from Chandrayaan2 Orbiter

ਚੰਦਰਯਾਨ 2 : ਇਸਰੋ ਨੇ ਰੱਚਿਆ ਇਤਿਹਾਸ, ਆਰਬਿਟਰ ਤੋਂ ਸਫਲਤਾਪੂਰਵਰਕ ਵੱਖ ਹੋਇਆ ਲੈਂਡਰ ‘ਵਿਕਰਮ’

ਭਾਰਤ ਨੇ ਸੋਮਵਾਰ ਭਾਵ 2 ਸਤੰਬਰ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਦੇ ਵਿਗਿਆਨੀਆਂ ਨੇ ਲੈਂਡਰ ‘ਵਿਕਰਮ’ ਨੂੰ ਚੰਦਰਯਾਨ-2 ਦੇ ਚੱਕਰ ਤੋਂ ਸਫਲਤਾਪੂਰਵਕ ਵੱਖ ਕਰ ਲਿਆ। ਇਹ ਪ੍ਰਕਿਰਿਆ ਦੁਪਹਿਰ 01:15 ਵਜੇ ਕੀਤੀ ਗਈ। ਹੁਣ ਲੈਂਡਰ ‘ਵਿਕਰਮ’ ਤੈਅ...

ਨਵੀਂ ਦਿੱਲੀ— ਭਾਰਤ ਨੇ ਸੋਮਵਾਰ ਭਾਵ 2 ਸਤੰਬਰ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਦੇ ਵਿਗਿਆਨੀਆਂ ਨੇ ਲੈਂਡਰ ‘ਵਿਕਰਮ’ ਨੂੰ ਚੰਦਰਯਾਨ-2 ਦੇ ਚੱਕਰ ਤੋਂ ਸਫਲਤਾਪੂਰਵਕ ਵੱਖ ਕਰ ਲਿਆ। ਇਹ ਪ੍ਰਕਿਰਿਆ ਦੁਪਹਿਰ 01:15 ਵਜੇ ਕੀਤੀ ਗਈ। ਹੁਣ ਲੈਂਡਰ ‘ਵਿਕਰਮ’ ਤੈਅ ਸਮੇਂ ਮੁਤਾਬਕ 7 ਸਤੰਬਰ ਨੂੰ ਸਵੇਰੇ 1:30 ਤੋਂ 2:30 ਵਜੇ ’ਚ ਚੰਦਰਮਾ ਦੀ ਸਤਹਿ ’ਤੇ ਉਤਰੇਗਾ। ਇਸਰੋ ਨੇ ਟਵੀਟ ਕਰਕੇ ਦੱਸਿਆ ਕਿ ਲੈਂਡਰ ‘ਵਿਕਰਮ’ ਇਸ ਵੇਲੇ ਚੰਦਰਮਾ ਦੇ 119 ਕਿਲੋਮੀਟਰ    127 ਕਿਲੋਮੀਟਰ ਦੇ ਚੱਕਰ ’ਚ ਘੁੰਮ ਰਿਹਾ ਹੈ। ਚੰਦਰਯਾਨ-2 ਦਾ ਚੱਕਰ ਵੀ ਉਸੇ ਆਰਬਿਟਰ ’ਚ ਚੱਕਰ ਕੱਟ ਰਿਹਾ ਹੈ, ਜਿਸ ’ਚ ਉਸ ਨੂੰ ਐਤਵਾਰ ਨੂੰ ਦਾਖਲ ਕਰਾਇਆ ਗਿਆ ਸੀ।

ਪਾਕਿਸਤਾਨੀ ਸਰਹੱਦ ’ਤੇ ਮਿੱਗ-21 ਉਡਾ ਕੇ 2 ਜਾਂਬਾਜ਼ਾਂ ਨੇ ਦਿੱਤੀ ਵੱਡੀ ਚੁਣੌਤੀ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋੋ) ਦੇ ਵਿਗਿਆਨੀਆਂ ਨੇ ਐਤਵਾਰ ਸ਼ਾਮ 6:21 ਵਜੇ ਸਫਲਤਾਪੂਰਵਕ ਚੰਦਰਯਾਨ ਦੇ ਚੱਕਰ ’ਚ ਬਦਲਾਅ ਕੀਤਾ ਸੀ। ਚੰਦਰਮਾ ਦੇ ਚੱਕਰ ’ਚ ਪਹੁੰਚਣ ਤੋਂ ਬਾਅਦ ਯਾਨ ਦੇ ਪਥ ’ਚ ਇਹ ਪੰਜਵਾਂ ਤੇ ਆਖ਼ਰੀ ਬਦਲਾਅ ਸੀ। ਚੱਕਰ ਬਦਲਣ ’ਚ 52 ਸੈਕਿੰਡ ਲੱਗੇ। ਹੁਣ ਚੰਦਰਯਾਨ ਚੰਦਰਮਾ ਤੋਂ ਸਿਰਫ 109 ਕਿਲੋਮੀਟਰ ਦੀ ਦੂਰੀ ’ਤੇ ਹੈ।

Get the latest update about ISRO, check out more about National News, True Scoop News, Vikram Lander & News In Punjabi

Like us on Facebook or follow us on Twitter for more updates.