ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪੰਜਾਬ ਸਿਹਤ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਿਜੈ ਸਿੰਗਲਾ ਸਿਹਤ ਵਿਭਾਗ ਵਿੱਚ ਹਰ ਕੰਮ ਅਤੇ ਟੈਂਡਰ ਲਈ 1 ਫੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ। ਇਸ ਦੀ ਸ਼ਿਕਾਇਤ ਸੀਐਮ ਭਗਵੰਤ ਮਾਨ ਤੱਕ ਪਹੁੰਚ ਗਈ ਸੀ। ਉਸ ਨੇ ਇਸ ਦੀ ਗੁਪਤ ਜਾਂਚ ਕਰਵਾਈ। ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੰਤਰੀ ਸਿੰਗਲਾ ਨੂੰ ਤਲਬ ਕੀਤਾ ਗਿਆ। ਮੰਤਰੀ ਨੇ ਗਲਤੀ ਮੰਨ ਲਈ ਹੈ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:- ਡਾ. ਸਿੰਗਲਾ ਦੇ ਬਰਖ਼ਾਸਤ ਹੋਣ ਤੇ ਸਿੱਧੂ ਮੂਸੇਵਾਲਾ ਨੇ ਦਿੱਤੀ ਪ੍ਰਤੀਕਿਰਿਆ, ਇੰਸਟਾਗ੍ਰਾਮ ਤੇ ਸਟੋਰੀ ਤੇ ਪੁੱਛਿਆ 'ਗੱਦਾਰ ਕੌਣ'
ਡਾ ਵਿਜੈ ਸਿੰਗਲਾ ਖਿਲਾਫ ਮਾਮਲਾ ਦਰਜ ਕਰਕੇ ਪੰਜਾਬ ਪੁਲਸ ਦੇ ਐਂਟੀ ਕਰੱਪਸ਼ਨ ਵਿੰਗ ਨੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸਿੰਗਲਾ ਨੂੰ ਹੁਣ ਮੁਹਾਲੀ ਦੇ ਫੇਜ਼ 8 ਥਾਣੇ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਹੁਣ ਸਿੰਗਲਾ ਵੀ ਆਮ ਆਦਮੀ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ। ਪੰਜਾਬ ‘ਆਪ’ ਦੇ ਬੁਲਾਇਆ ਵਲੋਂ ਦਾਗੀ ਲੋਕਾਂ ਦੀ ਆਮ ਆਦਮੀ ਪਾਰਟੀ ਚੋਂ ਬਾਹਰ ਕਢਣ ਦੀ ਮੰਗ ਕੀਤੀ ਜਾ ਰਹੀ ਹੈ।
ਬਰਖਾਸਤ ਮੰਤਰੀ ਡਾ: ਵਿਜੈ ਸਿੰਗਲਾ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਤੇ ਅਨਮੋਲ ਗਗਨ ਮਾਨ ਨੇ ਇਸ ਦੀ ਵਕਾਲਤ ਕੀਤੀ ਹੈ। ਵਿਧਾਇਕ ਚੱਢਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਗਿਆ ਹੈ ਤਾਂ ਉਨ੍ਹਾਂ ਨੂੰ ਵੀ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਸਬੰਧੀ ਨਿਸ਼ਚਿਤ ਤੌਰ 'ਤੇ ਅਨੁਸ਼ਾਸਨੀ ਕਾਰਵਾਈ ਕਰੇਗੀ।
Get the latest update about bhagwant mann, check out more about sidhu moose wala, punjab news, dr vijay singla arrested & mansa
Like us on Facebook or follow us on Twitter for more updates.