Video: ਅੰਮ੍ਰਿਤਸਰ 'ਚ ਵਾਪਰੀ ਦਰਦਨਾਕ ਘਟਨਾ, ਹਰਿਮੰਦਿਰ ਸਾਹਿਬ ਜਾ ਰਹੇ 35 ਸਾਲਾਂ ਨੌਜਵਾਨ ਦੀ ਨਿਹੰਗ ਸਿੰਘਾਂ ਨੇ ਕੀਤੀ ਹੱਤਿਆ

ਜਾਣਕਾਰੀ ਮੁਤਾਬਿਕ ਇਹ ਘਟਨਾ ਕੋਟ ਮਾਹਣਾ ਸਿੰਘ ਰੋਡ ਦੀ ਹੈ। ਤਰਨਤਾਰਨ ਰੋਡ ਚਾਟੀਵਿੰਡ ਦਾ ਰਹਿਣ ਵਾਲਾ ਹਰਮਨਜੀਤ ਸਿੰਘ (35) ਰਾਤ ਨੂੰ ਘਰ ਤੋਂ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ

ਇਹ ਘਟਨਾ ਅੰਮ੍ਰਿਤਸਰ ਵਿੱਚ ਬੀਤੀ ਰਾਤ ਵਾਪਰੀ ਹੈ ਜਿਥੇ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਇੱਕ ਨੌਜਵਾਨ ਦੀ ਦੋ ਨਿਹੰਗਾਂ ਵਲੋਂ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਹਰਿਮੰਦਿਰ ਸਾਹਿਬ ਜਾਂਦੇ ਸਮੇਂ ਨਿਹੰਗ ਨਾਲ ਲੜਾਈ ਹੋ ਗਈ ਸੀ, ਜਿਸ ਦੌਰਾਨ ਇਕ ਨਿਹੰਗ ਸਿੰਘ ਦੀ ਪਗੜੀ ਉਤਰ ਗਈ। ਜਿਸ ਤੋਂ ਬਾਅਦ ਮੌਕੇ ਤੇ 2 ਨਿਹੰਗ ਸਿੰਘਾਂ ਨੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਇਹ ਘਟਨਾ ਕੋਟ ਮਾਹਣਾ ਸਿੰਘ ਰੋਡ ਦੀ ਹੈ। ਤਰਨਤਾਰਨ ਰੋਡ ਚਾਟੀਵਿੰਡ ਦਾ ਰਹਿਣ ਵਾਲਾ ਹਰਮਨਜੀਤ ਸਿੰਘ (35) ਰਾਤ ਨੂੰ ਘਰ ਤੋਂ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ। ਉਹ ਰਸਤੇ ਵਿੱਚ ਇੱਕ ਹੋਟਲ ਦੇ ਸਾਹਮਣੇ ਖੜ੍ਹਾ ਸੀ ਜਦੋਂ ਦੋ ਨਿਹੰਗ ਸਿੱਖ ਉਥੋਂ ਲੰਘੇ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਿਹੰਗ ਸਿੰਘਾਂ ਦੀ ਹਰਮਨਜੀਤ ਸਿੰਘ ਨਾਲ ਲੜਾਈ ਹੋ ਗਈ। ਦੋਵਾਂ ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਹਰਸਿਮਰਨ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਨਿਹੰਗ ਦੀ ਦਸਤਾਰ ਹੇਠਾਂ ਡਿੱਗ ਗਈ ਜਿਸ ਤੋਂ ਬਾਅਦ ਗੁੱਸੇ 'ਚ ਆਏ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਨੌਜਵਾਨ ਭੱਜਣ ਲੱਗਾ ਤਾਂ ਉਸ ਨੇ ਉਸ ਦੀ ਛਾਤੀ 'ਤੇ ਚਟਾਕ ਨਾਲ ਵਾਰ ਕੀਤਾ। ਦੋਵਾਂ ਨਿਹੰਗ ਸਿੱਖਾਂ ਨੇ ਹਰਮਨਜੀਤ ਸਿੰਘ ਦੇ ਤੇਜ਼ਧਾਰ ਹਥਿਆਰਾਂ ਨਾਲ ਅਜਿਹੇ ਵਾਰ ਕੀਤੇ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਨਿਹੰਗ ਸਿੰਘ ਉਥੋਂ ਭੱਜ ਗਏ। 
ਇਹ ਸਾਰੀ ਘਟਨਾ ਉਸ ਜਗ੍ਹਾ ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ। ਜਿਸ 'ਚ ਨਿਹੰਗ ਸਿੰਘ ਅਤੇ ਨੌਜਵਾਨ 'ਚ ਲੜਾਈ ਹੁੰਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਹੱਤਿਆ ਤੋਂ ਪਹਿਲਾ ਦੀ ਹੈ। ਸਥਾਨਕ ਪੁਲਿਸ ਵਲੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਫਿਲਹਾਲ ਨੌਜਵਾਨ ਦੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ।

Get the latest update about amritsar news, check out more about nihang sikhs video, amritsar nihang sikhs viral video, nihang sikhs killed 35 year man & nihang sikhs fight

Like us on Facebook or follow us on Twitter for more updates.