JNU 'ਚ ਹਿੰਸਾ ਮਾਮਲਾ : ਇਨ੍ਹਾਂ 4 ਸਵਾਲਾਂ ਦੇ ਦਿੱਲੀ ਪ੍ਰਸ਼ਾਸਨ ਨੂੰ ਦੇਣੇ ਹੋਣਗੇ ਜਵਾਬ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਸ਼ਾਮ ਵੱਡੀ ...

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਸ਼ਾਮ ਵੱਡੀ ਹਿੰਸਾ ਹੋਈ। ਦੱਸ ਦੱਈਏ ਕਿ ਨਕਾਬਪੋਸ਼ ਹਮਲਾਵਰਾਂ ਨੇ ਯੂਨੀਵਰਸਿਟੀ ਸਟੂਡੈਂਟਸ ਅਤੇ ਟੀਚਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਮਾਮਲੇ 'ਚ ਦਿੱਲੀ ਪੁਲਸ ਨੇ ਕੋਈ ਕਾਰਵਾਈ ਨਹੀਂ ਹੋਈ। ਐੱਫਆਈਆਰ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਲੋਕਾਂ ਦੇ ਮੰਨ 'ਚ ਕੋਈ ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਸ ਦਾ ਜਵਾਬ ਮਿਲਣਾ ਜ਼ਰੂਰੀ ਹੈ।
 

ਅਖਿਰਕਾਰ ਇਹ ਨਕਾਬਪੋਸ਼ ਕੌਣ ਸਨ?
ਯੂਨੀਵਰਸਿਟੀ 'ਚ ਖੁੱਲ੍ਹੇਆਮ ਘੁੰਮਦੇ ਅਤੇ ਭੰਨ-ਤੋੜ ਕਰਦੇ ਨਕਾਬਪੋਸ਼ਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।  ਇਹ ਲੋਕ ਦਿਨ ਦੀ ਰੋਸ਼ਨੀ 'ਚ ਡੰਡੇ ਲੈ ਕੇ ਘੁੰਮਦੇ ਦਿਸੇ ਪਰ ਇਹ ਨਕਾਬਪੋਸ਼ ਕੌਣ ਸਨ ਅਤੇ ਕਿੱਥੋਂ ਆਏ ਸਨ ਇਸ ਦਾ ਜਵਾਬ ਦਿੱਲੀ ਪੁਲਸ ਅਤੇ ਜੇਐੱਨਯੂ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਹੀ ਲਿਆਉਣਾ ਹੋਵੇਗਾ।
 

ਕੈਂਪਸ 'ਚ ਕਿਸ ਤਰ੍ਹਾਂ ਆਏ ਇਹ ਲੋਕ?
ਜੇਐੱਨਯੂ ਦੇ ਗੇਟਾਂ 'ਤੇ ਸਖ਼ਤ ਸੁਰੱਖਿਆ ਰਹਿੰਦੀ ਹੈ, ਕਈ ਵੀ ਬਾਹਰੀ ਵਿਅਕਤੀ ਕੈਂਪਸ 'ਚ ਅਸਾਨੀ ਨਾਲ ਦਾਖਲ ਨਹੀਂ ਹੋ ਸਕਦਾ ਹੈ। ਸਟੂਡੈਂਟਸ ਨੂੰ ਵੀ ਆਈ ਕਾਰਡ ਦੇਖਣ ਤੋਂ ਬਾਅਦ ਹੀ ਐਂਟਰੀ ਮਿਲਦੀ ਹੈ। ਜੇਕਰ ਇਹ ਲੋਕ ਬਾਹਰ ਦੇ ਸਨ ਤਾਂ ਇਨੀਂ ਜ਼ਿਆਦਾ ਗਿਣਤੀ 'ਚ ਕਿਸ ਤਰ੍ਹਾਂ ਅਤੇ ਕਿੱਥੋਂ ਯੂਨੀਵਰਸਿਟੀ ਦੇ ਅੰਦਰ ਆਏ। ਇਸ ਦਾ ਜਵਾਬ ਯੂਨੀਵਰਸਿਟੀ ਨੂੰ ਦੇਣਾ ਹੀ ਹੋਵੇਗਾ।
 

ਯੂਨੀਵਰਸਿਟੀ ਦੀ ਸਕਿਓਰਿਟੀ ਕੀ ਕਰ ਰਹੀ ਸੀ?
ਇੰਨੀ ਦੇਰ ਤੱਕ ਕੈਂਪਸ ਦੇ ਅੰਦਰ ਹੰਗਾਮਾ ਤੇ ਸਟੂਡੈਂਟਸ ਨਾਲ ਕੁੱਟਮਾਰ ਹੁੰਦੀ ਰਹੀ, ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਰ ਰਹੀ ਸੀ। ਖਾਸਤੌਰ 'ਤੇ ਕੈਂਪਸ 'ਚ ਵੱਡੀ ਗਿਣਤੀ 'ਚ ਸਕਿਓਰਿਟੀ ਗਾਰਡਸ ਤਾਇਨਾਤ ਰਹਿੰਦੇ ਹਨ, ਇਸ ਦੌਰਾਨ ਉਹ ਸਭ ਕੀ ਕਰ ਰਹੇ ਸਨ? ਉਨ੍ਹਾਂ ਨੇ ਹਮਲਾਵਰਾਂ ਨੂੰ ਰੋਕਣ ਜਾਂ ਫੜਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।
 

ਪੀਸੀਆਰ ਕਾਲ ਹੋਣ ਤੋਂ ਬਾਅਦ ਵੀ ਐਕਸ਼ਨ ਨਹੀਂ ਲਿਆ ਗਿਆ?
ਪੁਲਸ ਅਨੁਸਾਰ ਜੇਐੱਨਯੂ 'ਚ ਸ਼ਾਮ 4 ਵਜੇ ਤੋਂ ਹੀ ਪੀਸੀਆਰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪੁਲਸ ਨੂੰ 90 ਤੋਂ ਜ਼ਿਆਦਾ ਪੀਸੀਆਰ ਕਾਲਸ ਕੀਤੀਆਂ ਗਈਆਂ। ਸਟੂਡੈਂਟਸ ਦਾ ਦੋਸ਼ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਸ ਪਹਿਲਾਂ ਹੀ ਐਕਸ਼ਨ 'ਚ ਆ ਜਾਂਦੀ ਤਾਂ ਇਸ ਘਟਨਾ 'ਤੇ ਕਾਬੂ ਪਾਇਆ ਜਾ ਸਕਦਾ ਸੀ। ਦੱਸ ਦੱਈਏ ਕਿ ਜੇਐੱਨਯੂ 'ਚ ਹੋਈ ਹਿੰਸਾ 'ਚ ਯੂਨੀਵਰਸਿਟੀ ਦੇ ਪ੍ਰਧਾਨ ਆਈਸ਼ੀ ਘੋਸ਼ ਸਮੇਤ 25 ਤੋਂ ਜ਼ਿਆਦਾ ਵਿਦਿਆਰਥੀ ਅਤੇ ਟੀਚਰ ਗੰਭੀਰ ਰੂਪ ਤੋਂ ਜ਼ਖਮੀ ਹੋਏ, ਜਿਨ੍ਹਾਂ ਨੂੰ ਏਮਸ ਅਤੇ ਸਫਦਰਜੰਗ 'ਚ ਭਰਤੀ ਕਰਵਾਇਆ ਗਿਆ। ਕਰੀਬ 200 ਹਮਲਵਰਾਂ ਨੇ ਸਾਬਰਮਤੀ ਹਾਸਟਲ ਸਮੇਤ ਕਈ ਬਿਲਡਿੰਗ 'ਚ ਭੰਨ-ਤੋੜ ਕੀਤੀ। ਰਜਿਸਟ੍ਰਾਰ ਦੀ ਸਲਾਹ 'ਤੇ ਸਟੂਡੈਂਟਸ ਨੇ ਕਈ ਵਾਰ 100 ਨੰਬਰ ਡਾਇਲ ਕੀਤਾ। ਪੀਸੀਆਰ ਨੂੰ 90 ਤੋਂ ਜ਼ਿਆਦਾ ਕਾਲਸ ਕਰਨ ਦੇ ਬਾਵਜੂਦ ਵੀ ਪੁਲਸ ਦੇਰੀ ਨਾਲ ਪਹੁੰਚੀ ਅਤੇ ਹਿੰਸਾ ਰੋਕਣ ਦੀ ਬਜਾਏ ਚੁੱਪ ਰਹੀ। ਜੇਐੱਨਯੂ ਦੇ ਟੀਚਰਾਂ ਨੇ ਯੂਨੀਵਰਸਿਟੀ ਦੇ ਗੇਟ ਕੋਲ ਮੀਡੀਆ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਗੱਲ-ਗੱਲ 'ਤੇ ਐਕਸ਼ਨ ਲੈਣ ਵਾਲਾ ਪ੍ਰਸ਼ਾਸਨ ਚੁੱਪ ਹੈ। ਅਜਿਹੇ ਹਾਲਾਤ 'ਚ ਅਸੀਂ ਖੁਦ ਨੂੰ ਕਿਸ ਤਰ੍ਹਾਂ ਸੁਰੱਖਿਅਤ ਸਮਝ ਸਕਦੇ ਹਾਂ। ਜੇਐੱਨਯੂ ਦੇ ਇਤਿਹਾਸ 'ਚ ਅਜਿਹੀ ਹਿੰਸਾ ਨਹੀਂ ਦੇਖੀ।

 

Get the latest update about True Scoop News, check out more about News In Punjabi, 4 Questions, Violence JNU Case & Answered

Like us on Facebook or follow us on Twitter for more updates.