ਤ੍ਰਿਣਮੂਲ ਨੇਤਾ ਦੇ ਕਤਲ ਤੋਂ ਬਾਅਦ ਬੰਗਾਲ 'ਚ ਭੜਕੀ ਹਿੰਸਾ, ਬੀਰਭੂਮ 'ਚ ਦਰਜਨਾਂ ਘਰਾਂ ਨੂੰ ਲਗਾਈ ਅੱਗ, 10 ਲੋਕਾਂ ਨੇ ਗਵਾਈ ਜਾਨ

ਬੋਗਤੂਈ ਪਿੰਡ 'ਚ ਭੜਕੀ ਭੀੜ ਨੇ ਬੀਤੀ ਦੇਰ ਰਾਤ 10 ਤੋਂ 12 ਘਰਾਂ ਨੂੰ ਅੱਗ ਲਾ ਦਿੱਤੀ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਭੀੜ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਅੱਗ ਲਾਉਣ ਤੋਂ ਬਾਅਦ ਘੱਟੋ-ਘੱਟ 10 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ...

ਪੱਛਮੀ ਬੰਗਾਲ ਤੋਂ ਇਕ ਮੰਦ-ਭਾਗੀ ਖਬਰ ਸਾਹਮਣੇ ਆਈ ਹੀ ਜਿਸ 'ਚ ਭਾਦੂ ਸ਼ੇਖ ਨਾਮਕ ਤ੍ਰਿਣਮੂਲ ਕਾਂਗਰਸ ਦਾ ਨੇਤਾ ਦਾ ਬੰਬ ਸੁੱਟ ਕੇ ਕਤਲ ਕਰ ਦਿੱਤਾ ਗਿਆ। ਜਦੋਂ ਉਹ ਨੇਤਾ  ਇਕ ਦੁਕਾਨ 'ਤੇ ਗਿਆ ਤਾਂ ਉਸ 'ਤੇ ਬੰਬ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਇਸ ਮਾਮਲੇ ਤੇ ਤ੍ਰਿਣਮੂਲਕਾਂਗਰਸ ਦੇ ਪ੍ਰਸ਼ੰਸਕ ਵਲੋਂ ਕਾਂਗਰਸ਼ ਨੇਤ ਦੀ ਮੌਤ ਦਾ ਬਦਲਾ ਲਿਆ ਗਿਆ ਹੈ। ਰਾਮਪੁਰਹਾਟ ਕਸਬੇ ਦੇ ਬਾਹਰਵਾਰ ਸਥਿਤ ਬੋਗਤੂਈ ਪਿੰਡ 'ਚ ਭੜਕੀ ਭੀੜ ਨੇ ਬੀਤੀ ਦੇਰ ਰਾਤ 10 ਤੋਂ 12 ਘਰਾਂ ਨੂੰ ਅੱਗ ਲਾ ਦਿੱਤੀ। ਪੱਛਮੀ ਬੰਗਾਲ ਦੇ  ਬੀਰਭੂਮ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਭੀੜ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਅੱਗ ਲਾਉਣ ਤੋਂ ਬਾਅਦ ਘੱਟੋ-ਘੱਟ 10 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ ਕੁੱਲ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਸੱਤ ਸੜੀਆਂ ਹੋਈਆਂ ਲਾਸ਼ਾਂ ਇੱਕੋ ਘਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਬਰਸ਼ਾਲ ਪਿੰਡ ਦੇ ਟੀਐਮਸੀ ਪੰਚਾਇਤ ਉਪ ਮੁਖੀ ਭਾਦੂ ਸ਼ੇਖ ਦੀ ਲਾਸ਼ ਸੋਮਵਾਰ ਨੂੰ ਇਲਾਕੇ ਵਿੱਚ ਮਿਲੀ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


ਦਸ ਦਈਏ ਕਿ ਜਿੱਥੇ ਇਸ ਘਟਨਾ ਨੂੰ ਸੱਤਾਧਾਰੀ ਪਾਰਟੀ ਦੇ ਦੋ ਧੜਿਆਂ ਦਰਮਿਆਨ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਟੀਐਮਸੀ ਦੇ ਜਨਰਲ ਸਕੱਤਰ ਕੁਨਾਲ ਘੋਸ਼ ਨੇ ਟਵੀਟ ਕਰਕੇ ਕਿਹਾ ਕਿ ਇਸ ਘਟਨਾ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। “ਅੱਗ ਦੀ ਘਟਨਾ ਵਿੱਚ ਸਥਾਨਕ ਲੋਕਾਂ ਦੀ ਮੌਤ ਦੁਖਦ ਹੈ। ਪਰ ਇਸ ਘਟਨਾ ਦਾ ਕੋਈ ਸਿਆਸੀ ਸਬੰਧ ਨਹੀਂ ਹੈ। ਇਹ ਸਥਾਨਕ ਪਿੰਡ ਦਾ ਝਗੜਾ ਹੈ। ਜਿਸ ਦਾ ਕਤਲ ਕੀਤਾ ਗਿਆ ਸੀ, ਉਹ ਪੰਚਾਇਤ ਦਾ ਉੱਪ ਮੁਖੀ ਜਾਣਿਆ-ਪਛਾਣਿਆ ਵਿਅਕਤੀ ਸੀ ਅਤੇ ਉਸ ਦੀ ਮੌਤ ਨਾਲ ਪਿੰਡ ਵਾਸੀਆਂ ਵਿੱਚ ਗੁੱਸਾ ਹੈ, ਜਿਸ ਕਾਰਨ ਇਹ ਹਿੰਸਕ ਪ੍ਰਦਰਸ਼ਨ ਹੋਇਆ। ਅੱਗ ਦੀ ਘਟਨਾ ਰਾਤ ਨੂੰ ਵਾਪਰੀ ਪਰ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਤੁਰੰਤ ਕਾਰਵਾਈ ਕੀਤੀ, ”ਕੁਨਾਲ ਘੋਸ਼ ਨੇ ਬੰਗਾਲੀ ਵਿੱਚ ਇੱਕ ਟਵੀਟ ਵਿੱਚ ਕਿਹਾ।

ਬੀਰਭੂਮ ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਦੂ ਸ਼ੇਖ ਦੇ ਭਰਾ ਬਾਬਰ ਸ਼ੇਖ ਦੀ ਇੱਕ ਸਾਲ ਪਹਿਲਾਂ ਇਸੇ ਪਿੰਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Get the latest update about MOB MURDER 10 PEOPLE, check out more about TMC MINISTER KILLED, TRUE SCOOP PUNJABI, TRUESCOOP NEWS & TMC

Like us on Facebook or follow us on Twitter for more updates.