Video: ਨੇਪਾਲ ਪੋਖਰਾ ਹਵਾਈ ਅੱਡੇ ਨੇੜੇ ਯੇਤੀ ਏਅਰਲਾਈਨਜ਼ ਹੋਈ ਕ੍ਰੈਸ਼, 5 ਭਾਰਤੀਆਂ ਸਮੇਤ ਸਾਰੇ 72 ਯਾਤਰੀਆਂ ਦੀ ਮੌਤ

ਪਲੇਨ ਕਰੇਸ਼ ਤੋਂ ਪਹਿਲਾਂ ਇੱਕ ਯਾਤਰੀ ਦੀ ਫੇਸਬੁੱਕ ਲਾਈਫ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਇਸ ਦਰਦਨਾਕ ਹਾਦਸੇ ਨੂੰ ਲਾਈਵ ਦੇਖਿਆ ਜਾ ਸਕਦਾ ਹੈ...

ਯੇਤੀ ਏਅਰਲਾਈਨ ਦਾ ਇੱਕ ਯਾਤਰੀ ਜਹਾਜ਼ 15 ਜਨਵਰੀ, 2023 ਨੂੰ ਨੇਪਾਲ ਵਿੱਚ ਰਨਵੇਅਟ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਕ੍ਰੈਸ਼ ਹੋ ਗਿਆ। ਇਹ ਜਹਾਜ਼ ਸਵੇਰੇ 11 ਵਜੇ ਦੇ ਕਰੀਬ ਲੈਂਡਿੰਗ ਸਮੇਂ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੀ ਖੱਡ ਵਿੱਚ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਮੁਤਾਬਿਕ 72 ਸੀਟਾਂ ਵਾਲੇ ਇਸ ਜਹਾਜ਼ 'ਚ 68 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਜਾ ਰਹੇ ਸਨ। ਪਲੇਨ 'ਚ ਸਵਾਰ ਸਾਰੇ 72 ਲੋਕਾਂ ਜਿਨ੍ਹਾਂ 'ਚੋ 5 ਭਾਰਤੀ ਵੀ ਸਨ, ਸਭ ਦੀ ਮੌਤ ਹੋ ਗਈ ਹੈ। ਯੇਤੀ ਏਅਰਲਾਈਨਜ਼ ਦੇ ਜਹਾਜ਼ ਹਾਦਸੇ ਤੋਂ ਬਾਅਦ, ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ। 
ਇਸ ਹਾਦਸੇ ਨਾਲ ਜੁੜੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ ਜੋਕਿ ਇਸ ਦਰਦਨਾਕ ਹਾਦਸੇ ਨੂੰ ਬਿਆਨ ਕਰ ਰਹੀਆਂ ਹਨ ਪਰ ਇੱਕ ਫੇਸਬੁੱਕ ਲਾਈਵ ਵੀਡੀਓ ਜੋਕਿ ਹਾਦਸੇ ਤੋਂ ਕੁਝ ਪੱਲ ਪਹਿਲਾ ਹੀ ਬਣਾਇਆ ਗਿਆ ਸੀ ਸਭ ਨੂੰ ਭਾਵੁੱਕ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੋਸਟ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਕਰੈਸ਼ ਵਾਲੀ ਥਾਂ ਤੋਂ ਧੂੰਏਂ ਦੇ ਗੁਬਾਰ ਉਡਦੇ ਦਿਖਾਈ ਦਿੱਤੇ।
ਨੇਪਾਲ ਅਥਾਰਟੀ ਦੇ ਅਨੁਸਾਰ, ਜਹਾਜ਼ ਵਿੱਚ ਪੰਜ ਭਾਰਤੀ, ਚਾਰ ਰੂਸੀ, ਦੋ ਕੋਰੀਅਨ, ਇੱਕ ਆਸਟਰੇਲੀਆਈ, ਇੱਕ ਫਰਾਂਸੀਸੀ, ਇੱਕ ਆਇਰਿਸ਼, ਇੱਕ ਅਰਜਨਟੀਨੀ ਅਤੇ ਇੱਕ ਇਜ਼ਰਾਈਲੀ ਸਵਾਰ ਸਨ। ਸ਼ਾਮ 5 ਵਜੇ ਤੱਕ 68 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਸਨ। ਕਰੈਸ਼ ਹੋਏ ਜਹਾਜ਼ 'ਚ ਸਵਾਰ ਪੰਜ ਭਾਰਤੀਆਂ ਦੀ ਪਛਾਣ ਅਭਿਸ਼ੇਖ ਕੁਸ਼ਵਾਹਾ, ਬਿਸ਼ਾਲ ਸ਼ਰਮਾ, ਅਨਿਲ ਕੁਮਾਰ ਰਾਜਭਰ, ਸੋਨੂੰ ਜੈਸਵਾਲ ਅਤੇ ਸੰਜੇ ਜੈਸਵਾਲ ਵਜੋਂ ਹੋਈ ਹੈ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਨੇ ਕਿਹਾ ਕਿ ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਸਵੇਰੇ 10:33 ਵਜੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। 
ਜਾਣਕਾਰੀ ਮੁਤਾਬਿਕ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਐਤਵਾਰ ਦੁਪਹਿਰ ਨੂੰ ਹਾਦਸੇ ਤੋਂ ਬਾਅਦ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕੀਤੀ ਅਤੇ ਹਾਦਸੇ ਦੇ ਪੀੜਤਾਂ ਦੇ ਸੋਗ ਲਈ 16 ਜਨਵਰੀ ਨੂੰ ਜਨਤਕ ਛੁੱਟੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ। ਨੇਪਾਲ ਏਅਰਪੋਰਟ ਅਥਾਰਟੀ ਦੇ ਉੱਚ ਅਧਿਕਾਰੀਆਂ ਮੁਤਾਬਕ ਹੈਲੀਕਾਪਟਰਾਂ ਰਾਹੀਂ ਬਚਾਅ ਕਾਰਜ ਜਾਰੀ ਹੈ। ਨੇਪਾਲ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

Get the latest update about Facebook live before yeti airlines cash, check out more about Nepal plane crash, video before Nepal plane accident, yeti airlines & yeti airlines crash

Like us on Facebook or follow us on Twitter for more updates.