ਵਿਜੀਲੈਂਸ ਬਿਊਰੋ ਵੱਲੋਂ ਗਰੀਬਾਂ ਲਈ ਕਣਕ ਵੰਡਣ 'ਚ ਹੇਰਾ-ਫੇਰੀ ਲਈ ਡਿਪੂ ਹੋਲਡਰ ਤੇ ਸਰਪੰਚ ਸਮੇਤ ਦੋ ਹੋਰਨਾਂ ਖ਼ਿਲਾਫ਼ ਕੇਸ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਜਨਤਕ ਵੰਡ ਪ੍ਰਣਾਲੀ ਤਹਿਤ ਕਣਕ ਦੀ ਵੰਡ 'ਚ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਸਰਕਾਰੀ ਰਾਸ਼ਨ ਡਿਪੂ ਦੇ ਮਾਲਕ ਪਰਸ਼ੋਤਮ ਲਾਲ, ਉਸ ਦੀ ਪਤਨੀ ਸੋਨੀਆ...

ਚੰਡੀਗੜ੍ਹ— ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਜਨਤਕ ਵੰਡ ਪ੍ਰਣਾਲੀ ਤਹਿਤ ਕਣਕ ਦੀ ਵੰਡ 'ਚ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਸਰਕਾਰੀ ਰਾਸ਼ਨ ਡਿਪੂ ਦੇ ਮਾਲਕ ਪਰਸ਼ੋਤਮ ਲਾਲ, ਉਸ ਦੀ ਪਤਨੀ ਸੋਨੀਆ, ਪਿੰਡ ਦੀ ਸਰਪੰਚ ਰਜਨੀ ਅਤੇ ਕਮੇਟੀ ਮੈਂਬਰ ਦਿਵਾਨ ਚੰਦ ਖਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ, ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਰਾਸ਼ਨ ਡਿਪੂ ਚਲਾ ਰਹੇ ਪਰਸ਼ੋਤਮ ਲਾਲ ਨੂੰ ਬੀ.ਪੀ.ਐਲ. ਪਰਿਵਾਰਾਂ ਨੂੰ ਵੰਡਣ ਲਈ ਕਣਕ ਦਾ ਕੋਟਾ ਅਲਾਟ ਕੀਤਾ ਗਿਆ ਸੀ।

ਯਾਤਰੀਆਂ ਨਾਲ ਭਰੀ ਟ੍ਰੇਨ ਦੇ 8 ਡੱਬੇ ਉੱਤਰੇ ਪਟਰੀ ਤੋਂ, ਵਾਪਰੀ ਵੱਡੀ ਵਾਰਦਾਤ

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੀ ਜਾਂਚ ਅਨੁਸਾਰ ਇਸ ਪਿੰਡ 'ਚ ਬੀ.ਪੀ.ਐੱਲ. ਪਰਿਵਾਰਾਂ ਨੂੰ ਜਾਰੀ 229 ਨੀਲੇ ਕਾਰਡਾਂ ਸਬੰਧੀ ਦਸੰਬਰ 2014 ਤੋਂ ਮਾਰਚ 2017 ਦੇ ਅਰਸੇ ਦੌਰਾਨ ਇਸ ਡਿਪੂ ਨੂੰ 138 ਕੁਇੰਟਲ ਕਣਕ ਅਲਾਟ ਕੀਤੀ ਗਈ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਪਰਸ਼ੋਤਮ ਲਾਲ ਨੇ ਸਰਪੰਚ ਰਜਨੀ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਗਰੀਬ ਪਰਿਵਾਰਾਂ ਨੂੰ ਵੰਡਣ ਲਈ ਡਿਪੂ 'ਤੇ ਆਈ ਕਣਕ ਹੜੱਪ ਲਈ।

ਬਰਫੀਲੇ ਤੂਫਾਨ ਦੀ ਬਲੀ ਚੜ੍ਹਿਆ ਗੁਰਦਾਸਪੁਰ ਦਾ ਜਵਾਨ, ਨਵਜੰਮੇ ਬੱਚੇ ਦਾ ਨਾ ਦੇਖ ਸਕਿਆ ਮੂੰਹ

ਇਹ ਕਣਕ ਪੰਜਾਬ ਸਰਕਾਰ ਵੱਲੋਂ ਲਾਗੂ ਜਨਤਕ ਵੰਡ ਪ੍ਰਣਾਲੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਨਹੀਂ ਵੰਡੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪੁਲਸ ਥਾਣਾ ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471 ਅਤੇ 120-ਬੀ ਤਹਿਤ ਫ਼ੌਜਦਾਰੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ਾਂ ਦੀ ਪੜਤਾਲ ਲਈ ਅਗਲੇਰੀ ਜਾਂਚ ਜਾਰੀ ਹੈ।

Get the latest update about Depot Holder, check out more about True Scoop News, Vigilance Bureau Punjab, Punjab News & Purshotam Lal

Like us on Facebook or follow us on Twitter for more updates.