗਏ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸਕੂਲਾਂ ਵਿੱਚ ਪਾਣੀ ਭਰ ਗਿਆ। ਬੱਚਿਆਂ ਦੇ ਬੈਗ ਅਤੇ ਕਿਤਾਬਾਂ ਪਾਣੀ ਵਿੱਚ ਤੈਰਦੀਆਂ ਦੇਖੀਆਂ ਗਈਆਂ।  ਇੱਥੇ ਬੱਚੇ ਕਲਾਸਰੂਮ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਨੇ ਪਾਣੀ ਵਿੱਚੋਂ ਕਿਤਾਬਾਂ ਅਤੇ ਹੋਰ ਸਾਮਾਨ ਬਾਹਰ ਕੱਢਿਆ।ਪਹਿਲੀ ਵਾਰ ਕਈ ਪੌਸ਼ ਇਲਾਕੇ ਹੜ੍ਹ ਦੀ ਮਾਰ ਹੇਠ ਆਏ ਹਨ। 
ਇੱਥੋਂ ਦੇ ਕਈ ਵਸਨੀਕਾਂ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਤੋਂ ਮਦਦ ਦੀ ਮੰਗ ਕੀਤੀ ਹੈ।
ਜਾਣਕਾਰੀ ਦੇਂਦਿਆਂ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਕਰਨਾਟਕ ਵਿੱਚ 9 ਸਤੰਬਰ ਤੱਕ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਬੇਂਗਲੁਰੂ, ਤੱਟਵਰਤੀ ਕਰਨਾਟਕ ਦੇ 3 ਜ਼ਿਲ੍ਹਿਆਂ ਅਤੇ ਇੱਕ ਪਹਾੜੀ ਖੇਤਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਕੋਡਾਗੂ, ਸ਼ਿਵਮੋਗਾ, ਉੱਤਰਾ ਕੰਨੜ, ਦਕਸ਼ੀਨਾ ਕੰਨੜ, ਉਡੁਪੀ ਅਤੇ ਚਿਕਮਗਲੂਰ ਜ਼ਿਲ੍ਹਿਆਂ ਲਈ 5 ਤੋਂ 9 ਸਤੰਬਰ ਦਰਮਿਆਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Get the latest update about bangaloru rainfall, check out more about bangaloru rainfall, bangaloru rainfall today & bangaloru rainfall videos

Like us on Facebook or follow us on Twitter for more updates.