ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੇ ਨਿਸ਼ਾਨੇ 'ਤੇ ਹਨ ਕਈ ਪੱਤਰਕਾਰ ਤੇ ਵੈਬ ਪੋਰਟਲ

ਜਲੰਧਰ- ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਵਿਜੀਲੈਂਸ ਦੀ ਟੀਮ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ। ਸਾਧੂ ਸਿੰਘ

ਜਲੰਧਰ- ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਵਿਜੀਲੈਂਸ ਦੀ ਟੀਮ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ। ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿਚ ਪੁਲਿਸ ਪਹਿਲਾਂ ਹੀ ਇਕ ਵੈਬਸਾਈਟ ਚਲਾਉਣ ਵਾਲੇ ਪੱਤਰਕਾਰ ਨੂੰ ਫੜ ਚੁੱਕੀ ਹੈ। ਪਰ ਹੁਣ ਸੰਜੇ ਪੋਪਲੀ ਤੇ ਜੰਗਲਾਤ ਵਿਭਾਗ ਦੇ ਮਾਮਲਿਆਂ ਵਿਚ ਵੀ ਕੁਝ ਪੱਤਰਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਅਜਿਹੀਆਂ ਵੀ ਚਰਚਾਵਾਂ ਨੇ ਕਿ ਜਲੰਧਰ ਦੇ ਇਕ ਪੱਤਰਕਾਰ ਨੇ ਆਪਣੇ ਪੁੱਤਰ ਦੇ ਨਾਂ 'ਤੇ ਕੁਝ ਠੇਕੇ ਲਏ ਸਨ, ਜਿਨ੍ਹਾਂ ਵਿਚ ਇਸ ਪੱਤਰਕਾਰ ਵਲੋਂ ਗੜਬੜੀ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਇਹ ਪੱਤਰਕਾਰ ਕੁਝ ਅਧਿਕਾਰੀਆਂ ਨਾਲ ਮਿਲ ਕੇ ਕਮਿਸ਼ਨ ਦਾ ਖੇਡ ਵੀ ਖੇਡਦਾ ਸੀ। ਆਉਣ ਵਾਲੇ ਸਮੇਂ ਵਿਚ ਵਿਜੀਲੈਂਸ ਵਲੋਂ ਅਜਿਹੇ ਪੱਤਰਕਾਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਅਤੇ ਅਜਿਹੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ  ਜੋ ਇਹ ਕਮਿਸ਼ਨ ਦਾ ਖੇਡ ਪੰਜਾਬ ਵਿਚ ਚੱਲ ਰਿਹਾ ਹੈ ਜਿਸ ਵਿਚ ਸਰਕਾਰੀ ਦਫਤਰਾਂ ਵਿਚ ਪੱਤਰਕਾਰਾਂ ਤੇ ਪ੍ਰਭਾਵਸ਼ਾਲੀ ਲੋਕਾਂ ਦਾ ਹੱਥ ਹੈ। ਜਿਨ੍ਹਾਂ ਵਿਚ ਇੰਡਸਟ੍ਰੀਅਲਸਟ ਅਧਿਕਾਰੀਆਂ ਨਾਲ ਮਿਲ ਕੇ ਕਮਿਸ਼ਨ ਦਾ ਕੰਮ ਕਰਦੇ ਹਨ। ਅਜਿਹੇ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ ਅਤੇ ਅਜਿਹੇ ਵਿਚੋਲੀਆਂ 'ਤੇ ਵੀ ਗਾਜ ਡਿੱਗ ਸਕਦੀ ਹੈ। ਅਜੇ ਵਿਜੀਲੈਂਸ ਵਿਭਾਗ ਵਲੋਂ ਅਜਿਹੇ ਲੋਕਾਂ ਖਿਲਾਫ ਪੁਖ਼ਤਾ ਜਾਣਕਾਰੀ ਇਕੱਠੀ ਕਰ ਰਿਹਾ ਹੈ। ਜਿਸ ਕਾਰਨ ਅਜਿਹੇ ਲੋਕਾਂ ਦੇ ਨਾਂ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ। ਪਰ ਅਜਿਹੇ ਲੋਕਾਂ ਖਿਲਾਫ ਕਾਰਵਾਈ ਹੋਣੀ ਤੈਅ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿਚ ਸਾਰਾ ਦਾ ਸਾਰਾ ਕੰਮ ਹੀ ਉਕਤ ਪੱਤਰਕਾਰਾਂ ਵਲੋਂ ਕੀਤਾ ਜਾ ਰਿਹਾ ਸੀ। ਅਜਿਹੇ ਲੋਕ ਵੀ ਹੁਣ ਐਕਸਪੋਜ਼ ਹੋ ਸਕਦੇ ਹਨ। 
ਪਿਛਲੇ ਦਿਨੀ 2 ਜੂਨ ਨੂੰ ਜੰਗਲਾਤ ਵਿਭਾਗ ਦੇ DFO ਗੁਰਅਮਨ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦਾ ਅਧਾਰ DFO ਵਲੋਂ 2 ਲੱਖ ਦੀ ਰਿਸ਼ਵਤ ਲੈਣ ਦਾ ਸਟਿੰਗ ਓਪਰੇਸ਼ਨ ਬਣਾਇਆ ਗਿਆ ਪਰ ਮਾਮਲਾ ਸਿਰਫ ਰਿਸ਼ਵਤ 'ਤੇ ਹੀ ਨਹੀਂ ਰੁਕਿਆ, ਵਿਜੀਲੈਂਸ ਵਲੋਂ ਪੁੱਛਗਿੱਛ ਦੌਰਾਨ DFO ਨੇ ਬਹੁਤ ਸਾਰੇ ਹੋਰ ਭੇਦ ਵੀ ਖੋਲ੍ਹ ਦਿੱਤੇ।
ਪਿਛਲੀ ਕਾਂਗਰਸ ਸਰਕਾਰ ਵਿੱਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੀ ਸ਼ਹਿ ਤੇ ਕਿਸ ਤਰੀਕੇ ਨਾਲ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਅਤੇ ਵੱਡੇ ਪੱਧਰ ਤੇ ਰੁੱਖ ਕੱਟ -ਕੱਟ ਕੇ ਵੇਚੇ ਗਏ ਅਤੇ ਕਮਿਸ਼ਨ ਖਾਧੇ ਗਏ। ਵਿਜੀਲੈਂਸ ਨੇ 8 ਜੂਨ ਨੂੰ ਸਵੇਰੇ 3 ਵਜੇ ਅਮਲੋਹ ਵਿੱਚ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕੀਤਾ ਅਤੇ ਦੂਸਰਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਹਾਲੇ ਫਰਾਰ ਚੱਲ ਰਿਹਾ। ਹਰ ਦਿਨ DFO ਵਲੋਂ ਨਵੇਂ ਰਾਜ ਖੋਲ੍ਹੇ ਜਾ ਰਹੇ ਹਨ। ਜਿਸਦਾ ਸੇਕ ਹੁਣ ਵੱਡੇ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰਾਂ ਤੱਕ ਵੀ ਪਹੁੰਚ ਰਿਹਾ। 
ਤੁਹਾਨੂੰ ਦੱਸ ਦੇਈਏ ਕਿ ਮਿਲੀ ਜਾਣਕਾਰੀ ਅਨੁਸਾਰ  ਕਰੀਬ 15 ਪੱਤਰਕਾਰਾਂ ਦੇ ਨਾਮ ਜੰਗਲਾਤ ਵਿਭਾਗ ਦੇ ਘੋਟਾਲੇ ਵਿੱਚ ਆ ਰਹੇ ਹਨ ਵਿਜੀਲੈਂਸ ਇਹਨਾਂ 15 ਪੱਤਰਕਾਰਾਂ ਖਿਲਾਫ ਸਬੂਤ ਇਕੱਠੇ ਕਰ ਰਹੀ ਹੈ ਅਤੇ ਜਲਦ ਕਾਰਵਾਈ ਹੋ ਸਕਦੀ ਹੈ ।

Get the latest update about vigilence news sadhu Singh Dharamsot, check out more about latest news, truescoop news & punjab news

Like us on Facebook or follow us on Twitter for more updates.