Video: ਘਰ ਦੇ ਬਾਹਰ ਬੈਠੀ ਮਹਿਲਾ ਤੋਂ ਮੋਬਾਇਲ ਖੋਹ ਲੁਟੇਰਾ ਹੋਇਆ ਫ਼ਰਾਰ, ਘਟਨਾ CCTV 'ਚ ਕੈਦ

ਤਾਜਾ ਮਾਮਲਾ ਬਸਤੀ ਸ਼ੇਖ ਦੇ ਸੂਰੀਆਂ ਮੁਹੱਲੇ ਦਾ ਹੈ ਜਿੱਥੇ ਦਿਨ -ਦਿਹਾੜੇ ਲੁਟੇਰੇ ਘਰ ਦੇ ਬਾਹਰ ਬੈਠੀ ਮਹਿਲਾਂ ਦਾ ਫੋਨ ਖੋਹ ਕੇ ਫਰਾਰ ਹੋ ਗਏ...

ਮਹਾਨਗਰ ਜਲੰਧਰ ’ਚ ਦਿਨੋ-ਦਿਨ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਹਿਰ ’ਚ ਲੁਟੇਰਿਆਂ ਵਲੋਂ ਰੋਜਾਨਾ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਬਸਤੀ ਸ਼ੇਖ ਦੇ ਸੂਰੀਆਂ ਮੁਹੱਲੇ ਦਾ ਹੈ ਜਿੱਥੇ ਦਿਨ -ਦਿਹਾੜੇ ਲੁਟੇਰੇ ਘਰ ਦੇ ਬਾਹਰ ਬੈਠੀ ਮਹਿਲਾਂ ਦਾ ਫੋਨ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਘਰ ਦੇ ਅੰਦਰ ਲੱਗੇ CCTV 'ਚ ਕੈਦ ਹੋ ਗਈ।  
ਇਸ ਸਬੰਧੀ ਸੂਰੀਆਂ ਮੁਹੱਲੇ ਦੀ ਰਹਿਣ ਵਾਲੀ ਮੀਨੂੰ ਸੂਰੀ ਨੇਂ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਘਰ ਦੇ ਗੇਟ ਤੇ ਬੈਠ ਕੇ ਆਪਣਾ ਫੋਨ ਦੇਖ ਰਹੀ ਸੀ ਤਾਂ ਅਚਾਨਕ ਇੱਕ ਵਿਅਕਤੀ ਆਇਆ ਅਤੇ ਉਸਦਾ ਫੋਨ ਖੋਹ ਕੇ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀ ਸੀ ਟੀ ਵੀ ’ਚ ਕੈਦ ਹੋ ਗਈ। ਪੀੜਿਤ ਵਲੋਂ ਘਟਨਾ ਦੀ ਜਾਣਕਰੀ ਥਾਣਾ ਡਵੀਜਨ ਨੰਬਰ 5 ਨੂੰ ਦੇ ਦਿੱਤੀ ਗਈ ਹੈ ।


ਮੌਕੇ ਤੇ ਪਹੁੰਚੇ ਏਸੀਪੀ ਵੇਸਟ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਮੀਨੁ ਸੂਰੀ ਨਾਮ ਦੀ ਔਰਤ ਤੋਂ ਲੁਟੇਰੇ ਮੋਬਾਇਲ ਲੁੱਟ ਕੇ ਭੱਜੇ ਨੇ ਜਿਸ ਦੀ ਸ਼ਿਕਾਇਤ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਘਰ ਦੇ ਅੰਦਰ ਲੱਗੇ CCTV ਦੇ ਆਧਾਰ ਤੇ ਚੋਰਾਂ ਦੀ ਪਛਾਣ ਕਰ ਤਲਾਸ਼ ਕੀਤੀ ਜਾ ਰਹੀ ਹੈ।  

Get the latest update about robbery in jalandhar, check out more about jalandhar loot, basti sheikh loot, jalandhar news & loot

Like us on Facebook or follow us on Twitter for more updates.