Video: ਪੈਟਰੋਲ ਪੰਪ 'ਤੇ ਲੁੱਟ ਦੀ ਕੋਸ਼ਿਸ਼, ਗਾਰਡ ਵੱਲੋਂ ਸੁਰੱਖਿਆ 'ਚ ਚਲਾਈ ਗੋਲੀ ਲੱਗਣ ਨਾਲ ਲੁਟੇਰੇ ਦੀ ਮੌਤ

ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿਥੇ 2 ਬਦਮਾਸ਼ ਵਲੋਂ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼ਕੀਤੀ ਗਈ ਪਰ ਇਥੇ ਮੌਜੂਦ ਸੁਰਖਿਆ ਗਾਰਡ ਦੀ ਬਹਾਦੁਰੀ ਦੇ ਨਾਲ ਉਨ੍ਹਾਂ ਦੀ ਇਹ ਲੁੱਟ ਨਾਕਾਮ ਹੋ ਗਈ...

ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿਥੇ 2 ਬਦਮਾਸ਼ ਵਲੋਂ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼ਕੀਤੀ ਗਈ ਪਰ ਇਥੇ ਮੌਜੂਦ ਸੁਰਖਿਆ ਗਾਰਡ ਦੀ ਬਹਾਦੁਰੀ ਦੇ ਨਾਲ ਉਨ੍ਹਾਂ ਦੀ ਇਹ ਲੁੱਟ ਨਾਕਾਮ ਹੋ ਗਈ ਅਤੇ ਇੱਕ ਬਦਮਾਸ਼ ਦੀ ਮੌਤ ਵੀ ਹੋ ਗਈ।  ਪੈਟਰੋਲ ਪੰਪ ਤੇ ਹੋਈ ਇਸ ਲੁੱਟ ਦੀ ਘਟਨਾ ਸਮੇਂ ਮੌਜੂਦ ਸੁਰੱਖਿਆ ਗਾਰਡ ਦੀ ਬਹਾਦਰੀ ਕਾਰਨ ਇਹ ਕੋਸ਼ਿਸ਼ ਅਸਫਲ ਰਹੀ। ਘਟਨਾ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੀਆਂ ਦੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਪੈਟਰੋਲ ਪੰਪ ਹਾਈਵੇਅ 'ਤੇ ਸਥਿਤ ਹੈ, ਇਹ 24 ਘੰਟੇ ਸੇਵਾ ਪ੍ਰਦਾਨ ਕਰਦਾ ਹੈ। ਬੀਤੀ ਰਾਤ 2 ਮੋਟਰਸਾਈਕਲ ਸਵਾਰ ਬਦਮਾਸ਼ ਪੈਟਰੋਲ ਪੰਪ ਲੁੱਟਣ ਆਏ। ਰਾਤ 9:06 ਵਜੇ ਮੋਟਰਸਾਈਕਲ 'ਤੇ ਸਵਾਰ ਦੋ ਬਦਮਾਸ਼ ਪੈਟਰੋਲ ਪੰਪ 'ਤੇ ਬੰਦੂਕ ਦੀ ਨੋਕ 'ਤੇ ਪੈਸੇ ਮੰਗਣ ਲੱਗੇ। ਉਨ੍ਹਾਂ ਨੂੰ ਇਥੇ ਮੌਜੂਦ ਗਾਰਡ ਦੇ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਬਦਮਾਸ਼ ਮੰਨਣ ਲਈ ਤਿਆਰ ਨਹੀਂ ਸਨ। ਇਸ ਦੌਰਾਨ ਪੈਟਰੋਲ ਪੰਪ ਦੇ ਸੁਰੱਖਿਆ ਗਾਰਡ ਨੇ ਆਪਣੀ ਰਾਈਫਲ ਨਾਲ ਲੁਟੇਰਿਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਇਸ ਦੌਰਾਨ ਇਕ ਲੁਟੇਰੇ ਨੂੰ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਜਦਕਿ ਦੂਜਾ ਫਰਾਰ ਹੋ ਗਿਆ। ਘਟਨਾ ਓਸੇ ਪੈਟਰੋਲ ਪੰਪ ਦੀ ਹੈ ਜਿੱਥੇ ਪਿਛਲੇ ਮਹੀਨੇ 90,000 ਰੁਪਏ ਦੀ ਲੁੱਟ ਹੋਈ ਸੀ। 
ਇਹ ਸਾਰੀ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਦੂਜੇ ਲੁਟੇਰੇ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। 

Get the latest update about TOP PUNJAB NEWS, check out more about AMRITSAR, PUNJAB NEWS, AMRITSAR VIRAL VIDEO & LATEST PUNJAB NEWS

Like us on Facebook or follow us on Twitter for more updates.