Video: ਯੂਟਿਊਬਰ ਗੌਰਵ ਤਨੇਜਾ ਨੇ ਗਣਤੰਤਰ ਦਿਵਸ ਮੌਕੇ ਰਚਿਆ ਇਤਿਹਾਸ, ਅਮਰੀਕਾ ਦੇ ਅਸਮਾਨ 'ਚ ਬਣਾਇਆ ਭਾਰਤ ਦਾ ਨਕਸ਼ਾ

ਯੂਟਿਊਬਰ ਗੌਰਵ ਤਨੇਜਾ ਨੇ ਪੂਰੇ 3 ਘੰਟੇ ਤੱਕ ਹਵਾਈ ਜਹਾਜ਼ ਰਾਹੀਂ 350 ਕਿਲੋਮੀਟਰ (200 ਨੌਟੀਕਲ ਏਅਰ ਮੀਲ) ਦੀ ਦੂਰੀ ਤੈਅ ਕਰ ਅਮਰੀਕਾ ਦੇ ਅਸਮਾਨ ਵਿੱਚ ਭਾਰਤ ਦਾ ਨਕਸ਼ਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ...

ਸਾਰੇ ਭਾਰਤ ਵਾਸੀਆਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦਾ ਰਾਸ਼ਟਰੀ ਤਿਉਹਾਰ ਮਨਾਇਆ ਹੈ। ਹਰ ਇੱਕ ਭਾਰਤੀ ਆਪਣੇ ਵੱਖਰੇ ਢੰਗ ਨਾਲ ਇਸ ਦਿਨ ਦਾ ਜਸ਼ਨ ਮਨਾ ਰਿਹਾ ਹੈ। ਉੱਥੇ ਹੀ ਯੂਟਿਊਬਰ ਗੌਰਵ ਤਨੇਜਾ ਨੇ ਆਪਣੇ ਵਖਰ੍ਹੇ ਢੰਗ ਨਾਲ ਇਸ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਯੂਟਿਊਬਰ ਗੌਰਵ ਤਨੇਜਾ ਨੇ ਪੂਰੇ 3 ਘੰਟੇ ਤੱਕ ਹਵਾਈ ਜਹਾਜ਼ ਰਾਹੀਂ 350 ਕਿਲੋਮੀਟਰ (200 ਨੌਟੀਕਲ ਏਅਰ ਮੀਲ) ਦੀ ਦੂਰੀ ਤੈਅ ਕਰ ਅਮਰੀਕਾ ਦੇ ਅਸਮਾਨ ਵਿੱਚ ਭਾਰਤ ਦਾ ਨਕਸ਼ਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੰਮ ਨੂੰ ਪੂਰਾ ਕਰਨ 'ਚ ਯੂਟਿਊਬਰ ਗੌਰਵ ਤਨੇਜਾ ਦੀ ਪਤਨੀ ਰਿਤੂ ਰਾਠੀ ਤਨੇਜਾ ਨੇ ਵੀ ਉਸ ਦਾ ਸਾਥ ਦਿੱਤਾ।
ਪਾਇਲਟ ਗੌਰਵ ਅਤੇ ਰਿਤੂ ਤਨੇਜਾ ਨੇ ਇਸ ਕਾਰਨਾਮੇ ਨੂੰ ਪੂਰਾ ਕਰਨ ਲਈ ਅਮਰੀਕਾ ਦੇ ਫਲੋਰੀਡਾ ਦੇ ਟੈਂਪਾ ਹਵਾਈ ਅੱਡੇ ਤੋਂ ਆਪਣੀ ਉਡਾਣ ਸ਼ੁਰੂ ਕੀਤੀ। ਮੁਹਿੰਮ ਦੇ ਸਫਲ ਹੋਣ ਤੋਂ ਬਾਅਦ, ਉਸਨੇ ਇਸ ਦਾ ਸਿਹਰਾ ਭਾਰਤ ਦੇ ਸਾਰੇ ਲੋਕਾਂ ਨੂੰ ਦਿੱਤਾ। ਗੌਰਵ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਸੀਂ ਇਤਿਹਾਸ ਰਚਿਆ ਹੈ, ਪਰ ਇਹ ਤੁਹਾਡੇ ਸਹਿਯੋਗ ਅਤੇ ਭਾਰਤ ਮਾਤਾ ਦੇ ਆਸ਼ੀਰਵਾਦ ਤੋਂ ਬਿਨਾਂ ਸੰਭਵ ਨਹੀਂ ਸੀ।
ਗੌਰਵ ਨੇ 24 ਜਨਵਰੀ 2023 ਨੂੰ ਆਪਣੀ ਮੁਹਿੰਮ ਦਾ ਐਲਾਨ ਕੀਤਾ ਸੀ। ਇੱਕ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਪਹਿਲ ਰਾਸ਼ਟਰ ਦੇ ਨਾਮ ਹੋਵੇਗੀ। ਉਨ੍ਹਾਂ ਨੇ ਆਪਣੇ ਮਿਸ਼ਨ ਨੂੰ ਅਸਮਾਨ ਵਿੱਚ ਭਾਰਤ ਦਾ ਨਾਮ ਦਿੱਤਾ ਹੈ। ਦੱਸ ਦੇਈਏ ਕਿ ਕੈਪਟਨ ਗੌਰਵ ਕੋਲ 12 ਸਾਲਾਂ 'ਚ 6000 ਘੰਟੇ ਉਡਾਣ ਭਰਨ ਦਾ ਤਜਰਬਾ ਹੈ।
ਗੌਰਵ ਦੇਸ਼ ਦੇ ਸਭ ਤੋਂ ਮਸ਼ਹੂਰ YouTubers ਵਿੱਚੋਂ ਇੱਕ ਹੈ। ਯੂਟਿਊਬ 'ਤੇ ਗੌਰਵ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ। ਗੌਰਵ ਤਨੇਜਾ ਦੇ ਤਿੰਨ ਯੂਟਿਊਬ ਚੈਨਲ ਹਨ, 'ਫਲਾਇੰਗ ਬੀਸਟ', 'ਫਿਟ ਮਸਲਜ਼ ਟੀਵੀ' ਅਤੇ 'ਰਸਭਰੀ ਕੇ ਪਾਪਾ'। ਇਸ ਦੇ ਨਾਲ ਹੀ ਗੌਰਵ ਅਤੇ ਉਨ੍ਹਾਂ ਦੀ ਪਤਨੀ ਨੂੰ ਸਟਾਰ ਪਲੱਸ ਦੇ ਸ਼ੋਅ 'ਸਮਾਰਟ ਜੋੜੀ' 'ਚ ਵੀ ਦੇਖਿਆ ਗਿਆ ਸੀ।

Get the latest update about Gaurav Taneja, check out more about new record & AasmanMeinBharat

Like us on Facebook or follow us on Twitter for more updates.